ਸ਼ੁਰੂ ਹੋਈਆਂ ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦੀਆਂ ਰਸਮਾਂ, ਵੀਡੀਓ 'ਚ ਵੇਖੋ ਕਿਊਟ ਜੋੜਾ

Wednesday, Oct 21, 2020 - 02:17 PM (IST)

ਸ਼ੁਰੂ ਹੋਈਆਂ ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦੀਆਂ ਰਸਮਾਂ, ਵੀਡੀਓ 'ਚ ਵੇਖੋ ਕਿਊਟ ਜੋੜਾ

ਮੁੰਬਈ (ਬਿਊਰੋ) : ਪ੍ਰਸਿੱਧ ਗਾਇਕਾ ਨੇਹਾ ਕੱਕੜ ਦੇ ਵਿਆਹ ਦੀਆਂ ਖ਼ਬਰਾਂ ਲਗਾਤਾਰ ਜ਼ੋਰਾਂ-ਸ਼ੋਰਾਂ ਨਾਲ ਮਿਲ ਰਹੀਆਂ ਹਨ ਅਤੇ ਇਸ ਦੌਰਾਨ ਨੇਹਾ ਨੇ ਆਪਣੇ ਰੋਹਨਪ੍ਰੀਤ ਸਿੰਘ ਨਾਲ ਰੋਕਾ ਸਮਾਰੋਹ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਨੇਹਾ 26 ਨੂੰ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਦੋਵੇ ਹੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹਨ ਅਤੇ ਜਦੋਂ ਤੋਂ ਉਨ੍ਹਾਂ ਦੇ ਰਿਲੇਸ਼ਨਸ਼ਿਪ ਦੀ ਖ਼ਬਰ ਆਈ ਹੈ, ਦੋਵੇਂ ਸੋਸ਼ਲ ਮੀਡੀਆ 'ਤੇ ਕਈ ਖ਼ੂਬਸੂਰਤ ਤਸਵੀਰਾਂ ਸ਼ੇਅਰ ਕਰ ਰਹੇ ਹਨ। ਆਪਣੇ ਰੋਕਾ ਸੈਰੇਮਨੀ ਦੀ ਇਸ ਵੀਡੀਓ 'ਚ ਨੇਹਾ ਅਤੇ ਰੋਹਨਪ੍ਰੀਤ ਢੋਲ ਦੀ ਥਾਪ 'ਤੇ ਇਕੱਠੇ ਨੱਚ ਰਹੇ ਹਨ ਅਤੇ ਬਹੁਤ ਖੁਸ਼ ਹਨ।

ਅੱਜ ਗੀਤ ਹੋਇਆ ਰਿਲੀਜ਼
ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਗਾਣਾ 'ਨੇਹੁ ਦਾ ਵਿਆਹ' ਵੀ ਅੱਜ ਯਾਨੀ 21 ਅਕਤੂਬਰ ਨੂੰ ਰਿਲੀਜ਼ ਹੋ ਚੁੱਕਾ ਹੈ। ਬੀਤੇ ਦਿਨੀਂ ਆਪਣੀ ਰੋਕਾ ਸੈਰੇਮਨੀ ਦੀ ਵੀਡੀਓ ਨੂੰ ਸਾਂਝਾ ਕਰਦੇ ਹੋਏ ਨੇਹਾ ਨੇ ਲਿਖਿਆ, 'ਨੇਹੂ ਦਾ ਵਿਆਹ' ਵੀਡੀਓ ਕੱਲ ਰਿਲੀਜ਼ ਹੋ ਰਿਹਾ ਹੈ। ਉਸ ਸਮੇਂ ਤੱਕ ਮੇਰੇ ਪ੍ਰਸ਼ੰਸਕਾਂ ਅਤੇ 'ਨੇਹੁਪ੍ਰੀਤ' ਦੇ ਪ੍ਰੇਮੀਆਂ ਲਈ ਇਕ ਛੋਟਾ ਜਿਹਾ ਤੋਹਫਾ। ਆਈ ਲਵ ਯੂ ਰੋਹਨਪ੍ਰੀਤ ਅਤੇ ਪਰਿਵਾਰ ... ਧੰਨਵਾਦ ਸ਼੍ਰੀਮਤੀ ਅਤੇ ਮਿਸਟਰ ਕੱਕੜ ਜੀ ਮਤਲਬ ਮੰਮੀ-ਪਾਪਾ ਇਸ  ਪਿਆਰੀ ਸੇਰੇਮਨੀ ਰਸਮ ਲਈ।'

 
 
 
 
 
 
 
 
 
 
 
 
 
 

#NehuDaVyah by #NehuPreet is Out Now! 🥰♥️ Go check it out on Desi Music Factory‘s Youtube Channel! 🤗 Special thanks to @anshul300 @tonykakkar @iamrajatnagpal @agam.mann @azeem.mann @singh.shinda ♥️🙌🏼

A post shared by Neha Kakkar (@nehakakkar) on Oct 20, 2020 at 11:58pm PDT

ਵਿਆਹ ਦੇ ਬੰਧਨ 'ਚ ਕਰਵਾਉਣ ਰਜਿਸਟਰ ਮੈਰਿਜ
22 ਅਕਤੂਬਰ ਨੂੰ ਦਿੱਲੀ 'ਚ ਰਜਿਸਟਰ ਮੈਰਿਜ ਦੌਰਾਨ ਦੋਵਾਂ ਦੇ ਘਰਵਾਲੇ ਮੌਜ਼ੂਦ ਰਹਿਣਗੇ। ਉਥੇ ਹੀ 21 ਅਕਤੂਬਰ ਯਾਨੀ ਕਿ ਅੱਜ ਉਨ੍ਹਾਂ ਦੀ ਗੀਤ ਰਿਲੀਜ਼ ਹੋ ਚੁੱਕਾ ਹੈ, ਜੋ ਕਿ ਲੌਕਡਾਊਨ ਵੈਡਿੰਗ 'ਤੇ ਆਧਾਰਿਤ ਹੈ। ਦੱਸ ਦਈਏ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਮੋਹਾਲੀ 'ਚ ਵਿਆਹ ਕਰਵਾ ਰਹੇ ਹਨ।

 
 
 
 
 
 
 
 
 
 
 
 
 
 

#NehuDaVyah Video releases Tomorrow 💝 till then here’s a small Gift for My NeHearts and #NehuPreet Lovers. Here’s Our Roka ceremony clip!! ♥️💃🏻😇 I Love @rohanpreetsingh and Family 😍🙌🏼 Thank you Mrs Kakkar and Mr. Kakkar Hehe.. I mean Mom Dad 🥰 Thank youu for throwing the best event 😍🙌🏼 My Outfit: @laxmishriali Make up & Hair: @ritikavatsmakeupandhair Jewellery: @indiatrend Bangles: @sonisapphire Styled by @ritzsony @styledose1 Rohu’s Outfit: @mayankchawla09 Video: @piyushmehraofficial

A post shared by Neha Kakkar (@nehakakkar) on Oct 20, 2020 at 2:48am PDT

ਸੋਸ਼ਲ ਮੀਡੀਆ 'ਤੇ ਕੀਤਾ ਪਿਆਰ ਦਾ ਇਜ਼ਹਾਰ
ਦੱਸ ਦਈਏ ਕਿ ਨੇਹਾ ਕੱਕੜ ਨੇ ਹਾਲ ਹੀ 'ਚ ਰੋਹਨਪ੍ਰੀਤ ਸਿੰਘ ਨਾਲ ਆਪਣੇ ਰਿਸ਼ਤੇ 'ਤੇ ਮੋਹਰ ਲਾਈ ਸੀ। ਦੋਵੇਂ ਇਕ-ਦੂਜੇ ਦੀਆਂ ਤਸਵੀਰਾਂ 'ਤੇ ਪਿਆਰ ਭਰੇ ਕੁਮੈਂਟ ਕਰ ਰਹੇ ਹਨ। ਇਕ ਤੋਂ ਬਾਅਦ ਇਕ ਨੇਹਾ ਕੱਕੜ ਨੇ ਆਪਣੇ ਰੋਕੇ ਦੀਆਂ ਵੀਡੀਓ ਕੀਤੀਆਂ ਸਾਂਝੀਆਂ। ਇਸੇ ਦੌਰਾਨ ਨੇਹਾ ਕੱਕੜ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡੀਓ ਨੇਹਾ ਦੇ ਰੋਕੇ ਦਾ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਨ੍ਹਾਂ ਨਾਲ ਰੋਹਨਪ੍ਰੀਤ ਸਿੰਘ ਨਜ਼ਰ ਆ ਰਿਹਾ ਹੈ।

 
 
 
 
 
 
 
 
 
 
 
 
 
 

She came home for the first time, I can’t explain in words what this day meant to me 🙊♥️ It’s like I got whole world holding my hand ♥️🙌🏼 I taan baut Zyada Love you ho gaya tere naal Nehuuuu.. Love you till the infinity ends🙈🙈♥️♥️♥️♥️ My Queen 👸🏻🤴🏻 My Everything!!!!! @nehakakkar ♥️♥️🥰😇 #NehuPreet

A post shared by Rohanpreet Singh (@rohanpreetsingh) on Oct 19, 2020 at 5:48am PDT

26 ਅਕਤੂਬਰ ਨੂੰ ਬੱਝਣਗੇ ਵਿਆਹ ਦੇ ਬੰਧਨ 'ਚ
ਵਾਇਰਲ ਕਾਰਡ ਮੁਤਾਬਿਕ ਰੋਹਨਪ੍ਰੀਤ ਤੇ ਨੇਹਾ ਕੱਕੜ 26 ਅਕਤੂਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੋਹਾਂ ਦਾ ਵਿਆਹ 'ਦਿ ਅਮਲਤਾਸ' ਮੋਹਾਲੀ, ਪੰਜਾਬ 'ਚ ਹੋਵੇਗਾ, ਜੋ ਕਿ ਚੰਡੀਗੜ੍ਹ ਏਅਰਪੋਰਟ ਤੋਂ ਕੁਝ ਹੀ ਦੂਰੀ 'ਤੇ ਸਥਿਤ ਹੈ। ਸੂਤਰਾਂ ਦੀ ਮੰਨੀਏ ਤਾਂ ਨੇਹਾ ਦਾ ਪਰਿਵਾਰ ਰਿਸ਼ੀਕੇਸ਼ ਤੋਂ ਗੰਗਾ ਜਲ ਲੈ ਕੇ ਅਇਆ ਹੈ, ਜਿਸ ਨਾਲ ਨੇਹਾ ਕੱਕੜ ਨੂੰ ਮਹਿੰਦੀ ਸੈਰੇਮਨੀ 'ਤੇ ਇਸ਼ਨਾਨ ਕਰਵਾਇਆ ਜਾਵੇਗਾ।


author

sunita

Content Editor

Related News