ਕੱਲ੍ਹ ਦਿੱਲੀ 'ਚ ਵਿਆਹ ਦੇ ਬੰਧਨ 'ਚ ਬੱਝਣਗੇ ਨੇਹਾ ਕੱਕੜ ਤੇ ਰੋਹਨਪ੍ਰੀਤ

10/21/2020 12:27:55 PM

ਨਵੀਂ ਦਿੱਲੀ (ਬਿਊਰੋ) — ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ 26 ਅਕਤੂਬਰ ਨੂੰ ਇਕ-ਦੂਜੇ ਦੇ ਹੋ ਜਾਣਗੇ। ਵਿਆਹ ਤੋਂ 4 ਦਿਨ ਪਹਿਲਾਂ ਉਨ੍ਹਾਂ ਦਾ ਗੀਤ 'ਨੇਹੂ ਦਾ ਵਿਆਹ' ਵੀ ਰਿਲੀਜ਼ ਹੋ ਰਿਹਾ ਹੈ। ਖ਼ਬਰਾਂ ਹਨ ਕਿ ਦੋਵੇਂ ਵਿਆਹ ਤੋਂ 3 ਦਿਨ ਪਹਿਲਾਂ ਕੋਰਟ ਮੈਰਿਜ ਵੀ ਕਰਵਾਉਣਗੇ।

ਵਿਆਹ ਦੇ ਬੰਧਨ 'ਚ ਕਰਵਾਉਣ ਰਜਿਸਟਰ ਮੈਰਿਜ
22 ਅਕਤੂਬਰ ਨੂੰ ਦਿੱਲੀ 'ਚ ਰਜਿਸਟਰ ਮੈਰਿਜ ਦੌਰਾਨ ਦੋਵਾਂ ਦੇ ਘਰਵਾਲੇ ਮੌਜ਼ੂਦ ਰਹਿਣਗੇ। ਉਥੇ ਹੀ 21 ਅਕਤੂਬਰ ਯਾਨੀ ਕਿ ਅੱਜ ਉਨ੍ਹਾਂ ਦੀ ਗੀਤ ਰਿਲੀਜ਼ ਹੋ ਚੁੱਕਾ ਹੈ, ਜੋ ਕਿ ਲੌਕਡਾਊਨ ਵੈਡਿੰਗ 'ਤੇ ਆਧਾਰਿਤ ਹੈ। ਦੱਸ ਦਈਏ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਮੋਹਾਲੀ 'ਚ ਵਿਆਹ ਕਰਵਾ ਰਹੇ ਹਨ।

 
 
 
 
 
 
 
 
 
 
 
 
 
 

#NehuDaVyah Video releases Tomorrow 💝 till then here’s a small Gift for My NeHearts and #NehuPreet Lovers. Here’s Our Roka ceremony clip!! ♥️💃🏻😇 I Love @rohanpreetsingh and Family 😍🙌🏼 Thank you Mrs Kakkar and Mr. Kakkar Hehe.. I mean Mom Dad 🥰 Thank youu for throwing the best event 😍🙌🏼 My Outfit: @laxmishriali Make up & Hair: @ritikavatsmakeupandhair Jewellery: @indiatrend Bangles: @sonisapphire Styled by @ritzsony @styledose1 Rohu’s Outfit: @mayankchawla09 Video: @piyushmehraofficial

A post shared by Neha Kakkar (@nehakakkar) on Oct 20, 2020 at 2:48am PDT

ਸੋਸ਼ਲ ਮੀਡੀਆ 'ਤੇ ਕੀਤਾ ਪਿਆਰ ਦਾ ਇਜ਼ਹਾਰ
ਦੱਸ ਦਈਏ ਕਿ ਨੇਹਾ ਕੱਕੜ ਨੇ ਹਾਲ ਹੀ 'ਚ ਰੋਹਨਪ੍ਰੀਤ ਸਿੰਘ ਨਾਲ ਆਪਣੇ ਰਿਸ਼ਤੇ 'ਤੇ ਮੋਹਰ ਲਾਈ ਸੀ। ਦੋਵੇਂ ਇਕ-ਦੂਜੇ ਦੀਆਂ ਤਸਵੀਰਾਂ 'ਤੇ ਪਿਆਰ ਭਰੇ ਕੁਮੈਂਟ ਕਰ ਰਹੇ ਹਨ। ਇਕ ਤੋਂ ਬਾਅਦ ਇਕ ਨੇਹਾ ਕੱਕੜ ਨੇ ਆਪਣੇ ਰੋਕੇ ਦੀਆਂ ਵੀਡੀਓ ਕੀਤੀਆਂ ਸਾਂਝੀਆਂ। ਇਸੇ ਦੌਰਾਨ ਨੇਹਾ ਕੱਕੜ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡੀਓ ਨੇਹਾ ਦੇ ਰੋਕੇ ਦਾ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਨ੍ਹਾਂ ਨਾਲ ਰੋਹਨਪ੍ਰੀਤ ਸਿੰਘ ਨਜ਼ਰ ਆ ਰਿਹਾ ਹੈ।

 
 
 
 
 
 
 
 
 
 
 
 
 
 

The day he made me meet His Parents and Family ♥️😇 Love You @rohanpreetsingh 🥰 #NehuPreet

A post shared by Neha Kakkar (@nehakakkar) on Oct 19, 2020 at 4:56am PDT

26 ਅਕਤੂਬਰ ਨੂੰ ਬੱਝਣਗੇ ਵਿਆਹ ਦੇ ਬੰਧਨ 'ਚ
ਵਾਇਰਲ ਕਾਰਡ ਮੁਤਾਬਿਕ ਰੋਹਨਪ੍ਰੀਤ ਤੇ ਨੇਹਾ ਕੱਕੜ 26 ਅਕਤੂਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੋਹਾਂ ਦਾ ਵਿਆਹ 'ਦਿ ਅਮਲਤਾਸ' ਮੋਹਾਲੀ, ਪੰਜਾਬ 'ਚ ਹੋਵੇਗਾ, ਜੋ ਕਿ ਚੰਡੀਗੜ੍ਹ ਏਅਰਪੋਰਟ ਤੋਂ ਕੁਝ ਹੀ ਦੂਰੀ 'ਤੇ ਸਥਿਤ ਹੈ। ਸੂਤਰਾਂ ਦੀ ਮੰਨੀਏ ਤਾਂ ਨੇਹਾ ਦਾ ਪਰਿਵਾਰ ਰਿਸ਼ੀਕੇਸ਼ ਤੋਂ ਗੰਗਾ ਜਲ ਲੈ ਕੇ ਅਇਆ ਹੈ, ਜਿਸ ਨਾਲ ਨੇਹਾ ਕੱਕੜ ਨੂੰ ਮਹਿੰਦੀ ਸੈਰੇਮਨੀ 'ਤੇ ਇਸ਼ਨਾਨ ਕਰਵਾਇਆ ਜਾਵੇਗਾ।


sunita

Content Editor

Related News