2 ਸਾਲ ਦੀ ਧੀ ਸਣੇ ਅਦਾਕਾਰ ਨੀਲ ਨਿਤਿਨ ਮੁਕੇਸ਼ ਦਾ ਪੂਰਾ ਪਰਿਵਾਰ ਕੋਰੋਨਾ ਪਾਜ਼ੇਟਿਵ

4/19/2021 6:26:52 PM

ਨਵੀਂ ਦਿੱਲੀ (ਬਿਊਰੋ) - ਕੋਰੋਨਾ ਵਾਇਰਸ ਇਕ ਵਾਰ ਫਿਰ ਆਪਣੇ ਚਰਮ 'ਤੇ ਹੈ ਅਤੇ ਲੋਕ ਲਗਾਤਾਰ ਇਸ ਦਾ ਸ਼ਿਕਾਰ ਹੋ ਰਹੇ ਹਨ। ਬਾਲੀਵੁੱਡ ਅਤੇ ਟੀ. ਵੀ. ਇੰਡਸਟਰੀ ਦੇ ਕਲਾਕਾਰ ਕੋਰੋਨਾ ਦੇ ਕਹਿਰ ਬਚ ਨਹੀਂ ਸਕੇ। ਇਕ ਤੋਂ ਬਾਅਦ ਕਈ ਸਿਤਾਰੇ ਕੋਰੋਨਾ ਪਾਜ਼ੇਟਿਵ ਹੋ ਰਹੇ ਹਨ। ਅਜਿਹੀ 'ਚ ਸਾਰਿਆਂ ਨੂੰ ਘਰ 'ਚ ਹੀ ਰਹਿਣ ਅਤੇ ਸਾਵਧਾਨੀ ਵਰਤਣ ਲਈ ਕਿਹਾ ਜਾ ਰਿਹਾ ਹੈ। ਹੁਣ ਬਾਲੀਵੁੱਡ ਅਦਾਕਾਰ ਨੀਲ ਨਿਤਿਨ ਮੁਕੇਸ਼ ਅਤੇ ਉਸ ਦਾ ਪਰਿਵਾਰ ਵੀ ਕੋਰੋਨਾ ਪਾਜ਼ੇਟਿਵ ਹੋ ਗਿਆ ਹੈ। ਇਸ 'ਚ ਉਸ ਦੀ 2 ਸਾਲ ਦੀ ਬੇਟੀ ਨੂਰਵੀ ਵੀ ਸ਼ਾਮਲ ਹੈ।
  
ਨੀਲ ਨਾਲ ਪਰਿਵਾਰ ਹੋਇਆ ਕੋਰੋਨਾ ਪਾਜ਼ੇਟਿਵ
ਨੀਲ ਨਿਤਿਨ ਮੁਕੇਸ਼ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਨੀਲ ਨੇ ਲਿਖਿਆ, 'ਹਰ ਤਰ੍ਹਾਂ ਦੀਆਂ ਸਾਵਧਾਨੀਆਂ ਅਤੇ ਘਰ 'ਚ ਰਹਿਣ ਦੇ ਬਾਵਜੂਦ, ਮੈਂ ਅਤੇ ਮੇਰੇ ਪਰਿਵਾਰ ਦੇ ਬਾਕੀ ਮੈਂਬਰ ਕੋਰੋਨਾ ਦੀ ਚਪੇਟ 'ਚ ਆ ਗਏ। ਅਸੀਂ ਸਾਰਿਆਂ ਨੇ ਖ਼ੁਦ ਨੂੰ ਘਰ 'ਚ ਇਕਾਂਤਵਾਸ ਕਰ ਲਿਆ ਹੈ ਅਤੇ ਡਾਕਟਰਾਂ ਵਲੋਂ ਦੱਸੀ ਗਈਆਂ ਗਈਆਂ ਦਵਾਈਆਂ ਲੈ ਰਹੇ ਹਾਂ। ਤੁਹਾਡੇ ਪਿਆਰ ਅਤੇ ਪ੍ਰਾਰਥਨਾਵਾਂ ਲਈ ਬਹੁਤ-ਬਹੁਤ ਧੰਨਵਾਦ. ਖਿਆਲ ਰੱਖੋ ਅਤੇ ਸੁਰੱਖਿਅਤ ਰਹੋ।' ਇਸ ਦੇ ਨਾਲ ਉਸ ਨੇ ਲਿਖਿਆ, 'ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦੀ ਲੋੜ ਹੈ। ਸਥਿਤੀ ਦੀ ਗੰਭੀਰਤਾ ਨੂੰ ਸਮਝੋ, ਇਸ ਨੂੰ ਥੋੜੇ ਹਲਕੇ 'ਚ ਨਾ ਲਓ।'

PunjabKesari

ਦੱਸੀ ਪਰਿਵਾਰ ਦੀ ਸਥਿਤੀ
ਨੀਲ ਨਿਤਿਨ ਮੁਕੇਸ਼ ਨੇ ਇਕ ਇੰਟਰਵਿਊ ਦੌਰਾਨ ਆਪਣੀ ਅਤੇ ਧੀ ਦੀ ਸਥਿਤੀ ਬਾਰੇ ਦੱਸਿਆ। ਉਸ ਨੇ ਕਿਹਾ, 'ਤੁਸੀਂ ਸਮਝ ਸਕਦੇ ਹੋ ਕਿ ਮੇਰੇ ਲਈ ਇਹ ਸਮਾਂ ਕਿੰਨਾ ਮੁਸ਼ਕਲ ਭਰਿਆ ਹੈ ਕਿ ਮੇਰੀ ਧੀ ਨੂਰਵੀ ਵਾਇਰਸ ਦੀ ਚਪੇਟ 'ਚ ਹੈ। ਉਸ ਦਾ ਟੈਸਟ ਵੀ ਪਾਜ਼ੇਟਿਵ ਆਇਆ ਹੈ। ਖੁਸ਼ਕਿਸਮਤੀ ਨਾਲ ਉਹ ਅਜੇ ਤਕ ਪ੍ਰੇਸ਼ਾਨ ਨਹੀਂ ਹੈ। ਉਸ ਨੂੰ ਪਹਿਲੇ ਦੋ ਦਿਨ ਬੁਖਾਰ ਸੀ, ਫਿਰ ਅਸੀਂ ਆਪਣਾ ਟੈਸਟ ਕਰਵਾ ਲਿਆ। ਪਾਪਾ (ਮੁਕੇਸ਼), ਨਮਨ (ਨੀਲ ਦਾ ਭਰਾ), ਰੁਕਮਿਨੀ ਅਤੇ ਨੂਰਵੀ ਸਾਰੇ ਪਾਜ਼ੇਟਿਵ ਆਏ ਹਨ। ਇਸ ਸਮੇਂ ਸਿਰਫ਼ ਮੇਰੀ ਮਾਂ ਠੀਕ ਹੈ।'

 
 
 
 
 
 
 
 
 
 
 
 
 
 
 
 

A post shared by Neil Nitin Mukesh (@neilnitinmukesh)

ਉਸ ਨੇ ਅੱਗੇ ਕਿਹਾ, 'ਸਭ ਤੋਂ ਬੁਰੀ ਚੀਜ਼ ਇਹ ਹੈ ਕਿ ਇਸ ਤੋਂ ਬਾਹਰ ਨਿਕਲਣ ਦਾ ਕੋਈ ਸੌਖਾ ਰਸਤਾ ਨਹੀਂ ਹੈ। ਸਾਰਿਆਂ ਨੂੰ ਇਹ ਵੱਖ-ਵੱਖ ਤਰੀਕੇ ਨਾਲ ਹੋ ਰਿਹਾ ਹੈ। ਫਿਲਹਾਲ ਸਾਡੇ ਸਾਰਿਆਂ 'ਚ ਹਲਕੇ ਲੱਛਣ ਹਨ। ਪਾਪਾ 70 ਸਾਲ ਦੇ ਹਨ ਪਰ ਅਜੇ ਉਹ ਠੀਕ ਨੇ। ਮੇਰੇ ਭਰਾ ਨਮਨ ਨੂੰ ਕੋਈ ਲੱਛਣ ਨਹੀਂ ਹਨ।' ਨੀਲ ਨੇ ਕੋਰੋਨਾ ਦੇ ਜਲਦ ਖ਼ਤਮ ਹੋਣ ਦੀ ਪ੍ਰਾਰਥਨਾ ਕਰਦਿਆਂ ਕਿਹਾ, 'ਇਸ ਨੂੰ ਜਲਦ ਤੋਂ ਜਲਦ ਹਰਾਉਣਾ ਹੋਵੇਗਾ ਅਤੇ ਇਸ ਲਈ ਸਾਨੂੰ ਸਾਵਧਾਨੀਆਂ ਵਰਤਣੀਆਂ ਪੈਣਗੀਆਂ। ਕਿਰਪਾ ਕਰਕੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ ਅਤੇ ਵੱਧ ਤੋਂ ਵੱਧ ਘਰ ਰਹੋ।

ਇਨ੍ਹਾਂ ਸਿਤਾਰਿਆਂ ਨੇ ਕੋਰੋਨਾ ਨੂੰ ਹਰਾਇਆ
ਇਸ ਨਾਲ ਹੀ ਅਰਜੁਨ ਨੇ ਆਪਣੇ ਸੰਪਰਕ 'ਚ ਆਏ ਲੋਕਾਂ ਨੂੰ ਆਪਣਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ। ਦੱਸ ਦੇਈਏ ਕਿ ਬਾਲੀਵੁੱਡ ਡਿਜ਼ਾਈਨਰ ਮਨੀਸ਼ ਮਲਹੋਤਰਾ, ਅਭਿਨੇਤਾ ਸੁਮਿਤ ਵਿਆਸ, ਤਾਨਿਆ ਮਨੀਕਤਲਾ ਸਮੇਤ ਕਈ ਹੋਰ ਸਿਤਾਰੇ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ। ਹਾਲਾਂਕਿ, ਬਹੁਤ ਸਾਰੇ ਸਿਤਾਰੇ ਇਸ ਨੂੰ ਮਾਤ ਦੇ ਅੱਗੇ ਵੱਧ ਰਹੇ ਹਨ। ਹਾਲ ਹੀ 'ਚ ਆਲੀਆ ਭੱਟ, ਅਕਸ਼ੈ ਕੁਮਾਰ, ਕੈਟਰੀਨਾ ਕੈਫ, ਵਿੱਕੀ ਕੌਸ਼ਲ ਅਤੇ ਭੂਮੀ ਪੇਡਨੇਕਰ ਦੀ ਕੋਰੋਨਾ ਰਿਪੋਰਟ ਨਾਕਾਰਤਮਕ ਆਈ ਹੈ।
 

 
 
 
 
 
 
 
 
 
 
 
 
 
 
 
 

A post shared by Neil Nitin Mukesh (@neilnitinmukesh)


sunita

Content Editor sunita