ਰਕੁਲ-ਜੈਕੀ ਭਗਨਾਨੀ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ, ਪਾਪਰਾਜ਼ੀ ਦੀ ਗੱਲ ਸੁਣ ਸ਼ਰਮ ਨਾਲ ਲਾਲ ਹੋਈ ਜੋੜੀ

Thursday, Feb 22, 2024 - 02:13 PM (IST)

ਰਕੁਲ-ਜੈਕੀ ਭਗਨਾਨੀ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ, ਪਾਪਰਾਜ਼ੀ ਦੀ ਗੱਲ ਸੁਣ ਸ਼ਰਮ ਨਾਲ ਲਾਲ ਹੋਈ ਜੋੜੀ

ਐਂਟਰਟੇਨਮੈਂਟ ਡੈਸਕ : ਅਦਾਕਾਰਾ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਹੁਣ ਬਾਲੀਵੁੱਡ ਦੇ ਵਿਆਹੇ ਹੋਏ ਜੋੜਿਆਂ ਵਿਚ ਸ਼ਾਮਲ ਹੋ ਗਏ ਹਨ। 21 ਫਰਵਰੀ ਨੂੰ ਨਿਰਮਾਤਾ ਜੈਕੀ ਭਗਨਾਨੀ ਤੇ ਅਦਾਕਾਰਾ ਰਕੁਲ ਪ੍ਰੀਤ ਸਿੰਘ ਵਿਆਹ ਦੇ ਬੰਧਨ ਵਿਚ ਬੱਝੇ ਹਨ। ਦੋਹਾਂ ਨੇ ਗੋਆ 'ਚ ਡੈਸਟੀਨੇਸ਼ਨ ਵੈਡਿੰਗ ਕੀਤੀ ਸੀ। ਉਨ੍ਹਾਂ ਦੇ ਵਿਆਹ ਦੀਆਂ ਰਸਮਾਂ 19 ਫਰਵਰੀ ਨੂੰ ਸ਼ੁਰੂ ਹੋਈਆਂ ਸਨ। ਵਿਆਹ ਤੋਂ ਬਾਅਦ ਇਸ ਕਿਊਟ ਜੋੜੇ ਦੀਆਂ ਕਈ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਤੇ ਪ੍ਰਸ਼ੰਸਕਾਂ ਨੇ ਕਾਫੀ ਪਿਆਰ ਦੀ ਵਰਖਾ ਕੀਤੀ। ਹਾਲਾਂਕਿ ਇਸ ਦੌਰਾਨ ਰਕੁਲ ਅਤੇ ਜੈਕੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਪਾਪਰਾਜ਼ੀ ਨੇ ਸਭ ਦੇ ਸਾਹਮਣੇ ਅਭਿਨੇਤਰੀ ਨੂੰ ਅਜਿਹੀ ਗੱਲ ਆਖੀ, ਜਿਸ ਨੂੰ ਸੁਣ ਕੇ ਉਹ ਸ਼ਰਮ ਨਾਲ ਲਾਲ ਹੋ ਗਈ।

PunjabKesari

ਪਾਪਾਰਾਜੀ ਨੇ ਸਭ ਦੇ ਸਾਹਮਣੇ ਰਕੁਲ ਪ੍ਰੀਤ ਸਿੰਘ ਨੂੰ ਕੀ ਕਿਹਾ ?
ਉਨ੍ਹਾਂ ਦੇ ਵਿਆਹ ਦਾ ਸਮਾਰੋਹ ਖ਼ਤਮ ਹੋਣ ਤੋਂ ਬਾਅਦ, ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਨੇ ਵੀ ਗੋਆ ਪਹੁੰਚਣ 'ਤੇ ਪਾਪਰਾਜੀ ਲਈ ਜ਼ਬਰਦਸਤ ਪੋਜ਼ ਦਿੱਤੇ। ਇਸ ਦੌਰਾਨ ਰਕੁਲ ਪੇਸਟਲ ਸ਼ੇਡਜ਼ ਰੰਗ ਦੇ ਲਹਿੰਗਾ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜਦੋਂ 'ਯਾਰੀਆਂ' ਅਦਾਕਾਰਾ ਤੇ ਉਸ ਦੇ ਪਤੀ ਜੈਕੀ ਭਗਨਾਨੀ ਮੀਡੀਆ ਕੈਮਰਿਆਂ ਲਈ ਪੋਜ਼ ਦੇ ਰਹੇ ਸਨ ਤਾਂ ਪਾਪਰਾਜ਼ੀ ਨੇ ਰਕੁਲ ਨੂੰ 'ਭਾਬੀ' ਕਹਿ ਕੇ ਬੁਲਾਇਆ।

PunjabKesari

ਇੰਸਟੈਂਟ ਬਾਲੀਵੁੱਡ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਉਹ ਸ਼ਰਮ ਨਾਲ ਲਾਲ ਹੋ ਗਈ ਜਿਵੇਂ ਹੀ ਪਾਪਰਾਜੀ ਨੇ ਉਸਨੂੰ ਭਾਬੀ ਜੀ ਕਿਹਾ। ਪਾਪਰਾਜ਼ੀ ਉਸ ਨੂੰ ਟੀਜ਼ ਕਰਦੇ ਹੋਏ ਤੇ ਉਸ ਨੂੰ 'ਜੈਕੀ ਕੀ ਦੁਲਹਨੀਆ' ਕਹਿੰਦੇ ਨਜ਼ਰ ਆਏ।

PunjabKesari

ਖ਼ਾਸ ਦਿਨ ਲਈ ਗੁਲਾਬੀ ਰੰਗ ਦਾ ਪਹਿਰਾਵਾ ਚੁਣਿਆ
ਕਈ ਸਾਲਾਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਆਖਿਰਕਾਰ ਰਕੁਲ ਤੇ ਜੈਕੀ ਨੇ ਵਿਆਹ ਕਰਵਾ ਲਿਆ। ਦੋਵਾਂ ਨੇ ਆਪਣੇ ਖ਼ਾਸ ਦਿਨ ਲਈ ਗੁਲਾਬੀ ਰੰਗ ਦੇ ਪਹਿਰਾਵੇ ਦੀ ਚੋਣ ਕੀਤੀ। ਫੁੱਲਾਂ ਦੀ ਕਢਾਈ ਵਾਲੇ ਲਹਿੰਗੇ ਤੇ ਗੁਲਾਬੀ ਚੂੜ੍ਹੀਆਂ ’ਚ ਰਕੁਲ ਬਹੁਤ ਹੀ ਪਿਆਰੀ ਤੇ ਖ਼ੂਬਸੂਰਤ ਲੱਗ ਰਹੀ ਸੀ। ਜੈਕੀ ਨੇ ਮੈਚਿੰਗ ਆਊਟਫਿਟ ਪਹਿਨੀ ਸੀ।

PunjabKesari

ਨਵ-ਵਿਆਹਿਆ ਜੋੜਾ ਪਾਪਰਾਜ਼ੀ ਦੇ ਸਾਹਮਣੇ ਆਇਆ
ਵਿਆਹ ਤੋਂ ਤੁਰੰਤ ਬਾਅਦ ਰਕੁਲ ਤੇ ਜੈਕੀ ਪਾਪਰਾਜ਼ੀ ਦੇ ਸਾਹਮਣੇ ਆਏ, ਤਸਵੀਰਾਂ ਕਲਿੱਕ ਕਰਵਾਈਆਂ ਤੇ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਦੋਵਾਂ ਦੇ ਚਿਹਰਿਆਂ ’ਤੇ ਖ਼ੁਸ਼ੀ ਤੇ ਇਕ-ਦੂਜੇ ਲਈ ਪਿਆਰ ਸਾਫ਼ ਦਿਖਾਈ ਦੇ ਰਿਹਾ ਸੀ।

PunjabKesari

ਅੱਧਾ ਬਾਲੀਵੁੱਡ ਗੋਆ ’ਚ ਇਕੱਠਾ ਹੋਇਆ
ਰਕੁਲ ਤੇ ਜੈਕੀ ਦੇ ਵਿਆਹ ਦੇ ਜਸ਼ਨ 19 ਤਾਰੀਖ਼ ਤੋਂ ਚੱਲ ਰਹੇ ਹਨ। ਦੋਵਾਂ ਦੇ ਪ੍ਰੀ-ਵੈਡਿੰਗ ਫੰਕਸ਼ਨ ’ਚ ਬਾਲੀਵੁੱਡ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਸ਼ਿਲਪਾ ਸ਼ੈੱਟੀ ਨੇ ਪਤੀ ਰਾਜ ਕੁੰਦਰਾ ਨਾਲ ਪਰਫਾਰਮ ਕੀਤਾ। ਮਹਿਮਾਨਾਂ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ, ਟਾਈਗਰ ਸ਼ਰਾਫ, ਅਨਨਿਆ ਪਾਂਡੇ, ਆਦਿਤਿਆ ਰਾਏ ਕਪੂਰ, ਸ਼ਾਹਿਦ ਕਪੂਰ, ਮੀਰਾ ਰਾਜਪੂਤ, ਵਰੁਣ ਧਵਨ, ਨਤਾਸ਼ਾ ਦਲਾਲ ਸਮੇਤ ਕਈ ਸਿਤਾਰੇ ਪਹੁੰਚੇ।

PunjabKesari


author

sunita

Content Editor

Related News