ਟਰੋਲ ਕਰਨ ਵਾਲਿਆਂ ਨੂੰ ਨੇਹਾ ਕੱਕੜ ਦਾ ਕਰਾਰਾ ਜਵਾਬ, ਕਿਹਾ ''ਟੈਲੇਂਟ ਦੇ ਦਮ ''ਤੇ ਹੀ ਹਾਂ ਸੁਪਰਹਿੱਟ ਸਿੰਗਰ''

Saturday, Sep 24, 2022 - 04:37 PM (IST)

ਟਰੋਲ ਕਰਨ ਵਾਲਿਆਂ ਨੂੰ ਨੇਹਾ ਕੱਕੜ ਦਾ ਕਰਾਰਾ ਜਵਾਬ, ਕਿਹਾ ''ਟੈਲੇਂਟ ਦੇ ਦਮ ''ਤੇ ਹੀ ਹਾਂ ਸੁਪਰਹਿੱਟ ਸਿੰਗਰ''

ਮੁੰਬਈ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਕਾਫ਼ੀ ਸੁਰਖੀਆਂ 'ਚ ਹੈ। 'ਤੁਮਕੋ ਬਾਰਿਸ਼ ਪਸੰਦ ਹੈ' ਦੇ ਸੁਪਰਹਿੱਟ ਗੀਤ ਤੋਂ ਬਾਅਦ ਹੁਣ ਨੇਹਾ ਕੱਕੜ ਨੇ ਆਪਣਾ ਨਵਾਂ ਗੀਤ 'ਓ ਸੱਜਣਾ' ਗੀਤ ਰਿਲੀਜ਼ ਕੀਤਾ ਹੈ। ਇਹ ਗੀਤ ਫਾਲਗੁਨੀ ਪਾਠਕ ਦੇ ਗੀਤ 'ਮੈਂਨੇ ਪਾਇਲ ਹੈ ਛਣਕਾਈ' ਦਾ ਰੀਕ੍ਰਿਏਟਿਡ ਸੰਸਕਰਣ ਹੈ, ਜੋ ਆਪਣੇ ਸਮੇਂ ਦੀ ਸਭ ਤੋਂ ਪਸੰਦੀਦਾ ਗਾਇਕਾ ਸੀ। ਇਸ ਗੀਤ ਨੂੰ ਲੈ ਕੇ ਨੇਹਾ ਕੱਕੜ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਆਪਣੇ ਨਫ਼ਰਤ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਨੇਹਾ ਕੱਕੜ ਨੇ ਟ੍ਰੋਲ ਕਰਨ ਵਾਲਿਆਂ ਨੂੰ ਸਿੱਧੇ ਤੌਰ 'ਤੇ ਕਿਹਾ ਹੈ, ''ਮੈਂ ਆਪਣੀ ਪ੍ਰਤਿਭਾ, ਮਿਹਨਤ ਅਤੇ ਜਨੂੰਨ ਦੇ ਦਮ 'ਤੇ ਅੱਜ ਬਾਲੀਵੁੱਡ ਦੀ ਸੁਪਰਹਿੱਟ ਗਾਇਕਾ ਹੈ।'' ਨੇਹਾ ਕੱਕੜ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਇਸ ਪੋਸਟ 'ਚ ਇਹ ਵੀ ਕਿਹਾ ਕਿ, ਉਹ ਬੱਚਿਆਂ ਤੋਂ ਲੈ ਕੇ 80-90 ਸਾਲ ਦੇ ਬਜ਼ੁਰਗਾਂ ਤੱਕ ਦੀ ਪਸੰਦੀਦਾ ਗਾਇਕਾ ਹੈ।

 
 
 
 
 
 
 
 
 
 
 
 
 
 
 
 

A post shared by Neha Kakkar (Mrs. Singh) (@nehakakkar)

ਸੋਸ਼ਲ ਮੀਡੀਆ 'ਤੇ ਨੇਹਾ ਕੱਕੜ ਨੇ ਲਿਖਿਆ, "ਮੇਰਾ ਅੱਜ ਜੋ ਵੀ ਮੁਕਾਮ ਹੈ, ਉਹ ਬਹੁਤ ਹੀ ਘੱਟ ਲੋਕਾਂ ਨੂੰ ਹਾਸਲ ਹੁੰਦਾ ਹੈ। ਉਹ ਵੀ ਇੰਨੀ ਛੋਟੀ ਉਮਰ 'ਚ। ਅਜਿਹੀ ਪ੍ਰਸਿੱਧੀ, ਅਣਗਿਣਤ ਹਿੱਟ ਗੀਤ, ਸੁਪਰਹਿੱਟ ਟੀ. ਵੀ. ਸ਼ੋਅ, ਵਰਲਡ ਟੂਰ, ਬੱਚਿਆਂ ਤੋਂ ਲੈ ਕੇ 80-90 ਸਾਲਾਂ ਦੇ ਬਜ਼ੁਰਗ ਫ਼ੈਨਜ਼, ਤੁਸੀਂ ਜਾਣਦੇ ਹੋ ਕਿ ਮੈਂ ਆਪਣੀ ਪ੍ਰਤਿਭਾ, ਜਨੂੰਨ, ਸਖ਼ਤ ਮਿਹਨਤ ਅਤੇ ਸਕਾਰਾਤਮਕਤਾ ਦੇ ਆਧਾਰ 'ਤੇ ਇਹ ਸਭ ਕਿਵੇਂ ਪ੍ਰਾਪਤ ਕੀਤਾ ਹੈ। ਇਸ ਲਈ ਅੱਜ ਮੇਰੇ ਕੋਲ ਜੋ ਵੀ ਹੈ, ਉਸ ਲਈ ਧੰਨਵਾਦੀ ਹਾਂ। ਮੈਂ ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।"

PunjabKesari

ਦਰਅਸਲ, ਨੇਹਾ ਕੱਕੜ ਨੇ ਸਾਲ 1999 'ਚ ਫਾਲਗੁਨੀ ਪਾਠਕ ਦੇ ਰਿਲੀਜ਼ ਹੋਏ ਗੀਤ 'ਮੈਂਨੇ ਪਾਇਲ ਹੈ ਛਣਕਾਈ' ਨੂੰ ਰੀਕ੍ਰਿਏਟ ਕੀਤਾ ਹੈ। ਇਹ ਗੀਤ ਆਪਣੇ ਸਮੇਂ ਦਾ ਸੁਪਰਹਿੱਟ ਗੀਤ ਹੈ। ਅੱਜ ਵੀ 90 ਦੇ ਦਹਾਕੇ ਦੇ ਲੋਕ ਇਸ ਗੀਤ ਨੂੰ ਪਸੰਦ ਕਰਦੇ ਹਨ। ਨੇਹਾ ਕੱਕੜ ਦਾ ਗੀਤ ਸੁਣ ਕੇ ਗਾਇਕ ਨੂੰ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ। ਯੂਜ਼ਰਸ ਨੇ ਨੇਹਾ ਕੱਕੜ 'ਤੇ ਮਸ਼ਹੂਰ ਗੀਤ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ ਹੈ। ਇਸ ਸਭ ਦੇ ਵਿਚਕਾਰ ਗਾਇਕਾ ਫਾਲਗੁਨੀ ਪਾਠਕ ਵੀ ਨੇਹਾ ਕੱਕੜ ਤੋਂ ਨਾਰਾਜ਼ ਨਜ਼ਰ ਆਈ। ਫਾਲਗੁਨੀ ਪਾਠਕ ਨੇ ਇੰਸਟਾਗ੍ਰਾਮ 'ਤੇ ਨੇਹਾ ਕੱਕੜ ਨੂੰ ਟ੍ਰੋਲ ਕਰਦੇ ਹੋਏ ਕਈ ਮੀਮਜ਼ ਅਤੇ ਮੈਸੇਜ ਸ਼ੇਅਰ ਕੀਤੇ ਹਨ।

ਦੱਸਣਯੋਗ ਹੈ ਕਿ ਨੇਹਾ ਕੱਕੜ ਦੇ ਗਾਏ ਗੀਤ 'ਓ ਸੱਜਣਾ' ਨੂੰ ਤਨਿਸ਼ਕ ਬਾਗਚੀ ਨੇ ਸੰਗੀਤ ਦਿੱਤਾ ਹੈ। ਇਸ ਗੀਤ ਨੂੰ ਰੋਮਾਂਟਿਕ ਲਵ ਸਟੋਰੀ 'ਚ ਨਵੇਂ ਫਿਊਜ਼ਨ ਨਾਲ ਫ਼ਿਲਮਾਇਆ ਗਿਆ ਹੈ। ਟੀ. ਵੀ. ਅਦਾਕਾਰ ਪ੍ਰਿਯਾਂਕ ਸ਼ਰਮਾ, ਨੇਹਾ ਕੱਕੜ ਅਤੇ ਕੋਰੀਓਗ੍ਰਾਫਰ ਧਨਸ਼੍ਰੀ ਵਰਮਾ ਸੰਗੀਤ ਵੀਡੀਓ ਦੀ ਸਟਾਰ ਕਾਸਟ 'ਚ ਨਜ਼ਰ ਆ ਰਹੇ ਹਨ।


author

sunita

Content Editor

Related News