ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਦਾ ਨਵਾਂ ਪੋਸਟਰ ਹੋਇਆ ਰਿਲੀਜ਼, ਡੈਸ਼ਿੰਗ ਲੁੱਕ ’ਚ ਨਜ਼ਰ ਆਏ ਭਾਈਜਾਨ

Tuesday, May 04, 2021 - 08:03 PM (IST)

ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਦਾ ਨਵਾਂ ਪੋਸਟਰ ਹੋਇਆ ਰਿਲੀਜ਼, ਡੈਸ਼ਿੰਗ ਲੁੱਕ ’ਚ ਨਜ਼ਰ ਆਏ ਭਾਈਜਾਨ

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਰਾਧੇ : ਯੋਰ ਮੋਸਟ ਵਾਂਟੇਡ ਭਾਈ’ ਦੇ ਟਾਈਟਲ ਟਰੈਕ ’ਤੇ ਰਿਲੀਜ਼ ਹੋਣ ਦੀ ਉਡੀਕ ਜਲਦ ਹੀ ਖ਼ਤਮ ਹੋਣ ਵਾਲੀ ਹੈ। ਇਸ ਗਾਣੇ ਦਾ ਪ੍ਰੀਮੀਅਰ ਬੁੱਧਵਾਰ 5 ਮਈ ਨੂੰ ਕੀਤਾ ਜਾਵੇਗਾ ਪਰ ਇਸ ਤੋਂ ਪਹਿਲਾਂ ਸਲਮਾਨ ਖ਼ਾਨ ਫ਼ਿਲਮਸ ਨੇ ਇਕ ਨਵਾਂ ਪੋਸਟਰ ਜਾਰੀ ਕੀਤਾ ਹੈ ਜਿਸ ’ਚ ਸਲਮਾਨ ਖ਼ਾਨ ਦਾ ਇਕ ਨਵਾਂ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਸਲਮਾਨ ਨੇ ਪੋਸਟਰ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਜਿਵੇਂ ਕਿ ਜ਼ਿਆਦਾਤਰ ਸਲਮਾਨ ਖ਼ਾਨ ਦੀਆਂ ਫ਼ਿਲਮਾਂ ’ਚ ਹੁੰਦਾ ਹੈ ਕਿ ਟਾਈਟਲ ਟਰੈਕ ਚਾਰਟਬਸਟਰ ਹੁੰਦੇ ਹਨ ਅਤੇ ਹਰ ਵਾਰ ਰਿਕਾਰਡ ਬਣਾਉਣ ’ਚ ਸਫ਼ਲ ਹੁੰਦੇ ਹਨ। ਉੱਧਰ ਦਰਸ਼ਕਾਂ ਨੂੰ ‘ਰਾਧੇ’ ਫ਼ਿਲਮ ਦੇ ਟਾਈਟਲ ਟਰੈਕ ਤੋਂ ਵੀ ਕਾਫ਼ੀ ਉਮੀਦਾਂ ਹਨ। 


ਫ਼ਿਲਮ ਦੇ ਟ੍ਰੇਲਰ ’ਚ ਟਰੈਕ ਦੀ ਇਕ ਛੋਟੀ ਜਿਹੀ ਝਲਕ ਸਾਂਝੀ ਕੀਤੀ ਗਈ ਜਿਸ ਨੇ ਸਭ ਦਾ ਧਿਆਨ ਆਕਰਸ਼ਿਤ ਕੀਤਾ। ਸਾਜ਼ਿਦ-ਵਾਜ਼ਿਦ ਵੱਲੋਂ ਬਣਾਏ ਇਹ ਗਾਣੇ ਉਨ੍ਹਾਂ ਦੀ ਆਵਾਜ਼ ਨੂੰ ਬਿਆਨ ਕਰਦੇ ਹੈ ਅਤੇ ਮੁਦਰਸਰ ਖ਼ਾਨ ਨੇ ਗਾਣਿਆਂ ਨੂੰ ਕੋਰੀਓਗ੍ਰਾਫ਼ ਕੀਤਾ ਹੈ। ਇਹ ਗਾਣਾ ਕਾਫ਼ੀ ਐਨਰਜੈਟਿਕ ਹਨ। ਅਜਿਹੀ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਗਾਣਾ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆਵੇਗਾ। ਪੋਸਟਰ ’ਚ ਸਲਮਾਨ ਖ਼ਾਨ ਡੈਸ਼ਿੰਗ ਲੁੱਕ ’ਚ ਨਜ਼ਰ ਆ ਰਹੇ ਹਨ। ਜਿਸ ’ਚ ਸਲਮਾਨ ਖ਼ਾਨ ਦਾ ਸਵੈਗ ਵਾਲਾ ਅੰਦਾਜ਼ ਨਜ਼ਰ ਆ ਰਿਹਾ ਹੈ ਜਿਸ ਦਾ ਹਰ ਕੋਈ ਦੀਵਾਨਾ ਹੈ ਕਿਉਂਕਿ ਹੁਣ ਟਰੈਕ ਰਿਲੀਜ਼ ਹੋਣ ’ਚ ਸਿਰਫ਼ ਇਕ ਦਿਨ ਬਾਕੀ ਹੈ ਅਜਿਹੇ ’ਚ ਪ੍ਰਸ਼ੰਸਕ ਇਸ ਦੇ ਰਿਲੀਜ਼ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। 

PunjabKesari
ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖ਼ਾਨ ਦੀ ਫ਼ਿਲਮ ’ਚ ਦਿਸ਼ਾ ਪਾਟਨੀ, ਰਣਦੀਪ ਹੁੱਡਾ ਅਤੇ ਜੈਕੀ ਸ਼ਰਾਫ ਵੀ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫ਼ਿਲਮ ‘ਰਾਧੇ:ਯੋਰ ਮੋਸਟ ਵਾਂਟੇਡ ਭਾਈ’ ਸਲਮਾਨ ਖ਼ਾਨ ਫ਼ਿਲਮ ਵੱਲੋਂ ਜੀ ਸਟੂਡਿਓ ਦੇ ਨਾਲ ਮਿਲ ਕੇ ਪੇਸ਼ ਕੀਤੀ ਜਾਵੇਗੀ। ਇਹ ਫ਼ਿਲਮ ਈਦ ਦੇ ਮੌਕੇ ’ਤੇ 13 ਮਈ ਨੂੰ ਰਿਲੀਜ਼ ਕੀਤੀ ਜਾਵੇਗੀ। 


author

Aarti dhillon

Content Editor

Related News