ਮੁੰਬਈ ਏਅਰਪੋਰਟ 'ਤੇ ‘KGF’ ਸਟਾਰ ਯਸ਼ ਦੀ ਨਜ਼ਰ ਆਈ ਨਵੀਂ ਲੁੱਕ, ਪ੍ਰਸ਼ੰਸਕਾਂ ਨੇ ਕਿਹਾ- ਸਲਾਮ ਰੌਕੀ ਭਾਈ

Sunday, Nov 06, 2022 - 04:50 PM (IST)

ਮੁੰਬਈ ਏਅਰਪੋਰਟ 'ਤੇ ‘KGF’ ਸਟਾਰ ਯਸ਼ ਦੀ ਨਜ਼ਰ ਆਈ ਨਵੀਂ ਲੁੱਕ, ਪ੍ਰਸ਼ੰਸਕਾਂ ਨੇ ਕਿਹਾ- ਸਲਾਮ ਰੌਕੀ ਭਾਈ

ਬਾਲੀਵੁੱਡ ਡੈਸਕ- ਤੇਲਗੂ ਇੰਡਸਟਰੀ ਦੇ ਸੁਪਰਸਟਾਰ ਯਸ਼ ਹਮੇਸ਼ਾ ਆਪਣੀ ਲੁੱਕ ਨਾਲ ਸੁਰਖੀਆਂ ’ਚ ਰਹੇ ਹਨ। ਅਦਾਕਾਰ ਦੀ ਲੁੱਕ ਦਾ ਹਰ ਕੋਈ ਦੀਵਾਨਾ ਹੈ। ਯਸ਼ ਨੂੰ ਫ਼ਿਲਮ KGF ਤੋਂ ਦੁਨੀਆ ਭਰ ’ਚ ਪਛਾਣ ਮਿਲੀ ਹੈ। ਯਸ਼ ਅੱਜ ਇਕ ਪੈਨ ਇੰਡੀਆ ਸਟਾਰ ਹੈ ਅਤੇ ਉਨ੍ਹਾਂ ਦੀ ਮੌਜੂਦਾ ਸਮੇਂ ’ਚ ਬਹੁਤ ਵੱਡੀ ਫ਼ੈਨ ਫ਼ਾਲੋਇੰਗ ਵੀ ਹੈ।

PunjabKesari

ਇਹ ਵੀ ਪੜ੍ਹੋ- ਧੀ ਦੇ ਮਾਤਾ-ਪਿਤਾ ਬਣੇ ਆਲੀਆ-ਰਣਬੀਰ, ਪਿਆਰੀ ਪੋਸਟ ਸਾਂਝੀ ਕਰਕੇ ਜ਼ਾਹਰ ਕੀਤੀ ਖੁਸ਼ੀ

ਹਾਲ ਹੀ 'ਚ ਯਸ਼ ਦਾ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਨਵੇਂ ਲੁੱਕ ’ਚ ਨਜ਼ਰ ਆ ਰਹੇ ਹਨ। ਇਸ ਵੀਡੀਓ ’ਚ ਅਦਾਕਾਰ ਮੁੰਬਈ ਏਅਰਪੋਰਟ ’ਤੇ ਪਾਪਰਾਜ਼ੀ ਲਈ ਪੋਜ਼ ਦਿੰਦੇ ਹੋਏ ਡਰੇਡਲੌਕਸ ਹੇਅਰ ਸਟਾਈਲ ਅਤੇ ਦਾੜ੍ਹੀ-ਮੁੱਛ ਵਾਲੀ ਨਵੀਂ ਲੁੱਕ ਨੂੰ ਫਲਾਂਟ ਕਰਦੇ ਨਜ਼ਰ ਆਏ ਹੈ।

PunjabKesari

ਵੀਡੀਓ 'ਚ ਦੇਖ ਸਕਦੇ ਹੋ ਯਸ਼ ਬਲੈਕ ਜੀਂਸ ਦੇ ਨਾਲ ਰੈੱਡ ਚੈਕ ਕਮੀਜ਼ ’ਚ ਨਜ਼ਰ ਆਏ। ਯਸ਼ ਦੇ ਲੰਬੇ ਵਾਲ, ਸਨਗਲਾਸ ਅਤੇ ਸਵੈਗ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਅਦਾਕਾਰ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਸਲਾਮ ਰੌਕੀ ਭਾਈ ਕਹਿ ਕੇ ਚੀਕਣਾ ਸ਼ੁਰੂ ਕਰ ਦਿੱਤਾ।

ਸੋਸ਼ਲ ਮੀਡੀਆ 'ਤੇ ਇਹ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਬੇਹੱਦ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ- ਇਸ ਦਿਵਿਯਾਂਗ ਲਈ ਮਸੀਹਾ ਬਣੇ ਸੋਨੂੰ ਸੂਦ, ਪੂਰੀ ਘਟਨਾ ਬਾਰੇ ਜਾਣ ਤੁਸੀਂ ਵੀ ਕਰੋਗੇ ਸਿਫਤਾਂ

PunjabKesari

ਯਸ਼ ਨੇ ਇਸ ਨਵੇਂ ਲੁੱਕ ਨੂੰ ਉਦੋਂ ਦਿਖਾਇਆ ਜਦੋਂ ਉਸਨੇ ਆਪਣੇ ਪੁੱਤਰ ਯਥਾਰਵ ਨੂੰ ਉਸਦੇ ਤੀਜੇ ਜਨਮਦਿਨ ’ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ’ਚ ਨਵਾਂ ਸਟਾਈਲਿਸ਼ ਲੁੱਕ ਦਿਖਾਇਆ ਗਿਆ ਹੈ। 

PunjabKesari
 


author

Shivani Bassan

Content Editor

Related News