ਹਨੀਮੂਨ ’ਤੇ ਨੇਹਾ ਤੇ ਰੋਹਨ ਨੇ ਇੰਝ ਮਨਾਈ ਦੀਵਾਲੀ, ਜਸ਼ਨ ਦੀ ਵੀਡੀਓ ਹੋਈ ਵਾਇਰਲ

Sunday, Nov 15, 2020 - 12:29 PM (IST)

ਹਨੀਮੂਨ ’ਤੇ ਨੇਹਾ ਤੇ ਰੋਹਨ ਨੇ ਇੰਝ ਮਨਾਈ ਦੀਵਾਲੀ, ਜਸ਼ਨ ਦੀ ਵੀਡੀਓ ਹੋਈ ਵਾਇਰਲ

ਜਲੰਧਰ (ਬਿਊਰੋ)– ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਇਨ੍ਹੀਂ ਦਿਨੀਂ ਦੁਬਈ ਵਿਖੇ ਹਨੀਮੂਨ ਮਨਾ ਰਹੇ ਹਨ। ਦੋਵੇਂ ਹਨੀਮੂਨ ਦੌਰਾਨ ਕੁਝ ਖਾਸ ਵੀਡੀਓਜ਼ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੇ ਰਹਿੰਦੇ ਹਨ।

PunjabKesari

ਹਾਲ ਹੀ ’ਚ ਦੀਵਾਲੀ ਮਨਾਉਂਦਿਆਂ ਨੇਹਾ ਤੇ ਰੋਹਨ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜੋ ਉਨ੍ਹਾਂ ਦੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ’ਤੇ ਹੁਣ ਤਕ 3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

 
 
 
 
 
 
 
 
 
 
 
 
 
 
 
 

A post shared by Neha Kakkar (Mrs. Singh) (@nehakakkar)

ਵੀਡੀਓ ਸ਼ੇਅਰ ਕਰਦਿਆਂ ਨੇਹਾ ਲਿਖਦੀ ਹੈ, ‘Best Room View Everrrrr!!! 😍🔥 Thank Youuu @atlantisthepalm 🙌🏼 and Happy Diwali Everyone 🪔♥️🤗🙏🏼 @rohanpreetsingh Love Youuu... 🥰♥️😇 #NehuPreet.’

PunjabKesari

ਉਥੇ ਦੋਵਾਂ ਵਲੋਂ ਫੈਨਜ਼ ਲਈ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਹਨ, ਜਿਸ ’ਚ ਦੋਵਾਂ ਨੇ ਇਕੱਠਿਆਂ ਆਪਣੀ ਪਹਿਲੀ ਦੀਵਾਲੀ ਦੀ ਖੁਸ਼ੀ ਬਿਆਨ ਕੀਤੀ ਹੈ।

 
 
 
 
 
 
 
 
 
 
 
 
 
 
 
 

A post shared by Rohanpreet Singh (@rohanpreetsingh)

ਰੋਹਨ ਤਸਵੀਰਾਂ ਸਾਂਝੀਆਂ ਕਰਦੇ ਲਿਖਦੇ ਹਨ, ‘Happy Diwali nd BandiChorh Diwas diyan Lakh Lakh Vadaiyan Sareyan nu!! ♥️🤗🙏🏼 #NehuPreet.’


author

Rahul Singh

Content Editor

Related News