ਪੈਰਿਸ ਦੀਆਂ ਗਲੀਆਂ ''ਚ ਰੋਹਨਪ੍ਰੀਤ ਨਾਲ ਰੋਮਾਂਟਿਕ ਹੋਈ ਨੇਹਾ ਕੱਕੜ, ਤਸਵੀਰਾਂ ਵਾਇਰਲ

11/30/2021 11:23:14 AM

ਮੁੰਬਈ (ਬਿਊਰੋ) - ਬਾਲੀਵੁੱਡ ਦੀ ਸਭ ਤੋਂ ਪ੍ਰਸਿੱਧ ਗਾਇਕਾ ਤੇ ਸੁਰਾਂ ਦੀ ਮੱਲਿਕਾ ਪਿਛਲੇ ਦਿਨੀਂ ਆਪਣੇ ਪਤੀ ਰੋਹਨਪ੍ਰੀਤ ਨਾਲ ਪੈਰਿਸ 'ਚ ਛੁੱਟੀਆਂ ਮਨਾਉਣ ਗਈ ਸੀ। ਇਸ ਦੌਰਾਨ ਨੇਹਾ ਕੱਕੜ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।

PunjabKesari

ਐਤਵਾਰ ਨੂੰ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਨਾਲ ਛੁੱਟੀਆਂ ਮਨਾ ਕੇ ਵਾਪਸ ਭਾਰਤ ਪਰਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕੰਮ ਵੀ ਕਰਨਾ ਵੀ ਸ਼ੁਰੂ ਕਰ ਦਿੱਤਾ।

PunjabKesari

ਇਸ ਦੌਰਾਨ ਉਹ ਇੱਕ ਕੱਪੜਿਆਂ ਦੇ ਬਰਾਂਡ ਲਈ ਮਾਡਲਿੰਗ ਕਰਦੀ ਹੋਈ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਨੇ ਕਾਲੇ ਲਹਿੰਗੇ 'ਚ ਆਪਣੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ।

PunjabKesari

ਨੇਹਾ ਕੱਕੜ ਦੀ ਇਸ ਪੋਸਟ 'ਤੇ 11 ਲੱਖ ਲਾਈਕਸ ਹਨ। ਇਸ ਦੇ ਨਾਲ ਹੀ ਕੁੱਝ ਦਿਨ ਪਹਿਲਾਂ ਪੈਰਿਸ 'ਚ ਛੁੱਟੀਆਂ ਮਨਾਉਂਦੇ ਹੋਏ ਨੇਹਾ ਕੱਕੜ ਦੀਆਂ ਦਿਲਕਸ਼ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਖ਼ੂਬ ਪਿਆਰ ਦਿੱਤਾ।

PunjabKesari

ਨੇਹਾ ਕੱਕੜ ਨੇ ਪੈਰਿਸ ਦੇ ਆਈਫ਼ਿਲ ਟਾਵਰ ਦੇ ਸਾਹਮਣੇ ਪਤੀ ਰੋਹਨਪ੍ਰੀਤ ਨਾਲ ਕਿੱਸ ਕਰਦੇ ਹੋਏ ਤਸਵੀਰ ਪੋਸਟ ਕੀਤੀ।

PunjabKesari

ਪੈਰਿਸ ਦੀਆਂ ਗਲੀਆਂ 'ਚ ਘੁੰਮਦੀ ਨੇਹਾ ਕੱਕੜ ਆਪਣੀਆਂ ਤਸਵੀਰਾਂ 'ਚ ਬੇਹੱਦ ਖ਼ੁਸ਼ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਲਾਲ ਰੰਗ ਦੀ ਡਰੈੱਸ 'ਚ ਨੇਹਾ ਕੱਕੜ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਨੇਹਾ ਕੱਕੜ ਨੂੰ ਪਹਿਲਾਂ ਹੀ ਇੰਟਰਨੈੱਟ ਸੈਨਸੇਸ਼ਨ ਕਹਿੰਦੇ ਹਨ, ਉਨ੍ਹਾਂ ਦੇ ਇੰਸਟਾਗ੍ਰਾਮ 'ਤੇ ਸਾਢੇ 6 ਕਰੋੜ ਫ਼ਾਲੋਅਰਜ਼ ਹਨ।

PunjabKesari

ਉਨ੍ਹਾਂ ਦੀ ਹਰ ਤਸਵੀਰ 'ਤੇ ਲੱਖਾਂ 'ਚ ਲਾਈਕਸ ਹੁੰਦੇ ਹਨ। ਇਸ ਦੇ ਨਾਲ ਹੀ ਨੇਹਾ ਕੱਕੜ ਦੀ ਹਰ ਦੂਜੀ ਪੋਸਟ ਇੰਟਰਨੈੱਟ 'ਤੇ ਆਉਂਦੇ ਹੀ ਵਾਇਰਲ ਹੋ ਜਾਂਦੀ ਹੈ।

PunjabKesari

PunjabKesari

PunjabKesari

ਨੋਟ -  ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News