ਨੇਹਾ ਕੱਕੜ ਨੇ ‘ਸੁਪਰਸਟਾਰ ਸਿੰਗਰ 2’ ਦੀ ਸਟੇਜ ’ਤੇ ਮਚਾਈਆਂ ਧੂੰਮਾਂ, ਇਸ ਮੁਕਾਬਲੇਬਾਜ਼ ਨੂੰ ਕਿਹਾ ਜਾਦੂਗਰ

Monday, Aug 22, 2022 - 06:25 PM (IST)

ਨੇਹਾ ਕੱਕੜ ਨੇ ‘ਸੁਪਰਸਟਾਰ ਸਿੰਗਰ 2’ ਦੀ ਸਟੇਜ ’ਤੇ ਮਚਾਈਆਂ ਧੂੰਮਾਂ, ਇਸ ਮੁਕਾਬਲੇਬਾਜ਼ ਨੂੰ ਕਿਹਾ ਜਾਦੂਗਰ

ਬਾਲੀਵੁੱਡ ਡੈਸਕ- ਨੇਹਾ ਕੱਕੜ ਦਾ ਨਾਂ ਬਾਲੀਵੁੱਡ ਦੀਆਂ ਮਸ਼ਹੂਰ ਗਾਇਕਾਵਾਂ ’ਚੋਂ ਇਕ ਹੈ, ਉਹ ਆਪਣੀ ਆਵਾਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ। ਗਾਇਕੀ ਤੋਂ ਇਲਾਵਾ ਨੇਹਾ ਨੂੰ ਅਕਸਰ ਕਿਸੇ ਨਾ ਕਿਸੇ ਰਿਐਲਿਟੀ ਸ਼ੋਅ ’ਚ ਦੇਖਿਆ ਜਾਂਦਾ ਹੈ। ਹਾਲ ਹੀ ’ਚ ਗਾਇਕਾ ਮਸ਼ਹੂਰ ਟੀ.ਵੀ ਸ਼ੋਅ ‘ਸੁਪਰਸਟਾਰ ਸਿੰਗਰ 2’ ’ਚ ਮਹਿਮਾਨ ਦੇ ਤੌਰ ’ਤੇ ਪਹੁੰਚੀ ਸੀ, ਜਿੱਥੇ ਉਸ ਨੇ ਸਾਰੇ ਪ੍ਰਤੀਯੋਗੀਆਂ ਦੀ ਪਰਫ਼ਾਰਮੈਂਸ ਦਾ ਆਨੰਦ ਲਿਆ ਅਤੇ ਫ਼ਿਰ ਆਪਣੀ ਦਮਦਾਰ ਆਵਾਜ਼ ਨਾਲ ਸਟੇਜ ’ਤੇ ਧੂੰਮਾਂ ਮਚਾ ਦਿੱਤੀਆਂ।

ਇਹ ਵੀ ਪੜ੍ਹੋ : ‘KBC14’ ’ਚ ਆਈ ਅਜਿਹੀ ਪ੍ਰਤੀਯੋਗੀ, ਗੱਲਾਂ ਸੁਣ ਕੇ ਹੈਰਾਨ ਰਹਿ ਗਏ ਬਿੱਗ ਬੀ

‘ਸੁਪਰਸਟਾਰ ਸਿੰਗਰ 2’ ਦੇ ਮਸ਼ਹੂਰ ਮੁਕਾਬਲੇਬਾਜ਼ ਫੈਜ਼ ਨੇ ਨੇਹਾ ਦੇ ਸਾਹਮਣੇ ਉਨ੍ਹਾਂ ਦੇ ਭਰਾ ਟੋਨੀ ਕੱਕੜ ਦਾ ਮਸ਼ਹੂਰ ਗੀਤ ‘ਮਿਲੇ ਹੋ ਤੁਮ ਹਮਕੋ’ ਗਾਇਆ ਅਤੇ ਨੇਹਾ ਨੇ ਵੀ ਉਸ ਦਾ ਸਾਥ ਦਿੱਤਾ। ਨੇਹਾ ਨੇ ਇਸ ਗੀਤ ਨੂੰ ਗਾ ਕੇ ਸਟੇਜ ਨੂੰ ਆਪਣੀ ਆਵਾਜ਼ ਨਾਲ ਹਿਲਾ ਦਿੱਤਾ।

 

ਫ਼ੈਜ਼ ਦੀ ਆਵਾਜ਼ ਸੁਣ ਕੇ ਨੇਹਾ ਮਸਤ ਹੋ ਗਈ ਅਤੇ ਫ਼ੈਜ਼ ਨੂੰ ਕਿਹਾ ਜਾਦੂਗਰ ਕਿਉਂਕਿ ਉਹ ਆਪਣੀ ਆਵਾਜ਼ ਨਾਲ ਸਟੇਜ ’ਤੇ ਜਾਦੂ ਬਿਖਰੇਦਾ ਹੈ। ਇਸ ਦੇ ਨਾਲ ਨੇਹਾ ਤਾਰੀਫ਼ ਕਰਦੇ ਕਿਹਾ ਕਿ ਉਹ ਕਾਫ਼ੀ ਸ਼ਾਨਦਾਰ ਹਨ ਅਤੇ ਉਹ ਟੀ.ਵੀ ਦੇ ਨਾਲ-ਨਾਲ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਮਸ਼ਹੂਰ ਹਨ।

ਇਹ ਵੀ ਪੜ੍ਹੋ : ਵ੍ਹੀਲ ਚੇਅਰ ’ਤੇ ਯੋਗਾ ਕਰਕੇ ਸ਼ਿਲਪਾ ਸ਼ੈੱਟੀ ਨੇ ਕੀਤਾ ਹੈਰਾਨ, ਕਿਹਾ- ‘ਲੱਤ ਟੁੱਟੀ ਹੈ ਪਰ ਹਿੰਮਤ ਨਹੀਂ’

ਇਸ ਤੋਂ ਇਲਾਵਾ ਗਾਇਕਾ ਨੇ ਇਹ ਵੀ ਕਿਹਾ ਕਿ ‘ਮੈਂ ਬਹੁਤ ਖੁਸ਼ ਹਾਂ ਅਤੇ ਮਾਣ ਵਾਲੀ ਗੱਲ ਹਾਂ ਕਿ ਫੈਜ਼ ਨੇ ਮੇਰੇ ਭਰਾ ਟੋਨੀ ਦਾ ਇਹ ਗੀਤ ਬਹੁਤ ਖ਼ੂਬਸੂਰਤੀ ਨਾਲ ਗਾਇਆ ਹੈ।’ ਇਸ ਦੌਰਾਨ ਫ਼ੈਜ਼ ਅਤੇ ਨੇਹਾ ਕੱਕੜ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।


author

Shivani Bassan

Content Editor

Related News