''ਆਸ਼ਿਕੀ 3'' ਦੀ ਸੁਪਰਹਿੱਟ ਜੋੜੀ
Sunday, Mar 13, 2016 - 07:00 PM (IST)

ਮੁੰਬਈ : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਰਿਤਿਕ ਰੋਸ਼ਨ ਦੀ ਜੋੜੀ ਸਿਲਵਰ ਸਕ੍ਰੀਨ ''ਤੇ ਇਕੱਠੀ ਨਜ਼ਰ ਆ ਸਕਦੀ ਹੈ। ਜ਼ਿਕਰਯੋਗ ਹੈ ਕਿ ''ਆਸ਼ਿਕੀ 3'' ਲਈ ਰਿਤਿਕ ਰੋਸ਼ਨ ਫਾਈਨਲ ਹੋ ਚੁੱਕੇ ਸਨ ਪਰ ਉਨ੍ਹਾਂ ਦੀ ਹੀਰੋਇਨ ਲਈ ਦੀਪਿਕਾ ਪਾਦੁਕੋਣ ਅਤੇ ਸੋਨਮ ਕਪੂਰ ਵਿਚਾਲੇ ਖਿੱਚੋਤਾਣ ਚੱਲ ਰਹੀ ਹੈ।
ਚਰਚਾ ਹੈ ਕਿ ਫਿਲਮਕਾਰ ਚਾਹੁੰਦੇ ਸਨ ਕਿ ਇਹ ਰੋਲ ਸੋਨਮ ਕਪੂਰ ਨਿਭਾਵੇ ਪਰ ਗੱਲ ਨਹੀਂ ਬਣ ਸਕੀ। ਫਿਲਮ ਨੂੰ ਨਿਰਦੇਸ਼ਿਤ ਕਰਨ ਲਈ ਅਮਿਤ ਸ਼ਰਮਾ ਨੂੰ ਅਪ੍ਰੋਚ ਕੀਤਾ ਗਿਆ ਹੈ। ਅਮਿਤ ਸ਼ਰਮਾ ਨੇ ਪਿਛਲੇ ਸਾਲ ਰਿਲੀਜ਼ ਫਿਲਮ ''ਤੇਵਰ'' ਨਾਲ ਨਿਰਦੇਸ਼ਨ ''ਚ ਕਦਮ ਰੱਖਿਆ ਹੈ।
ਦੱਸ ਦੇਈਏ ਕਿ ਆਲੀਆ ਬਾਲੀਵੁੱਡ ''ਚ ਰਿਤਿਕ ਰੋਸ਼ਨ ਅਤੇ ਰਣਬੀਰ ਕਪੂਰ ਦੀ ਵੱਡੀ ਪ੍ਰਸ਼ੰਸਕ ਹੈ। ਰਣਬੀਰ ਨਾਲ ਜਿਥੇ ਆਲੀਆ ਤਿੰਨ ਫਿਲਮਾਂ ਕਰ ਰਹੀ ਹੈ, ਉਥੇ ''ਆਸ਼ਿਕੀ 3'' ''ਚ ਉਹ ਰਿਤਿਕ ਨਾਲ ਕੰਮ ਕਰਦੀ ਨਜ਼ਰ ਆ ਸਕਦੀ ਹੈ। ਇਸ ਫਿਲਮ ਲਈ ਆਲੀਆ ਭੱਟ ਦਾ ਨਾਂ ਫਾਈਨਲ ਮੰਨਿਆ ਜਾ ਰਿਹਾ ਹੈ।