ਕੋਰੋਨਾ ਕਾਲ ''ਚ ਵਧੇ ਭਾਰ ਨੂੰ ਨੇਹਾ ਸ਼ਰਮਾ ਇੰਝ ਕਰ ਰਹੀ ਹੈ ਘੱਟ, ਵੀਡੀਓ ਵਾਇਰਲ

11/11/2020 4:31:44 PM

ਮੁੰਬਈ (ਬਿਊਰੋ) — ਇਸ ਸਾਲ ਦੀ ਸ਼ੁਰੂਆਤ ਤੋਂ ਹੀ ਕੋਰੋਨਾ ਆਫ਼ਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਆਫ਼ਤ ਤੋਂ ਬਚਣ ਲਈ ਸਰਕਾਰ ਨੇ ਲੰਬੇ ਸਮੇਂ ਤੱਕ ਪੂਰੇ ਦੇਸ਼ 'ਚ ਤਾਲਾਬੰਦੀ ਕੀਤੀ ਤਾਂਕਿ ਇਸ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ। ਤਾਲਾਬੰਦੀ ਦੌਰਾਨ ਆਮ ਤੋਂ ਲੈ ਕੇ ਖ਼ਾਸ ਤੱਕ ਹਰ ਕੋਈ ਆਪਣੇ ਘਰ 'ਚ ਰਹਿ ਰਿਹਾ। ਫ਼ਿਲਮੀ ਸਿਤਾਰੇ ਵੀ ਆਪਣੇ ਘਰਾਂ 'ਚ ਕੈਦ ਰਹੇ, ਜਿਸ ਕਾਰਨ ਬਹੁਤ ਸਾਰੇ ਕਲਾਕਾਰਾਂ ਦਾ ਭਾਰ ਵੀ ਵਧ ਗਿਆ।

 
 
 
 
 
 
 
 
 
 
 
 
 
 

Gyms finally reopen and I couldn’t be more grateful..body feels better and so does the mind..stay active for both your mind and body...#fitnessmotivation #fitness #bemindful #stayhealthy #tryingtoloseallthecovidweight

A post shared by Neha Sharma 💫 (@nehasharmaofficial) on Nov 9, 2020 at 4:23am PST

ਹੁਣ ਅਨਲੌਕ ਹੋਣ ਤੋਂ ਬਾਅਦ ਕਈ ਫ਼ਿਲਮੀ ਸਿਤਾਰਿਆਂ ਨੇ ਵਰਕ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਤਾਲਾਬੰਦੀ ਦੌਰਾਨ ਵਧੇ ਭਾਰ ਨੂੰ ਘੱਟ ਕਰਨ ਲਈ ਇਹ ਫ਼ਿਲਮੀ ਸਿਤਾਰੇ ਦਿਨ-ਰਾਤ ਮਿਹਨਤ ਕਰ ਰਹੇ ਹਨ। ਉਨ੍ਹਾਂ 'ਚੋਂ ਇਕ ਅਦਾਕਾਰਾ ਹੈ ਨੇਹਾ ਸ਼ਰਮਾ। ਨੇਹਾ ਸ਼ਰਮਾ ਆਪਣੀ ਫਿੱਟਨੈੱਸ ਦਾ ਕਾਫ਼ੀ ਖ਼ਿਆਲ ਰੱਖਦੀ ਹੈ ਪਰ ਤਾਲਾਬੰਦੀ ਦੌਰਾਨ ਜਿਮ ਬੰਦ ਹੋਣ ਕਾਰਨ ਉਹ ਠੀਕ ਤਰ੍ਹਾਂ ਨਾਲ ਵਰਕ ਆਊਟ ਨਾ ਕਰ ਸੀ, ਜਿਸ ਕਰਕੇ ਉਸ ਦਾ ਭਾਰ ਕਾਫ਼ੀ ਵਧ ਗਿਆ।

PunjabKesari
ਤਾਲਾਬੰਦੀ ਦੌਰਾਨ ਵਧੇ ਭਾਰ ਨੂੰ ਘੱਟ ਕਰਨ ਲਈ ਨੇਹਾ ਸ਼ਰਮਾ ਇੰਨ੍ਹੀਂ ਦਿਨੀਂ ਜਿਮ 'ਚ ਕਾਫ਼ੀ ਪਸੀਨਾ ਵਹਾਅ ਰਹੀ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਨੇਹਾ ਸ਼ਰਮਾ ਨੇ ਆਪਣੇ ਆਧਕਾਰਿਕ ਇੰਸਟਾਗ੍ਰਾਮ 'ਤੇ ਆਪਣੇ ਇਕ ਵਰਕ ਆਊਟ ਦੀ ਵੀਡੀਓ ਨੂੰ ਸਾਂਝਾ ਕੀਤਾ ਹੈ। ਇਸ ਵੀਡੀਓ ਨਾਲ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਕੋਵਿਡ-19 ਦੌਰਾਨ ਵਧੇ ਭਾਰ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

PunjabKesari
ਨੇਹਾ ਸ਼ਰਮਾ ਨੇ ਆਪਣੇ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, 'ਆਖ਼ਿਰਕਾਰ  ਜਿਮ ਫ਼ਿਰ ਤੋਂ ਖੁੱਲ੍ਹ ਗਿਆ ਤੇ ਮੈਂ ਇਸ ਲਈ ਵਧੇਰੇ ਸ਼ੁਕਰਗੁਜ਼ਾਰ ਨਹੀਂ ਹੋ ਸਕਦੀ, ਸਰੀਰ ਤੇ ਮਨ ਬਿਹਤਰ ਮਹਿਸੂਸ ਕਰਦਾ ਹੈ। ਆਪਣੇ ਮਨ ਤੇ ਦਿਮਾਗ ਲਈ ਕਿਰਿਆਸ਼ੀਲ ਰਹੋ। ਇਸ ਪੋਸਟ ਨਾਲ ਨੇਹਾ ਸ਼ਰਮਾ ਨੇ ਹੈਸ਼ਟੈਗ 'ਚ ਲਿਖਿਆ, '#fitnessmotivation, #fitness, #bemindful, #stayhealthy and #tryingtoloseallthecovidweight

PunjabKesari
ਸੋਸ਼ਲ ਮੀਡੀਆ 'ਤੇ ਨੇਹਾ ਸ਼ਰਮਾ ਦਾ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਨੇਹਾ ਸ਼ਰਮਾ ਬਾਲੀਵੁੱਡ ਦੀਆਂ ਉਨ੍ਹਾਂ ਅਦਾਕਾਰਾਂ 'ਚੋਂ ਇਕ ਹੈ, ਜਿਹੜੀਆਂ ਆਪਣੀ ਫਿੱਟਨੈੱਸ ਦਾ ਕਾਫ਼ੀ ਖ਼ਿਆਲ ਰੱਖਦੀਆਂ ਹਨ।

PunjabKesari


sunita

Content Editor

Related News