ਨੈੱਟਫਲਿਕਸ ਨੇ ਕੀਤਾ ਵੱਡਾ ਧਮਾਕਾ, ਲੈ ਕੇ ਆ ਰਿਹਾ ਹੈ 17 ਨਵੀਆਂ Original Series ਤੇ ਫਿਲਮਾਂ

7/17/2020 8:53:03 AM

ਨਵੀਂ ਦਿੱਲੀ (ਵੈੱਬ ਡੈਸਕ) : ਆਨਲਾਈਨ Streaming platforms ਦੀ ਦੁਨੀਆ 'ਚ ਪਿਛਲੇ ਕੁਝ ਸਮੇਂ ਤੋਂ Amaxzon prime video ਅਤੇ Disney plus hotstar ਨੇ ਕਈ ਵੱਡੇ ਐਲਾਨ ਕੀਤੇ। ਹੁਣ ਵਾਰੀ ਹੈ ਨੈੱਟਫਲਿਕਸ ਦੀ। ਨੈੱਟਫਲਿਕਸ ਨੇ ਵੀ ਹੁਣ ਵੱਡਾ ਧਮਾਕਾ ਕੀਤਾ ਹੈ। ਇਕ ਦੋ ਨਹੀਂ ਸਗੋਂ ਕਰੀਬ 17 ਨਵੀਆਂ ਹੋਰ ਵੈੱਬ ਸੀਰੀਜ਼ ਬਾਰੇ 'ਚ ਨੈੱਟਫਲਿਕਸ ਨੇ ਦੱਸਿਆ ਹੈ। ਇਸ 'ਚ ਅਨੁਰਾਗ ਕਸ਼ਯਪ ਦੀ 'ਏਕੇ ਵਰਸੈਸ ਏਕੇ' ਤੋਂ ਲੈ ਕੇ ਨਵਾਜ਼ੂਦੀਨ ਸਿਦੀਕੀ 'ਰਾਤ ਅਕੇਲੀ' ਤਕ ਸ਼ਾਮਲ ਹੈ। ਆਓ ਜਾਣਦੇ ਹਾਂ ਇਸ ਬਾਰੇ...

1. ਗੁੰਜਨ ਸਕਸੈਨਾ : ਜਾਹਨਵੀ ਕਪੂਰ ਸਟਾਰ ਇਸ ਫ਼ਿਲਮ ਨੂੰ ਲੈ ਕੇ ਨੈੱਟਫਲਿਕਸ ਨੇ ਹਾਲ ਹੀ ਐਲਾਨ ਕੀਤਾ ਸੀ। ਕਾਰਗਿਲ ਗਰਲ ਗੁੰਜਨ ਸਕਸੈਨਾ ਦੀ ਜ਼ਿੰਦਗੀ 'ਤੇ ਆਧਾਰਿਤ ਇਸ ਫ਼ਿਲਮ ਨੂੰ ਕਰਨ ਜੌਹਰ ਨੇ ਬਣਾਇਆ ਹੈ। ਇਹ 15 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ।

2. ਤੋੜਬਾਜ਼ : ਨੈੱਟਫਲਿਕਸ ਨਾਲ ਸੰਜੇ ਦੱਤ ਵੀ ਓ. ਟੀ. ਟੀ. 'ਤੇ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਦੀ ਫ਼ਿਲਮ 'ਤੋੜਬਾਜ਼' ਹੁਣ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। ਇਸ 'ਚ ਸੰਜੇ ਦੱਤ ਇਕ ਆਰਮੀ ਆਫ਼ਸਰ ਦੀ ਭੂਮਿਕਾ ਨਿਭਾ ਰਹੇ ਹਨ। ਫ਼ਿਲਮ 'ਚ Nargis Fakri ਵੀ ਨਜ਼ਰ ਆਉਣ ਵਾਲੀ ਹੈ।

3. ਕਲਾਸ ਔਫ 83 : ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਪ੍ਰੋਡਕਸ਼ਨ ਹਾਊਸ ਦੇ ਹਿੱਸੇ ਤੋਂ ਇੱਕ ਹੋਰ ਫ਼ਿਲਮ ਤਿਆਰ ਹੈ। ਅਸੀਂ ਗੱਲ ਕਰ ਰਹੇ ਹਾਂ 'ਕਲਾਸ ਔਫ 83' ਦੀ। 'ਬਾਰਡ ਆਫ ਬਲਡ' ਤੇ 'ਬੇਤਾਲ' ਤੋਂ ਬਾਅਦ ਹੁਣ ਇਸ ਦੀ ਵਾਰੀ ਹੈ। ਇਸ 'ਚ ਅਭੈ ਦਿਓਲ ਪੁਲਸ ਵਾਲੇ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ।

ਲਿਸਟ 'ਚ ਇਹ ਵੀ ਸ਼ਾਮਲ : ਇਸ ਤੋਂ ਇਲਵਾ 'ਗਿੰਨੀ ਵੈਡਸ ਸੰਨੀ', 'A Suitable Boy' , 'Miss Matched' , 'Serious man' 'A Suitable Boy' , 'Miss Matched' , 'Serious man' , ਅਤੇ 'ਰਾਤ ਅਕੇਲੀ ਹੈ' ਆਦਿ ਵਰਗੀਆਂ ਫ਼ਿਲਮਾਂ ਸ਼ਾਮਲ ਹਨ।
 


sunita

Content Editor sunita