ਕੈਟਰੀਨਾ ਕੈਫ਼, ਈਸ਼ਾਨ ਖ਼ੱਟਰ ਅਤੇ ਸਿਧਾਂਤ ਚਤੁਰਵੇਦੀ ਦੀ ਫ਼ਿਲਮ ‘ਫ਼ੋਨਭੂਤ’ ਦਾ ਨਵਾਂ ਮੋਸ਼ਨ ਪੋਸਟਰ ਹੋਇਆ ਲਾਂਚ

Friday, Jul 15, 2022 - 06:12 PM (IST)

ਕੈਟਰੀਨਾ ਕੈਫ਼, ਈਸ਼ਾਨ ਖ਼ੱਟਰ ਅਤੇ ਸਿਧਾਂਤ ਚਤੁਰਵੇਦੀ ਦੀ ਫ਼ਿਲਮ ‘ਫ਼ੋਨਭੂਤ’ ਦਾ ਨਵਾਂ ਮੋਸ਼ਨ ਪੋਸਟਰ ਹੋਇਆ ਲਾਂਚ

ਨਵੀਂ ਦਿੱਲੀ:  ਇਸ ਸਾਲ ਦੀ ਇਕ ਹੋਰ ਬਹੁਤ ਉਡੀਕੀ ਜਾਣ ਵਾਲੀ ਕਾਮੇਡੀ ‘ਫ਼ੋਨਭੂਤ’ ਦੀ ਪਹਿਲੀ ਲੁੱਕ ਦੇ ਬਾਅਦ ਹੁਣ ਐਕਸਲ ਐਂਟਰਟੇਨਮੈਂਨ ਨੇ ਹੁਣ ਫ਼ਿਲਮ ਦਾ ਨਵਾਂ ਮੋਸ਼ਨ ਪੋਸਟਰ ਰਿਲੀਜ਼ ਕੀਤਾ ਹੈ। ਮੋਸ਼ਨ ਪੋਸਟ ’ਚ ਕੈਟਰੀਨਾ ਕੈਫ਼, ਈਸ਼ਾਨ ਖ਼ੱਟਰ ਅਤੇ ਸਿਧਾਂਤ ਚਤੁਰਵੇਦੀ ਜੋ ਫ਼ਿਲਮ ਦੀ ਇਨਸਾਈਟ ਵਰਲਡ ਦੀ ਇਕ ਝਲਕ ਦੇ ਰਹੇ ਹਨ।

ਇਹ ਵੀ ਪੜ੍ਹੋ : ਸ਼ਹਿਨਾਜ਼ ਹੱਥ ’ਚ ਕਿਤਾਬ ਲੈ ਕੇ ‘ਕਿਤਾਬੇਂ ਬਹੁਤ ਸੀ’ ਗੀਤ ’ਤੇ ਦੋਸਤ ਨਾਲ ਕੀਤੀ ਮਸਤੀ (ਦੇਖੋ ਵੀਡੀਓ)

ਕੈਟਰੀਨਾ, ਈਸ਼ਾਨ ਅਤੇ ਸਿਧਾਂਤ ਦੀ ਫ਼ਿਲਮ ‘ਫ਼ੋਨਭੂਟ’ ਸਿਨੇਮਾ ’ਚ  ਪੂਰੀ ਤਰ੍ਹਾਂ ਮਨੋਰੰਜਨ ਕਰਨ ਲਈ ਤਿਆਰ ਹੈ। ਇਸ ਦਾ ਤਾਜ਼ਾ ਮੋਸ਼ਨ ਪੋਸਟਰ ਜੋ ਹਾਲ ਹੀ ’ਚ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਮੌਨੀ ਰਾਏ ਨੇ ਸਮੁੰਦਰ ਦੇ ਕੰਢੇ ’ਤੇ ਕਰਵਾਇਆ ਬੋਲਡ ਫ਼ੋਟੋਸ਼ੂਟ (ਦੇਖੋ ਤਸਵੀਰਾਂ)

ਇਹ ਮੋਸ਼ਨ ਪੋਸਟ ਨਾ ਸਿਰਫ਼ ਅਜੀਬ ਹੈ, ਸਗੋਂ ਹਰ ਪੱਖੋਂ ਅਨੋਖ਼ਾ ਵੀ ਹੈ ਜੋ ਸਾਨੂੰ ਫ਼ਿਲਮ ਦੀ ਕਹਾਣੀ ਬਾਰੇ ਦੱਸਦਾ ਹੈ। ਹਮੇਸ਼ਾ ਦੀ ਤਰ੍ਹਾਂ ਇਸ ’ਚ ਕੈਟਰੀਨਾ ਕੈਫ਼ ਫ਼ਰੈਸ਼ ਨਜ਼ਰ ਆ ਰਹੀ ਹੈ ਉਥੇ ਹੀ ਸਿਧਾਂਤ ਅਤੇ ਈਸ਼ਾਨ ਦਾ ਲੁੱਕ ਵੀ ਕਾਫ਼ੀ ਆਕਰਸ਼ਿਤ ਹੈ।

ਤੁਹਾਨੂੰ ਦੱਸ ਦੇਈਏ ਕਿ ਐਕਸਲ ਐਂਟਰਟੇਨਮੈਂਟ ਜੋ ਫ਼ੋਨਭੂਤ ਦਾ ਨਿਰਮਾਣ ਕਰ ਰਹੀ ਹੈ, ਫ਼ੋਨਭੂਤ ਦਾ ਨਵਾਂ ਮੋਸ਼ਨ ਪੋਸਟਰ ਲਾਂਚ ਕਰਕੇ ਜ਼ਿੰਦਗੀ ਨਾ ਮਿਲੇਗੀ ਦੋਬਾਰਾ ਦੀ 11ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਸ ਆਉਣ ਵਾਲੀ ਐਡਵੈਂਚਰ ਕਾਮੇਡੀ ਨੂੰ ਗੁਰਮੀਤ ਸਿੰਘ ਨੇ ਡਾਇਰੈਕਟ ਕੀਤਾ ਹੈ।


author

Anuradha

Content Editor

Related News