ਸ਼ਹਿਨਾਜ਼ ਗਿੱਲ ਤੇ ਨੇਹਾ ਕੱਕੜ 5 ਦਸੰਬਰ ਨੂੰ ਫੈਨਜ਼ ਨੂੰ ਦੇਣਗੀਆਂ ਖ਼ਾਸ ਸਰਪ੍ਰਾਈਜ਼

Sunday, Dec 04, 2022 - 11:42 AM (IST)

ਸ਼ਹਿਨਾਜ਼ ਗਿੱਲ ਤੇ ਨੇਹਾ ਕੱਕੜ 5 ਦਸੰਬਰ ਨੂੰ ਫੈਨਜ਼ ਨੂੰ ਦੇਣਗੀਆਂ ਖ਼ਾਸ ਸਰਪ੍ਰਾਈਜ਼

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਤੋਂ ਚਰਚਾ 'ਚ ਆਈ ਸ਼ਹਿਨਾਜ਼ ਗਿੱਲ ਅਤੇ ਨੇਹਾ ਕੱਕੜ ਪ੍ਰਸ਼ੰਸ਼ਕਾਂ ਨੂੰ ਕੱਲ ਯਾਨੀਕਿ 5 ਦਸੰਬਰ ਨੂੰ ਖ਼ਾਸ ਤੋਹਫ਼ਾ ਦੇਣ ਜਾ ਰਹੀਆਂ ਹਨ। ਪੰਜਾਬ ਦੀ ਕੈਟਰੀਨਾ ਯਾਨੀਕਿ ਸ਼ਹਿਨਾਜ਼ ਇਨ੍ਹੀਂ ਦਿਨੀਂ ਚੈਟ ਸ਼ੋਅ 'ਦੇਸੀ ਵਾਈਬਜ਼' 'ਚ ਨਜ਼ਰ ਆ ਰਹੀ ਹੈ। ਆਏ ਦਿਨ ਉਸ ਦੇ ਸ਼ੋਅ 'ਚ ਕਈ ਵੱਡੇ ਕਲਾਕਾਰ ਨਜ਼ਰ ਆ ਰਹੇ ਹਨ, ਜਿਨ੍ਹਾਂ ਨਾਲ ਉਹ ਖੁੱਲ੍ਹ ਕੇ ਗੱਲਾਂ ਕਰਦੀ ਹੈ। 

ਦੱਸ ਦੇਈਏ ਕਿ ਇਸ ਸ਼ੋਅ ਤੋਂ ਇਲਾਵਾ ਸ਼ਹਿਨਾਜ਼ ਦਾ ਗੀਤ 'ਗਨੀ ਸਿਆਣੀ' ਵੀ ਰਿਲੀਜ਼ ਹੋਣ ਜਾ ਰਿਹਾ ਹੈ। ਗਾਇਕਾ ਨੇਹਾ ਆਪਣਾ ਵਨ ਮਿੰਟ ਗੀਤ 'ਕਿਊਟੀ ਕਿਊਟੀ' ਲੈ ਕੇ ਹਾਜ਼ਿਰ ਹੋਵੇਗੀ। ਦਰਅਸਲ, ਨੇਹਾ ਕੱਕੜ ਦਾ ਵਨ ਮਿੰਟ ਗੀਤ 'ਕਿਊਟੀ-ਕਿਊਟੀ' 5 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਗਾਇਕਾ ਵੱਲੋਂ ਵੀਡੀਓ ਕਲਿੱਪ ਸ਼ੇਅਰ ਕਰਕੇ ਦਿੱਤੀ ਗਈ ਹੈ।

ਸ਼ਹਿਨਾਜ਼ ਗਿੱਲ ਦੀ ਗੱਲ ਕਰਿਏ ਤਾਂ ਉਹ ਐੱਮ. ਸੀ. ਸਕਵਾਇਰ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਉਸ ਦੇ ਗੀਤ ਦਾ ਟਾਈਟਲ 'ਗਨੀ ਸਿਆਣੀ' ਹੈ। ਐੱਮ. ਸੀ. ਸਕਵੇਅਰ ਅਤੇ ਸ਼ਹਿਨਾਜ਼ ਗਿੱਲ ਦਾ ਇਹ ਨਵਾਂ ਗੀਤ 5 ਦਸੰਬਰ ਨੂੰ ਰਿਲੀਜ਼ ਹੋਵੇਗਾ। ਜਦੋਂ ਤੋਂ ਇਸ ਗੀਤ ਦਾ ਪੋਸਟਰ ਸਾਹਮਣੇ ਆਇਆ ਹੈ, ਪ੍ਰਸ਼ੰਸਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਗੀਤ 'ਚ ਸ਼ਹਿਨਾਜ਼ ਗਿੱਲ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲੇਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News