ਤਲਾਕ ਦੀਆਂ ਖ਼ਬਰਾਂ ਵਿਚਾਲੇ ਪਤੀ ਰੋਹਨਪ੍ਰੀਤ ਨੂੰ ਲੈ ਕੇ ਬੋਲੀ ਨੇਹਾ ਕੱਕੜ, ‘ਉਸ ਨੂੰ ਜਿੰਨਾ ਧਿਆਨ ਦੇਣਾ ਸੀ...’

Tuesday, Feb 27, 2024 - 04:48 PM (IST)

ਤਲਾਕ ਦੀਆਂ ਖ਼ਬਰਾਂ ਵਿਚਾਲੇ ਪਤੀ ਰੋਹਨਪ੍ਰੀਤ ਨੂੰ ਲੈ ਕੇ ਬੋਲੀ ਨੇਹਾ ਕੱਕੜ, ‘ਉਸ ਨੂੰ ਜਿੰਨਾ ਧਿਆਨ ਦੇਣਾ ਸੀ...’

ਮੁੰਬਈ (ਬਿਊਰੋ)– ਨੇਹਾ ਕੱਕੜ ਨੂੰ ਆਖਰੀ ਵਾਰ ਸਾਲ 2022 ’ਚ ‘ਇੰਡੀਅਨ ਆਈਡਲ’ ਸ਼ੋਅ ਦੀ ਮੇਜ਼ਬਾਨੀ ਕਰਦੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਨੇਹਾ ਆਪਣੇ ਕੰਸਰਟ ਕਰਦੀ ਰਹੀ ਪਰ ਉਹ ਟੀ. ਵੀ. ਸ਼ੋਅਜ਼ ਤੋਂ ਦੂਰ ਰਹੀ। ਨੇਹਾ ਦੇ ਲੰਬੇ ਬ੍ਰੇਕ ਦੇ ਵਿਚਕਾਰ ਕਦੇ ਉਸ ਦੀ ਪ੍ਰੈਗਨੈਂਸੀ ਦੀਆਂ ਖ਼ਬਰਾਂ ਆਉਂਦੀਆਂ ਹਨ ਤੇ ਕਦੇ ਤਲਾਕ ਦੀਆਂ। ਹੁਣ ਨੇਹਾ ਨੇ ਇਨ੍ਹਾਂ ਅਫ਼ਵਾਹਾਂ ਬਾਰੇ ਗੱਲ ਕੀਤੀ। ਨੇਹਾ ਨੇ ਦੱਸਿਆ ਕਿ ਉਹ ਇੰਨੀ ਲੰਬੀ ਬ੍ਰੇਕ ’ਤੇ ਕਿਉਂ ਸੀ ਤੇ ਇਨ੍ਹਾਂ ਅਫਵਾਹਾਂ ਦਾ ਉਸ ’ਤੇ ਕੀ ਅਸਰ ਹੋਇਆ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗੀਤਕਾਰ ਬੰਟੀ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ, ਜਾਣੋ ਕੀ ਹੈ ਮਾਮਲਾ

ਤਲਾਕ-ਪ੍ਰੈਗਨੈਂਸੀ ਦੀਆਂ ਅਫਵਾਹਾਂ ’ਤੇ
ਪਿਛਲੇ ਸਾਲ ਨੇਹਾ ਦੇ ਤਲਾਕ ਦੀਆਂ ਖ਼ਬਰਾਂ ਆਈਆਂ ਸਨ ਤੇ ਉਸ ਤੋਂ ਬਾਅਦ ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਨੇਹਾ ਗਰਭਵਤੀ ਹੈ। ਇਸ ’ਤੇ ਗਾਇਕ ਨੇ ਕਿਹਾ, ‘‘ਜਦੋਂ ਤੋਂ ਮੇਰਾ ਵਿਆਹ ਹੋਇਆ ਹੈ, ਉਦੋਂ ਤੋਂ ਸਿਰਫ਼ ਦੋ ਹੀ ਅਫਵਾਹਾਂ ਹਨ। ਇਕ ਇਹ ਕਿ ਮੈਂ ਗਰਭਵਤੀ ਹਾਂ ਤੇ ਦੂਜੀ ਇਹ ਕਿ ਮੇਰਾ ਤਲਾਕ ਹੋ ਰਿਹਾ ਹੈ। ਅਜਿਹੀਆਂ ਗੱਲਾਂ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਲੋਕ ਚੁਗਲੀ ਲਈ ਕੁਝ ਵੀ ਕਹਿੰਦੇ ਹਨ ਪਰ ਮੈਂ ਇਸ ਸਭ ਵੱਲ ਧਿਆਨ ਨਾ ਦੇਣ ਦੀ ਕੋਸ਼ਿਸ਼ ਕਰਦੀ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਸੱਚਾਈ ਕੀ ਹੈ।’’

ਬ੍ਰੇਕ ’ਤੇ ਕੀ ਬੋਲੀ?
ਐਂਟਰਟੇਨਮੈਂਟ ਟਾਈਮਜ਼ ਨਾਲ ਗੱਲਬਾਤ ਕਰਦਿਆਂ ਨੇਹਾ ਨੇ ਕਿਹਾ, ‘‘ਇਹ ਬ੍ਰੇਕ ਮੇਰੇ ਲਈ ਬਹੁਤ ਮਹੱਤਵਪੂਰਨ ਸੀ ਕਿਉਂਕਿ ਮੈਂ ਮਾਨਸਿਕ ਤੇ ਸਰੀਰਕ ਤੌਰ ’ਤੇ ਬਹੁਤ ਥੱਕ ਗਈ ਸੀ। ਮੈਂ ਉਹ ਵਿਅਕਤੀ ਹਾਂ, ਜੋ ਜਦੋਂ ਵੀ ਕੋਈ ਸ਼ੋਅ ਕਰਦੀ ਹੈ ਤਾਂ ਉਸ ਨੂੰ 100 ਫ਼ੀਸਦੀ ਦਿੰਦੀ ਹੈ। ਇਕ ਪੁਆਇੰਟ ਅਜਿਹਾ ਆਇਆ ਜਦੋਂ ਕੁਝ ਵੀ ਮੇਰੇ ਵੱਸ ’ਚ ਨਹੀਂ ਸੀ। ਮੈਂ ਛੋਟੀ ਉਮਰ ਤੋਂ ਇਸ ਇੰਡਸਟਰੀ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਇਸ ਲਈ ਮੈਨੂੰ ਆਪਣੀ ਮਾਨਸਿਕ ਤੇ ਸਰੀਰਕ ਸਿਹਤ ਲਈ ਅਜਿਹਾ ਕਰਨਾ ਪਿਆ ਪਰ ਹੁਣ ਮੈਂ ਧਮਾਕੇ ਨਾਲ ਵਾਪਸ ਆਈ ਹਾਂ।’’

 
 
 
 
 
 
 
 
 
 
 
 
 
 
 
 

A post shared by Rohanpreet Singh (@rohanpreetsingh)

‘ਕੰਮ ’ਤੇ ਧਿਆਨ’
ਤੁਹਾਨੂੰ ਦੱਸ ਦੇਈਏ ਕਿ ਨੇਹਾ ਨੇ ਸਾਲ 2021 ’ਚ ਰੋਹਨਪ੍ਰੀਤ ਨਾਲ ਵਿਆਹ ਕਰਵਾਇਆ ਸੀ, ਇਸ ਲਈ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਵਿਆਹ ਤੋਂ ਬਾਅਦ ਉਸ ਦਾ ਧਿਆਨ ਕੰਮ ਤੋਂ ਪਰਿਵਾਰ ਵੱਲ ਹੋ ਗਿਆ ਹੈ ਤਾਂ ਉਸ ਨੇ ਕਿਹਾ, ‘‘ਮੇਰਾ ਧਿਆਨ ਪਿਛਲੇ ਕੁਝ ਸਮੇਂ ਤੋਂ ਪਰਿਵਾਰ ਤੇ ਪਤੀ ਵੱਲ ਜ਼ਿਆਦਾ ਸੀ ਪਰ ਹੁਣ ਮੈਂ ਵਾਪਸ ਕੰਮ ’ਤੇ ਧਿਆਨ ਕੇਂਦਰਿਤ ਕਰ ਰਹੀ ਹਾਂ। ਮੇਰੇ ਪਤੀ ਨੂੰ ਉਹ ਸਮਾਂ ਤੇ ਧਿਆਨ ਮਿਲਿਆ, ਜੋ ਉਹ ਚਾਹੁੰਦਾ ਸੀ ਤੇ ਹੁਣ ਜਦੋਂ ਸਾਡੇ ਵਿਆਹ ਨੂੰ 3 ਸਾਲ ਹੋ ਗਏ ਹਨ, ਮੈਂ ਕੰਮ ’ਤੇ ਧਿਆਨ ਦੇਣ ਲਈ ਵਾਪਸ ਜਾਣ ਬਾਰੇ ਸੋਚਿਆ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News