ਨੇਹਾ ਕੱਕੜ ਦੇ ਭਰਾ ਟੋਨੀ ਕੱਕੜ ਨੇ ਯਾਦ ਕੀਤੇ ਪੁਰਾਣੇ ਦਿਨ, ਕਿਹਾ ''ਉਹ ਅਨੀਂਦਰੇ ਭਰੀਆਂ, ਖ਼ੂਬਸੂਰਤ ਦੁਖਾਂਤਕ ਰਾਤਾਂ''

2021-06-16T13:29:36.433

ਚੰਡੀਗੜ੍ਹ (ਬਿਊਰੋ) - ਮਸ਼ਹੂਰ ਗਾਇਕਾ ਨੇਹਾ ਕੱਕੜ ਦੇ ਭਰਾ ਟੋਨੀ ਕੱਕੜ ਨੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਹੈ। ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਤਸਵੀਰ 'ਚ ਨੇਹਾ ਕੱਕੜ ਅਤੇ ਟੋਨੀ ਕੱਕੜ ਦੋਵੇਂ ਸਟੇਜ 'ਤੇ ਖੜ੍ਹੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਹੱਥ 'ਚ ਮਾਈਕ ਹੈ। ਉਸ ਦੇ ਗਲ 'ਚ ਮਾਲਾ ਹੈ, ਜਿਸ ਨੂੰ ਸ਼ਰਧਾਲੂਆਂ ਨੇ ਗਾਉਂਦੇ ਸਮੇਂ ਪਾਈ ਹੁੰਦੀ ਹੈ। ਇਸ ਤਸਵੀਰ ਨਾਲ ਟੋਨੀ ਕੱਕੜ ਨੇ ਕੈਪਸ਼ਨ 'ਚ ਲਿਖਿਆ 'ਉਹ ਅਨੀਂਦਰੇ ਭਰੀਆਂ, ਖ਼ੂਬਸੂਰਤ ਦੁਖਾਂਤਕ ਰਾਤਾਂ।' ਪ੍ਰਸ਼ੰਸਕਾਂ ਨੇ ਟੋਨੀ ਦੀ ਇਸ ਪੋਸਟ ਅਤੇ ਤਸਵੀਰ ਨੂੰ ਪ੍ਰੇਰਣਾਦਾਇਕ ਦੱਸਿਆ ਹੈ। ਲੋਕ ਇਸ ਤਸਵੀਰ 'ਤੇ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ। ਕਈਆਂ ਨੇ ਉਨ੍ਹਾਂ ਨੂੰ ਬੌਰਨ ਸਟਾਰ ਕਿਹਾ ਅਤੇ ਕੁਝ ਨੇ ਉਨ੍ਹਾਂ ਦੀ ਸਫ਼ਲ ਯਾਤਰਾ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। 

PunjabKesari

ਨੇਹਾ ਕੱਕੜ ਨੇ ਕਾਇਮ ਕੀਤੀ ਵੱਡੀ ਮਿਸਾਲ
ਕਦੇ ਜਗਰਾਤੇ 'ਚ ਗਾ ਕੇ ਗੁਜ਼ਾਰਾ ਕਰਨ ਵਾਲੀ ਨੇਹਾ ਕੱਕੜ ਅੱਜ ਗਾਇਕੀ ਦੀ ਦੁਨੀਆ ਦੀ ਸਭ ਤੋਂ ਵੱਡੀ ਸਟਾਰ ਹੈ। ਮਿਹਨਤ ਦੇ ਦਮ 'ਤੇ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ, ਨੇਹਾ ਕੱਕੜ ਇਸ ਗੱਲ ਨੂੰ ਸਾਬਿਤ ਕਰ ਵੱਡੀ ਮਿਸਾਲ ਕਾਇਮ ਕੀਤੀ ਹੈ। ਨੇਹਾ ਕੱਕੜ ਦੇ ਗੀਤ ਰਿਲੀਜ਼ ਹੁੰਦਿਆਂ ਹੀ ਹਿੱਟ ਹੁੰਦੇ ਹਨ ਤੇ ਉਸ ਦੇ ਕਰੋੜਾਂ ਵਿਊਜ਼ ਹੋ ਜਾਂਦੇ ਹਨ। ਨੇਹਾ ਕੱਕੜ ਦੀ ਤਰ੍ਹਾਂ ਉਸ ਦੀ ਵੱਡੀ ਭੈਣ ਸੋਨੂੰ ਕੱਕੜ ਤੇ ਭਰਾ ਟੋਨੀ ਕੱਕੜ ਵੀ ਗਾਇਕ ਹਨ। ਉਤਰਾਖੰਡ ਦੇ ਰਿਸ਼ੀਕੇਸ਼ 'ਚ ਜਨਮੀ ਇਕ ਸਾਧਾਰਨ ਜਿਹੀ ਲੜਕੀ ਇਕ ਦਿਨ ਆਪਣੀ ਧੁਨ 'ਤੇ ਸਾਰਿਆਂ ਨੂੰ ਨਚਾਏਗੀ, ਅਜਿਹੀ ਕਲਪਨਾ ਸ਼ਾਇਦ ਹੀ ਨੇਹਾ ਨੇ ਵੀ ਕਦੇ ਕੀਤੀ ਹੋਵੇਗੀ।

PunjabKesari

1 ਕਮਰੇ 'ਚ ਰਹਿੰਦਾ ਸੀ ਪੂਰਾ ਪਰਿਵਾਰ
ਨੇਹਾ ਕੱਕੜ ਦੇ ਪਿਤਾ ਕਾਲਜ ਦੇ ਬਾਹਰ ਸਮੋਸੇ ਵੇਚਿਆ ਕਰਦੇ ਸਨ ਤੇ ਉਸ ਦੀ ਮਾਂ ਹਾਊਸਵਾਈਫ ਸੀ। ਉਦੋਂ ਨੇਹਾ ਦਾ ਪਰਿਵਾਰ ਕਾਫ਼ੀ ਗਰੀਬ ਸੀ। ਉਸ ਦਾ ਪੂਰਾ ਪਰਿਵਾਰ 1 ਕਮਰੇ 'ਚ ਕਿਰਾਏ 'ਤੇ ਰਹਿੰਦਾ ਸੀ। ਇਕ ਹੀ ਕਮਰੇ 'ਚ ਉਹ ਲੋਕ ਸੌਂਦੇ ਸਨ ਤੇ ਖਾਣਾ ਬਣਾਉਂਦੇ ਸਨ।
90 ਦੇ ਦਹਾਕੇ 'ਚ ਨੇਹਾ ਦਾ ਪਰਿਵਾਰ ਰਿਸ਼ੀਕੇਸ਼ ਤੋਂ ਦਿੱਲੀ ਸ਼ਿਫਟ ਹੋਇਆ। ਇਥੇ ਨੇਹਾ ਨੇ ਗਾਇਕੀ 'ਚ ਆਪਣੀ ਕਿਸਮਤ ਅਜ਼ਮਾਈ। ਉਦੋਂ ਵੀ ਉਸ ਦੇ ਆਰਥਿਕ ਹਾਲਾਤ ਠੀਕ ਨਹੀਂ ਸਨ। ਪਰਿਵਾਰ ਦੀ ਮਦਦ ਕਰਨ ਲਈ ਨੇਹਾ ਨੇ 4 ਸਾਲ ਦੀ ਉਮਰ 'ਚ ਲੋਕ ਇਵੈਂਟਸ ਤੇ ਜਗਰਾਤਿਆਂ 'ਚ ਗਾਉਣਾ ਸ਼ੁਰੂ ਕੀਤਾ।

PunjabKesari

ਜਗਰਾਤਿਆਂ 'ਚ ਗਾਉਂਦੀ ਸੀ ਭਜਨ 
ਨੇਹਾ ਨਾਲ ਉਸ ਦੇ ਭਰਾ-ਭੈਣ ਵੀ ਜਗਰਾਤਿਆਂ 'ਚ ਗਾਉਂਦੇ ਸਨ। ਨੇਹਾ ਇਕ ਦਿਨ 'ਚ 4-5 ਜਗਰਾਤੇ ਅਟੈਂਡ ਕਰਦੀ ਸੀ। ਫਿਰ 2004 'ਚ ਨੇਹਾ ਆਪਣੇ ਭਰਾ ਟੋਨੀ ਨਾਲ ਮੁੰਬਈ ਆਈ। 2006 'ਚ 18 ਸਾਲ ਦੀ ਉਮਰ 'ਚ ਨੇਹਾ ਨੇ 'ਇੰਡੀਅਨ ਆਈਡਲ 2' ਲਈ ਆਡੀਸ਼ਨ ਦਿੱਤਾ। ਜਿਥੇ ਉਹ ਜਲਦ ਹੀ ਐਲੀਮੀਨੇਟ ਹੋ ਗਈ ਸੀ। ਇਸ ਤੋਂ ਬਾਅਦ ਵੀ ਨੇਹਾ ਨੂੰ ਬਾਲੀਵੁੱਡ 'ਚ ਕੰਮ ਨਹੀਂ ਮਿਲਿਆ। ਉਸ ਨੂੰ ਜੈ ਮਾਤਾ ਦੀ ਗਰਲ ਤਕ ਕਿਹਾ ਜਾਂਦਾ ਸੀ। ਨੇਹਾ ਦੇ ਇਸ ਵਿਚਾਲੇ ਕਈ ਗੀਤ ਆਏ ਪਰ ਕੋਈ ਵੀ ਉਸ ਨੂੰ ਵੱਡਾ ਮੁਕਾਮ ਨਹੀਂ ਦੇ ਸਕਿਆ। ਨੇਹਾ ਨੇ ਅਦਾਕਾਰੀ 'ਚ ਵੀ ਡੈਬਿਊ ਕੀਤਾ ਪਰ ਸਫਲਤਾ ਨਹੀਂ ਮਿਲੀ।

PunjabKesari

ਬਾਲੀਵੁੱਡ ਗੀਤ 'ਸੈਕਿੰਡ ਹੈਂਡ ਜਵਾਨੀ' ਨੇ ਬਣਾਇਆ ਰਾਤੋਂ-ਰਾਤ ਸਟਾਰ
ਸਾਲ 2012, ਨੇਹਾ ਨੇ 'ਕਾਕਟੇਲ' ਫ਼ਿਲਮ 'ਚ 'ਸੈਕਿੰਡ ਹੈਂਡ ਜਵਾਨੀ' ਗਾਇਆ ਸੀ। ਇਸ ਗਾਣੇ ਨੇ ਨੇਹਾ ਨੂੰ ਸਟਾਰ ਬਣਾ ਦਿੱਤਾ ਸੀ। ਇਸ ਤੋਂ ਬਾਅਦ ਤੋਂ ਨੇਹਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹੁਣ ਉਹ ਆਪਣੇ ਸਿੰਗਲਜ਼ ਰਿਲੀਜ਼ ਕਰਦੀ ਹੈ, ਜਿਸ ਦੇ ਕਰੋੜਾਂ ਵਿਊਜ਼ ਹੁੰਦੇ ਹਨ। ਬੀਤੇ ਸਾਲਾਂ 'ਚ ਨੇਹਾ ਦੀ ਗਾਇਕੀ ਦੇ ਨਾਲ ਉਸ ਦੀ ਲੁੱਕ 'ਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਨੇਹਾ ਅੱਜ ਬੇਹੱਦ ਸਟਾਈਲਿਸ਼ ਤੇ ਗਲੈਮਰੈੱਸ ਨਜ਼ਰ ਆਉਂਦੀ ਹੈ। ਨੇਹਾ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਦੇਖ ਕੇ ਇਕ ਵਾਰ ਤਾਂ ਤੁਸੀਂ ਵੀ ਭੁਲੇਖਾ ਖਾ ਜਾਓਗੇ। ਨੇਹਾ ਬਾਲੀਵੁੱਡ ਦੀ ਸਭ ਤੋਂ ਡਿਮਾਂਡ ’ਚ ਰਹਿਣ ਵਾਲੀ ਪਲੇਬੈਕ ਸਿੰਗਰ ਹੈ।

PunjabKesari

ਪਿਛਲੇ ਸਾਲ ਬੱਝੀ ਵਿਆਹ ਦੇ ਬੰਧਨ 'ਚ
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਨੇਹਾ ਨੇ 24 ਅਕਤੂਬਰ, 2020 ਨੂੰ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਵਾਇਆ ਹੈ। ਦੋਵਾਂ ਦੇ ਵਿਆਹ ਨੇ ਸਾਰਿਆਂ ਨੂੰ ਸਰਪ੍ਰਾਈਜ਼ ਕੀਤਾ ਸੀ। ਨੇਹਾ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਉਸ ਦੇ ਪਤੀ ਰੋਹਨਪ੍ਰੀਤ ਸਿੰਘ ਕਈ ਮਿਊਜ਼ਿਕ ਵੀਡੀਓਜ਼ ਵੀ ਰਿਲੀਜ਼ ਕਰ ਚੁੱਕੇ ਹਨ।

PunjabKesari


sunita

Content Editor sunita