ਨੇਹਾ ਸ਼ਰਮਾ ਨੇ ਦਿਲਕਸ਼ ਅੰਦਾਜ਼ ''ਚ ਦਿੱਤੇ ਪੋਜ਼, ਤਸਵੀਰਾਂ ਵਾਇਰਲ
Monday, Aug 17, 2020 - 01:02 PM (IST)

ਮੁੰਬਈ (ਵੈੱਬ ਡੈਸਕ) — ਸਾਲ 2010 'ਚ ਫ਼ਿਲਮ 'ਕਰੁੱਕ' ਨਾਲ ਗਲੈਮਰਸ ਅੰਦਾਜ਼ 'ਚ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਨੇਹਾ ਸ਼ਰਮਾ ਇਸ ਸਾਲ ਅਜੇ ਦੇਵਗਨ ਅਤੇ ਕਾਜੋਲ ਦੀ ਫ਼ਿਲਮ 'ਤਾਨਾਜੀ' 'ਚ ਨਜ਼ਰ ਆਈ ਸੀ। ਹਾਲ ਹੀ 'ਚ ਨੇਹਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਨੇਹਾ ਸ਼ਰਮਾ ਦਾ ਦਿਲਕਸ਼ ਤੇ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਉਸ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਜਿਵੇਂ ਹੀ ਨੇਹਾ ਸ਼ਰਮਾ ਨੇ ਆਪਣੀਆਂ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਤਾਂ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਇਸ ਤੋਂ ਇਲਾਵਾ ਉਸ ਦੇ ਪੁਰਾਣੇ ਫੋਟੋਸ਼ੂਟ ਦੀਆਂ ਵੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਮਿਊਜ਼ਿਕ ਵੀਡੀਓ 'ਚ ਨੇਹਾ ਸ਼ਰਮਾ
ਦੱਸ ਦਈਏ ਕਿ ਨੇਹਾ ਸ਼ਰਮਾ ਹਾਲ ਹੀ 'ਚ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਨਾਲ ਇੱਕ ਮਿਊਜ਼ਿਕ ਵੀਡੀਓ 'ਚ ਨਜ਼ਰ ਆਈ ਸੀ, ਜਿਸ ਦਾ ਟਾਈਟਲ ਹੈ 'ਦਿਲ ਕੋ ਕਰਾਰ ਆਇਆ ਹੈ।' ਦੋਵਾਂ ਦੇ ਪ੍ਰਸ਼ੰਸਕਾਂ ਵਲੋਂ ਇਸ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਗਿਆ।
ਵਾਇਰਲ ਹੋ ਜਾਂਦੇ ਨੇ ਨੇਹਾ ਸ਼ਰਮਾ ਦੇ ਵੀਡੀਓਜ਼
ਹਾਲ ਹੀ 'ਚ ਨੇਹਾ ਸ਼ਰਮਾ ਦਾ ਪੰਜਾਬੀ ਫ਼ਿਲਮ ਉਦਯੋਗ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।
ਇਸ ਵੀਡੀਓ 'ਚ ਗਿੱਪੀ ਗਰੇਵਾਲ ਉਸ ਨੂੰ ਆਖ ਰਹੇ ਸੀ ਕਿ 'ਸੌ ਸੌ ਵਾਰ ਖਾਣਾ ਨਾ ਖਾਇਆ ਕਰ।' ਇਹ ਸੁਣ ਕੇ ਨੇਹਾ ਸ਼ਰਮਾ ਭੜਕਦੀ ਨਜ਼ਰ ਆਉਂਦੀ ਹੈ।
ਇਸ ਵੀਡੀਓ ਨੂੰ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਨੇਹਾ ਸ਼ਰਮਾ ਟ੍ਰੇਡਿਸ਼ਨਲ ਲੁੱਕ 'ਚ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ।
ਨੇਹਾ ਸ਼ਰਮਾ
ਨੇਹਾ ਸ਼ਰਮਾ
ਨੇਹਾ ਸ਼ਰਮਾ