ਨੇਹਾ ਕੱਕੜ ਨੇ ਇਸ ਅੰਦਾਜ਼ ''ਚ ਮਨਾਇਆ ਪਤੀ ਦਾ ਪ੍ਰੀ-ਬਰਥਡੇਅ, ਰੋਮਾਂਟਿਕ ਵੀਡੀਓ ਕੀਤੀ ਸਾਂਝੀ

Wednesday, Dec 01, 2021 - 05:09 PM (IST)

ਨੇਹਾ ਕੱਕੜ ਨੇ ਇਸ ਅੰਦਾਜ਼ ''ਚ ਮਨਾਇਆ ਪਤੀ ਦਾ ਪ੍ਰੀ-ਬਰਥਡੇਅ, ਰੋਮਾਂਟਿਕ ਵੀਡੀਓ ਕੀਤੀ ਸਾਂਝੀ

ਮੁੰਬਈ- ਮਸ਼ਹੂਰ ਗਾਇਕਾ ਨੇਹਾ ਕੱਕੜ ਦੇ ਪਤੀ ਅਤੇ ਗਾਇਕ ਰੋਹਨਪ੍ਰੀਤ ਸਿੰਘ 1 ਦਸੰਬਰ ਨੂੰ ਆਪਣਾ 27ਵਾਂ ਜਨਮਦਿਨ ਮਨ੍ਹਾ ਰਿਹੇ ਹਨ। ਭਾਵੇਂ ਹੀ ਰੋਹਨ ਦਾ ਜਨਮਦਿਨ ਅੱਜ ਹੈ ਪਰ ਇਸ ਦਾ ਸੈਲੀਬ੍ਰੇਸ਼ਨ ਮੰਗਲਵਾਰ ਰਾਤ ਨੂੰ ਹੀ ਸ਼ੁਰੂ ਹੋ ਗਿਆ। ਇਸ ਸੈਲੀਬ੍ਰੇਸ਼ਨ ਦੀ ਇਕ ਪਿਆਰੀ ਜਿਹੀ ਵੀਡੀਓ ਨੇਹਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ ਜੋ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੈ।

PunjabKesari
ਵੀਡੀਓ 'ਚ ਰੋਹਨ ਵ੍ਹਾਈਟ ਰੰਗ ਦੇ ਬਾਥਰੋਬ 'ਚ ਦਿਖ ਰਹੇ ਹਨ। ਉਧਰ ਨੇਹਾ ਬਲੈਕ ਆਊਟਫਿੱਟ 'ਚ ਦਿਖ ਰਹੀ ਹੈ। ਨੇਹਾ ਨੇ ਪੂਲ ਕਿਨਾਰੇ ਰੋਹਨਪ੍ਰੀਤ ਲਈ ਪਿਆਰੀ ਜਿਹੀ ਡੈਕੋਰੇਸ਼ਨ ਕੀਤੀ। ਰੋਹਨ ਇਸ ਕਿਊਟ ਜਿਹੇ ਸ੍ਰਪਾਈਜ਼ ਨੂੰ ਦੇਖ ਕੇ ਪਹਿਲਾਂ ਨੇਹਾ ਦਾ ਮੱਥਾ ਚੁੰਮਦੇ ਹਨ ਫਿਰ ਇਸ ਤੋਂ ਬਾਅਦ ਦੋਵੇਂ ਲਿਪਕਿੱਸ ਕਰਦੇ ਦਿਖਾਈ ਦੇ ਰਹੇ ਹਨ।

PunjabKesari

ਵੀਡੀਓ ਦੇ ਨਾਲ ਨੇਹਾ ਨੇ ਲਿਖਿਆ ਕਿ-ਹੈਪੀ ਬਰਥਡੇਅ ਲਾਈਫ!ਰੋਹਨਪ੍ਰੀਤ ਅਤੇ ਪਾਰਟੀ ਤਾਂ ਅੱਜ ਸ਼ਾਮ ਨੂੰ ਹੋਣ ਵਾਲੀ ਹੈ!!! ਅਸਲੀ ਪਾਰਟੀ ਤਾਂ ਅੱਜ ਹੋਵੇਗੀ। 


ਨੇਹਾ 26 ਅਕਤੂਬਰ ਨੂੰ ਰਾਈਜ਼ਿੰਗ ਸਟਾਰ ਫੇਮ ਰੋਹਨਪ੍ਰੀਤ ਸਿੰਘ ਦੇ ਨਾਲ ਵਿਆਹ ਦੇ ਬੰਧਨ 'ਚ ਬੱਝੀ ਸੀ। ਨੇਹਾ ਅਤੇ ਰੋਹਨਪ੍ਰੀਤ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਾਫੀ ਵਾਇਰਲ ਹੋਈਆਂ ਸਨ। 

PunjabKesari
ਆਏ ਦਿਨ ਇਸ ਪਿਆਰੇ ਜੋੜੇ ਨੂੰ ਮਸਤੀ ਕਰਦੇ ਦੇਖਿਆ ਜਾਂਦਾ ਹੈ। ਕੰਮ ਦੀ ਗੱਲ ਕਰੀਏ ਤਾਂ ਨੇਹਾ ਅਤੇ ਰੋਹਨ ਦਾ ਸਾਂਗ 'ਦੋ ਗੱਲ੍ਹਾਂ' ਹਾਲ ਹੀ 'ਚ ਰਿਲੀਜ਼ ਹੋਇਆ ਹੈ।

PunjabKesari


author

Aarti dhillon

Content Editor

Related News