ਕਰਵਾ ਚੌਥ ਮੌਕੇ ਪੰਜਾਬੀ ਸੂਟ ਤੇ ਲਾਲ ਚੂੜੇ 'ਚ ਨੇਹਾ ਕੱਕੜ ਦੀ ਰੋਹਨਪ੍ਰੀਤ ਨਾਲ ਖ਼ਾਸ ਜੁਗਲਬੰਦੀ, ਵੀਡੀਓ ਵਾਇਰਲ

Thursday, Nov 05, 2020 - 02:11 PM (IST)

ਕਰਵਾ ਚੌਥ ਮੌਕੇ ਪੰਜਾਬੀ ਸੂਟ ਤੇ ਲਾਲ ਚੂੜੇ 'ਚ ਨੇਹਾ ਕੱਕੜ ਦੀ ਰੋਹਨਪ੍ਰੀਤ ਨਾਲ ਖ਼ਾਸ ਜੁਗਲਬੰਦੀ, ਵੀਡੀਓ ਵਾਇਰਲ

ਜਲੰਧਰ (ਬਿਊਰੋ) - ਬਾਲੀਵੁੱਡ ਦੀ ਸਟਾਰ ਗਾਇਕਾ ਨੇਹਾ ਕੱਕੜ ਨੇ ਹਾਲ ਹੀ 'ਚ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ। ਦੋਵਾਂ ਦੇ ਵਿਆਹ ਤੇ ਰਿਸ਼ੈਪਸਨ ਪਾਰਟੀਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਬੀਤੇ ਦਿਨੀਂ ਦੁਨੀਆਂ ਭਰ 'ਚ ਕਰਵਾ ਚੌਥ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ।

PunjabKesari

ਇਸ ਦਿਨ ਨਵ-ਵਿਆਹੁਤਾ ਜਨਾਨੀਆਂ ਨੇ ਆਪਣੇ ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਿਆ। ਇਸ ਮੌਕੇ ਫ਼ਿਲਮੀ ਸਿਤਾਰੇ ਵੀ ਪਿੱਛੇ ਨਾ ਰਹੇ, ਉਨ੍ਹਾਂ ਨੇ ਵੀ ਆਪਣੇ ਜੀਵਨ ਸਾਥੀਆਂ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਿਆ।

PunjabKesari

ਹਾਲ ਹੀ 'ਚ ਨੇਹਾ ਕੱਕੜ ਨੇ ਆਪਣੇ ਪਹਿਲੇ ਕਰਵਾ ਚੌਥਾ ਦਾ ਇਕ ਵੀਡੀਓ ਆਪਣੇ ਪ੍ਰਸ਼ੰਸਕਾਂ ਨਾਲ ਇੰਸਟਾ 'ਤੇ ਸ਼ੇਅਰ ਕੀਤਾ ਹੈ।

PunjabKesari

ਇਸ ਵੀਡੀਓ 'ਚ ਉਹ ਲਾਲ ਰੰਗ ਦੇ ਪੰਜਾਬੀ ਸੂਟ ਅਤੇ ਲਾਲ ਚੂੜੇ 'ਚ ਪਤੀ ਰੋਹਨਪ੍ਰੀਤ ਸਿੰਘ ਨਾਲ ਪੰਜਾਬੀ ਗੀਤ 'ਤੇ ਝੂਮਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

#MehendiDaRang 🥰♥️ @rohanpreetsingh @itsjassilohka @rana_sotal Love This Song! #NehuPreet

A post shared by Neha Kakkar (Mrs. Singh) (@nehakakkar) on Nov 4, 2020 at 5:12am PST

ਵੀਡੀਓ 'ਚ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਹੀ ਹੈ। ਵੀਡੀਓ 'ਚ ਰੋਹਨਪ੍ਰੀਤ ਦਾ ਹੀ ਪੰਜਾਬੀ ਗੀਤ 'ਮਹਿੰਦੀ ਦਾ ਰੰਗ ਗੂੜਾ-ਗੂੜਾ' ਵੱਜ ਰਿਹਾ ਹੈ। ਨੇਹਾ ਕੱਕੜ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਵੀਡੀਓ ਨੂੰ ਇਕ ਮਿਲੀਅਨ ਤੋਂ ਵੱਧ ਵਾਰੀ ਦੇਖ ਚੁੱਕੇ ਹਨ।

PunjabKesari

ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੀ ਜੋੜੀ ਨੂੰ ਸੋਸ਼ਲ ਮੀਡੀਆ 'ਤੇ ਖ਼ੂਬ ਪਿਆਰ ਮਿਲ ਰਿਹਾ ਹੈ। ਦੋਵਾਂ ਇਕੱਠੇ ਪੰਜਾਬੀ ਗੀਤ 'ਨੇਹੂ ਦਾ ਵਿਆਹ' ਟਾਈਟਲ ਹੇਠ ਆਏ ਗੀਤ 'ਚ ਇਕੱਠੇ ਅਦਾਕਾਰੀ ਕਰਦੇ ਨਜ਼ਰ ਆਏ ਸਨ। ਇਸ ਵੀਡੀਓ ਨੂੰ ਵੀ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਗਿਆ।

PunjabKesari

 


author

sunita

Content Editor

Related News