ਫਿਲਮ ‘ਏਕ ਦਿਨ’ ਦਾ ਨਵਾਂ ਗਾਣਾ ‘ਖ਼ਵਾਬ ਦੇਖੂੰ’ ਰਿਲੀਜ਼

Friday, Mar 27, 2026 - 12:43 PM (IST)

ਫਿਲਮ ‘ਏਕ ਦਿਨ’ ਦਾ ਨਵਾਂ ਗਾਣਾ ‘ਖ਼ਵਾਬ ਦੇਖੂੰ’ ਰਿਲੀਜ਼

ਮੁੰਬਈ - ਆਮਿਰ ਖਾਨ ਪ੍ਰੋਡਕਸ਼ਨਜ਼ ਦੀ ਆਉਣ ਵਾਲੀ ਫ਼ਿਲਮ ‘ਏਕ ਦਿਨ’ ਨੇ ਆਪਣੇ ਟ੍ਰੇਲਰ ਅਤੇ ਟਾਈਟਲ ਟ੍ਰੈਕ ਨਾਲ ਪਹਿਲਾਂ ਹੀ ਦਰਸ਼ਕਾਂ ਵਿਚਾਲੇ ਉਤਸ਼ਾਹ ਜਗਾ ਦਿੱਤਾ ਹੈ। ਫ਼ਿਲਮ ਦਾ ਹੁਣ ਇਕ ਹੋਰ ਨਵਾਂ ਗਾਣਾ ‘ਖ਼ਵਾਬ ਦੇਖੂੰ’ ਰਿਲੀਜ਼ ਹੋ ਗਿਆ, ਜੋ ਜੁਨੈਦ ਖਾਨ ਅਤੇ ਸਈ ਪੱਲਵੀ ਵਿਚਾਲੇ ਰੋਮਾਂਸ ਦੀ ਜਾਦੂਈ ਦੁਨੀਆ ’ਚ ਲੈ ਜਾਂਦਾ ਹੈ।

ਅਰਿਜੀਤ ਸਿੰਘ ਅਤੇ ਤਰੰਨੁਮ ਮਲਿਕ ਜੈਨ ਦੀਆਂ ਜਾਦੂਈ ਆਵਾਜ਼ਾਂ ’ਚ ਸਜੇ ਇਸ ਗਾਣੇ ਨੂੰ ਰਾਮ ਸੰਪਤ ਨੇ ਕੰਪੋਜ਼ ਕੀਤਾ ਹੈ, ਜਦ ਕਿ ਬੋਲ ਇਰਸ਼ਾਦ ਕਾਮਿਲ ਨੇ ਲਿਖੇ ਹਨ। ਅਰਿਜੀਤ ਦੀ ਰੂਹਾਨੀ ਆਵਾਜ਼ ਸਿੱਧੇ ਦਿਲ ਨੂੰ ਛੂਹ ਲੈਂਦੀ ਹੈ ਅਤੇ ਪਿਆਰ ਦੇ ਅਸਲੀ ਅਹਿਸਾਸ ਨੂੰ ਜਗਾਉਂਦੀ ਹੈ। ਫ਼ਿਲਮ ‘ਏਕ ਦਿਨ’ ਜ਼ਰੀਏ ਆਮਿਰ ਖਾਨ ਅਤੇ ਫ਼ਿਲਮ ਮੇਕਰ ਮਨਸੂਰ ਖਾਨ ਲੰਬੇ ਵਕਫ਼ੇ ਤੋਂ ਬਾਅਦ ਫਿਰ ਤੋਂ ਨਾਲ ਆ ਰਹੇ ਹਨ, ਜੋ ਹਿੰਦੀ ਸਿਨੇਮਾ ਦੀਆਂ ਪਸੰਦੀਦਾ ਜੋੜੀਆਂ ’ਚੋਂ ਇਕ ਦੀ ਵਾਪਸੀ ਹੈ। ਇਸ ਜੋੜੀ ਨੇ ਦਰਸ਼ਕਾਂ ਨੂੰ ‘ਕਯਾਮਤ ਸੇ ਕਯਾਮਤ ਤਕ’, ‘ਜੋ ਜੀਤਾ ਵਹੀ ਸਿਕੰਦਰ’, ‘ਅਕੇਲੇ ਹਮ ਅਕੇਲੇ ਤੁਮ’ ਅਤੇ ‘ਜਾਨੇ ਤੂ... ਯਾ ਜਾਨੇ ਨਾ’ ਵਰਗੀਆਂ ਯਾਦਗਾਰ ਫ਼ਿਲਮਾਂ ਦਿੱਤੀਆਂ ਹਨ।


author

cherry

Content Editor

Related News