ਨੇਹਾ ਕੱਕੜ ਦਾ ਬਿਨ੍ਹਾਂ ਮੈਕਅੱਪ ਦੇ ਸੋਸ਼ਲ ਮੀਡੀਆ ''ਤੇ ਵੀਡੀਓ ਵਾਇਰਲ

Saturday, May 29, 2021 - 09:49 AM (IST)

ਨੇਹਾ ਕੱਕੜ ਦਾ ਬਿਨ੍ਹਾਂ ਮੈਕਅੱਪ ਦੇ ਸੋਸ਼ਲ ਮੀਡੀਆ ''ਤੇ ਵੀਡੀਓ ਵਾਇਰਲ

ਮੁੰਬਈ (ਬਿਊਰੋ) - ਬਾਲੀਵੁੱਡ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੀ ਕਿਊਟ ਜੋੜੀ ਅੱਜ ਕੱਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ। ਇਸ ਜੋੜੇ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਿਆਰ ਮਿਲਦਾ ਹੈ ਅਤੇ ਇਹ ਦੋਵੇਂ ਵੀ ਆਪਣੇ ਪ੍ਰਸ਼ੰਸਕਾਂ ਦਾ ਆਪਣੀ ਮਾਸੂਮ ਅਤੇ ਕਿਊਟ ਅਦਾਵਾਂ ਨਾਲ ਦਿਲ ਜਿੱਤਦੇ ਰਹਿੰਦੇ ਹਨ। ਇਹ ਕਿਊਟ ਕਪਲ ਕਦੇ ਵੀ ਰਿਲੇਸ਼ਨਸ਼ਿਪ ਗੋਲਜ਼ ਦੇਣ ਤੋਂ ਪਿੱਛੇ ਨਹੀਂ ਹੱਟਦਾ। ਹੁਣ ਹਾਲ ਹੀ 'ਚ ਇਸ ਜੋੜੀ ਦਾ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਨੇਹਾ ਕੱਕੜ ਦਾ ਨੋ ਮੈਕਅਪ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਬੈਕਗ੍ਰਾਊਂਡ 'ਚ ਰੋਹਨਪ੍ਰੀਤ ਸਿੰਘ ਨੇਹਾ ਲਈ ਇੱਕ ਗਾਣਾ ਗਾ ਰਹੇ ਹਨ ਅਤੇ ਵੀਡੀਓ ਖ਼ਤਮ ਹੋਣ ਤੋਂ ਪਹਿਲਾਂ ਨੇਹਾ ਕੱਕੜ ਕਹਿੰਦੀ ਹੈ, "ਆਈ ਲਵ ਯੂ ਬੇਬੀ।'' ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਇਸ ਵੀਡੀਓ 'ਤੇ ਨੇਹਾ ਕੱਕੜ ਲਈ ਵੱਖ-ਵੱਖ ਟਿੱਪਣੀਆਂ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Neha Kakkar (Mrs. Singh) (@nehakakkar)

ਦੱਸਣਯੋਗ ਹੈ ਕੀ ਨੇਹਾ ਕੱਕੜ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, "ਤੁਮ ਜੈਸੀ ਹੋ, ਤੁਮ ਸੁੰਦਰ ਹੋ, ਪਤੀ ਜੋ ਬੈਕਗ੍ਰਾਊਂਡ 'ਚ ਗਾਣਾ ਗਾ ਰਹੇ ਹਨ, ਜੋ ਆਰੀਜਨਲ ਹੈ ਉਹ ਟੋਨੀ ਕੱਕੜ ਅਤੇ ਗਾਇਆ ਅਤੇ ਲਿਖਿਆ ਹੈ।''

PunjabKesari


author

sunita

Content Editor

Related News