ਨੇਹਾ ਕੱਕੜ ਅਤੇ ਪਤੀ ਰੋਹਨਪ੍ਰੀਤ ਸਿੰਘ ਨੂੰ ਮਿਲਿਆ ਦੁਬਈ ਦਾ 'ਗੋਲਡਨ ਵੀਜ਼ਾ', ਇੰਝ ਜ਼ਾਹਿਰ ਕੀਤੀ ਖੁਸ਼ੀ

Tuesday, Sep 28, 2021 - 04:50 PM (IST)

ਨੇਹਾ ਕੱਕੜ ਅਤੇ ਪਤੀ ਰੋਹਨਪ੍ਰੀਤ ਸਿੰਘ ਨੂੰ ਮਿਲਿਆ ਦੁਬਈ ਦਾ 'ਗੋਲਡਨ ਵੀਜ਼ਾ', ਇੰਝ ਜ਼ਾਹਿਰ ਕੀਤੀ ਖੁਸ਼ੀ

ਮੁੰਬਈ (ਬਿਊਰੋ) - ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਤੋਂ ਬਾਅਦ ਹੁਣ ਮਸ਼ਹੂਰ ਗਾਇਕਾ ਨੇਹਾ ਕੱਕੜ ਨੂੰ ਵੀ ਦੁਬਈ ਦਾ 'ਗੋਲਡਨ ਵੀਜ਼ਾ' ਮਿਲਿਆ ਹੈ। ਆਪਣੀ ਗਾਇਕੀ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਣ ਵਾਲੀ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਪੋਸਟ ਰਾਹੀਂ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਜੀ ਹਾਂ ਨੇਹਾ ਕੱਕੜ ਤੇ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਸਿੰਘ ਨੂੰ ਦੁਬਈ ਦਾ ਗੋਲਡਨ ਵੀਜ਼ਾ ਪ੍ਰਾਪਤ ਕੀਤਾ ਹੈ।

PunjabKesari

ਦੋਵਾਂ ਨੇ ਕਲਾਕਾਰਾਂ ਨੇ ਆਪੋ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਤਸਵੀਰ ਪੋਸਟ ਪਾ ਕੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਗਾਇਕ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਸਿੰਘ ਨਾਲ ਆਪਣਾ ਸੁਨਹਿਰੀ ਵੀਜ਼ਾ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਨੇਹਾ ਕੱਕੜ ਨੇ ਕੈਪਸ਼ਨ ਚ ਲਿਖਿਆ ਹੈ, ''ਮੈਨੂੰ ਬਹੁਤ ਮਾਣ ਹੈ ਕਿ ਮੈਂ ਉਸ ਦੇਸ਼ ਤੋਂ ਵੀਜ਼ਾ ਪਾਇਆ ਹੈ, ਜਿਸ ਨੂੰ ਮੈਂ ਪਿਆਰ ਕਰਦੀ ਹਾਂ, ਯੂ. ਏ. ਈ. ਤੋਂ ਗੋਲਡਨ ਵੀਜ਼ਾ ਮਿਲਿਆ ਹੈ। ਵੱਖੋ ਵੱਖਰੇ ਖੇਤਰਾਂ ਦੇ ਕਲਾਕਾਰਾਂ, ਸੰਗੀਤਕਾਰਾਂ ਅਤੇ ਸਿਰਜਕਾਂ ਦਾ ਸਮਰਥਨ ਕਰਨ ਲਈ ਮੈਂ GDRFADubai, ਦੁਬਈ ਕਲਚਰ ਦਾ ਵੀ ਧੰਨਵਾਦ ਕਰਨਾ ਚਾਹਾਂਗੀ।''

PunjabKesari

ਇਸ ਦੇ ਨਾਲ ਹੀ ਪੰਜਾਬੀ ਗਾਇਕਾ ਅਤੇ ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਨੇ ਵੀ ਤਸਵੀਰ ਸਾਂਝੀ ਕੀਤੀ ਹੈ। ਰੋਹਨਪ੍ਰੀਤ ਨੇ ਕੈਪਸ਼ਨ 'ਚ ਲਿਖਿਆ, "ਨੇਹੂ ਅਤੇ ਮੈਂ ਇੱਕ ਅਜਿਹੇ ਦੇਸ਼ ਤੋਂ ਗੋਲਡਨ ਵੀਜ਼ਾ ਪ੍ਰਾਪਤ ਕਰਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ, ਜਿਸ ਨੂੰ ਅਸੀਂ ਪਿਆਰ ਕਰਦੇ ਹਾਂ, ਯੂ. ਏ. ਈ. ਹਮੇਸ਼ਾ ਵੱਖੋ-ਵੱਖਰੇ ਖੇਤਰਾਂ ਦੇ ਕਲਾਕਾਰਾਂ, ਗਾਇਕਾਂ ਅਤੇ ਸਿਰਜਣਾਤਮਕ ਦਿਮਾਗਾਂ ਦਾ ਸਮਰਥਨ ਕਰਨ ਲਈ, ਦੁਬਾਈ ਦਾ ਵਿਸ਼ੇਸ਼ ਧੰਨਵਾਦ।"

 
 
 
 
 
 
 
 
 
 
 
 
 
 
 
 

A post shared by Neha Kakkar (Mrs. Singh) (@nehakakkar)

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਦੁਬਈ ਦਾ ਗੋਲਡਨ ਵੀਜ਼ਾ ਮਿਲ ਚੁੱਕਾ ਹੈ। ਦੁਬਈ ਤੋਂ ਗੋਲਡਨ ਵੀਜ਼ਾ ਪ੍ਰਾਪਤ ਕਰਨ ਵਾਲੇ ਕਲਾਕਾਰਾਂ ਦੀ ਸੂਚੀ 'ਚ ਸ਼ਾਹਰੁਖ ਖ਼ਾਨ, ਸੰਜੇ ਦੱਤ, ਸੁਨੀਲ ਸ਼ੈੱਟੀ ਵਰਗੇ ਕਈ ਸਿਤਾਰੇ ਸ਼ਾਮਲ ਹਨ। ਇਸ ਦੇ ਨਾਲ ਹੀ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਅਤੇ ਉਨ੍ਹਾਂ ਦੇ ਪਤੀ ਸ਼ੋਏਬ ਮਲਿਕ ਨੂੰ ਵੀ ਦੁਬਈ ਦਾ ਗੋਲਡਨ ਵੀਜ਼ਾ ਮਿਲਿਆ ਹੋਇਆ ਹੈ।


author

sunita

Content Editor

Related News