ਵਿਆਹ ਤੋਂ ਬਾਅਦ ਪਹਿਲੀ ਵਾਰ ਕੈਟਰੀਨਾ-ਵਿੱਕੀ ਕੌਸ਼ਲ ਆਏ ਲੋਕਾਂ ਸਾਹਮਣੇ, ਵੇਖੋ ਨਵੀਂ ਵਿਆਹੀ ਅਦਾਕਾਰਾ ਦਾ ਅੰਦਾਜ਼

12/15/2021 9:42:56 AM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਕੈਟਰੀਨਾ ਕੈਫ ਵਿਆਹ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਏ। ਬਾਹਾਂ 'ਚ ਲਾਲ ਚੂੜਾ ਪਹਿਨੀ ਕੈਟਰੀਨਾ ਕੈਫ ਪਿੰਕ ਸੂਟ 'ਚ ਬਹੁਤ ਹੀ ਸੋਹਣੀ ਲੱਗ ਰਹੀ ਸੀ। ਕੈਟਰੀਨਾ ਨੇ ਆਪਣੀ ਮਾਂਗ 'ਚ ਸਿੰਧੂਰ ਭਰਿਆ ਹੋਇਆ ਸੀ। ਦੋਵੇਂ ਹੱਥਾਂ 'ਚ ਹੱਥ ਪਾਈ ਮੀਡੀਆ ਸਾਹਮਣੇ ਆਏ ਅਤੇ ਦੋਵਾਂ ਨੇ ਫੋਟੋਗ੍ਰਾਫਰਸ ਨੂੰ ਪੋਜ਼ ਵੀ ਦਿੱਤੇ। ਇਸ ਦੌਰਾਨ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਬਹੁਤ ਹੀ ਸੋਹਣੇ ਲੱਗ ਰਹੇ ਸਨ।

PunjabKesari

ਦੱਸ ਦਈਏ ਕਿ ਦੋਵਾਂ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਸੀ ਅਤੇ ਦੋਵਾਂ ਨੇ ਇਸ ਵਿਆਹ ਨੂੰ ਬਹੁਤ ਹੀ ਨਿੱਜੀ ਰੱਖਿਆ ਗਿਆ ਸੀ। ਰਾਜਸਥਾਨ ਦੇ ਸਵਾਈ ਮਾਧੋਪੁਰ 'ਚ ਦੋਵਾਂ ਦੇ ਵਿਆਹ ਦੀਆਂ ਰਸਮਾਂ ਹੋਈਆਂ ਸਨ। ਦੋਵਾਂ ਨੇ ਰਾਜਸਥਾਨ ਦੇ ਸਵਾਈ ਮਾਧੋਪੁਰ 'ਚ ਦੋਵਾਂ ਨੇ ਪੂਰੇ ਰਜਵਾੜਿਆਂ ਵਾਲੇ ਅੰਦਾਜ਼ 'ਚ ਵਿਆਹ ਕਰਵਾਇਆ।

PunjabKesari

ਵਿਆਹ 'ਚ ਕਿਸੇ ਵੀ ਤਰ੍ਹਾਂ ਦਾ ਮੋਬਾਈਲ ਫੋਨ, ਡਰੋਨ ਜਾਂ ਕਿਸੇ ਹੋਰ ਤਰ੍ਹਾਂ ਦੀ ਵੀਡੀਓਗ੍ਰਾਫੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਸੀ। ਦੱਸਿਆ ਜਾਂਦਾ ਹੈ ਕਿ ਇਹ ਪੰਦਰਾਂ ਸੌ ਫੁੱਟ ਦੀ ਉਚਾਈ 'ਤੇ ਸਥਿਤ ਹੈ। ਰਣਥੰਭੌਰ ਕਿਲੇ 'ਚ ਸਦੀਆਂ ਪੁਰਾਣਾ ਗਣੇਸ਼ ਮੰਦਰ ਦਾ ਉਹ ਅਸਥਾਨ ਵੀ ਮੌਜੂਦ ਹੈ। ਜਿੱਥੇ ਵਿਆਹ ਤੋਂ ਬਾਅਦ ਨਵ-ਵਿਆਹੇ ਜੋੜੇ ਮੱਥਾ ਟੇਕਣ ਲਈ ਜਾਂਦੇ ਹਨ।

PunjabKesari

ਦੱਸਣਯੋਗ ਹੈ ਕਿ ਬੀਤੇ ਦਿਨ ਕੈਟਰੀਨਾ ਕੈਫ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ, ਜਿਨ੍ਹਾਂ 'ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ।

PunjabKesari

ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕੈਟਰੀਨਾ ਫੇਰਿਆਂ ਲਈ ਆਉਂਦੀ ਦਿਖਾਈ ਦੇ ਰਹੀ ਹੈ। ਪੰਜਾਬੀ ਰੀਤੀ-ਰਿਵਾਜਾਂ 'ਚ ਭਰਾ ਆਪਣੀ ਭੈਣ ਨੂੰ ਲਾੜੇ ਕੋਲ ਚੁੰਨੀ ਤੇ ਫੁੱਲਾਂ ਦੀ ਚਾਦਰ 'ਚ ਲੈ ਕੇ ਜਾਂਦੇ ਹਨ ਪਰ ਕੈਟਰੀਨਾ ਲਈ ਉਸ ਦੀਆਂ ਭੈਣਾਂ ਨੇ ਇਸ ਰਸਮ ਨੂੰ ਪੂਰਾ ਕੀਤਾ।

PunjabKesari

PunjabKesari

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ


sunita

Content Editor

Related News