ਪਤੀ ਅੰਗਦ ਬੇਦੀ ਦੀਆਂ ਬਾਹਾਂ 'ਚ ਨਜ਼ਰ ਆਈ ਨੇਹਾ ਧੂਪੀਆ, ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

Thursday, Dec 09, 2021 - 03:59 PM (IST)

ਪਤੀ ਅੰਗਦ ਬੇਦੀ ਦੀਆਂ ਬਾਹਾਂ 'ਚ ਨਜ਼ਰ ਆਈ ਨੇਹਾ ਧੂਪੀਆ, ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਮੁੰਬਈ (ਬਿਊਰੋ) - ਅਦਾਕਾਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਅੱਜ ਬਰਵਾੜਾ ਫੋਰਟ 'ਚ ਵਿਆਹ ਕਰ ਰਹੇ ਹਨ। ਅਦਾਕਾਰਾ ਨੇਹਾ ਧੂਪੀਆ ਪਤੀ ਅੰਗਦ ਬੇਦੀ ਦੇ ਨਾਲ ਜੋੜੇ ਦੇ ਵਿਆਹ 'ਚ ਮਹਿਮਾਨ ਬਣ ਕੇ ਪਹੁੰਚੀ ਹੈ। ਨੇਹਾ ਅਤੇ ਅੰਗਦ ਨੂੰ ਜੈਪੁਰ ਏਅਰਪੋਰਟ 'ਤੇ ਸਪਾਟ ਵੀ ਕੀਤਾ ਗਿਆ ਸੀ। ਕੈਟਰੀਨਾ ਅਤੇ ਵਿੱਕੀ ਨੇ ਆਪਣੇ ਵਿਆਹ ਨੂੰ ਕਾਫੀ ਸੀਕ੍ਰੇਟ ਰੱਖਿਆ ਸੀ। ਦੋਵਾਂ ਦੇ ਵਿਆਹ ਸਮਾਰੋਹ ਦੀ ਕੋਈ ਤਸਵੀਰ ਸਾਹਮਣੇ ਨਹੀਂ ਆਈ ਹੈ ਇਥੇ ਤੱਕ ਕੀ ਵੈਨਿਊ ਦੀ ਵੀ ਕੋਈ ਤਸਵੀਰ ਸਾਹਮਣੇ ਨਹੀਂ ਆਈ ਹੈ। ਇਸ ਵਿਚਾਲੇ ਨੇਹਾ ਧੂਪੀਆ ਨੇ ਪਤੀ ਅੰਗਦ ਬੇਦੀ ਨਾਲ ਆਪਣੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।

PunjabKesari
ਤਸਵੀਰਾਂ 'ਚ ਨੇਹਾ ਧੂਪੀਆ ਸਿਲਵਰ ਡਰੈੱਸ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਖੂਬਸੂਰਤ ਲੱਗ ਰਹੀ ਹੈ। ਉਧਰ ਅੰਗਦ ਵ੍ਹਾਈਟ ਟੀ-ਸ਼ਰਟ ਅਤੇ ਸਿਲਵਰ ਜੈਕੇਟ 'ਚ ਦਿਖਾਈ ਦੇ ਰਹੇ ਹਨ। ਦੋਵੇਂ ਰੋਮਾਂਟਿਕ ਅੰਦਾਜ਼ 'ਚ ਪੋਜ਼ ਦੇ ਰਹੇ ਹਨ। ਇਸ ਦੌਰਾਨ ਨੇਹਾ ਧੂਪੀਆ ਪਤੀ ਅੰਗਦ ਬੇਦੀ ਦੀਆਂ ਬਾਹਾਂ 'ਚ ਨਜ਼ਰ ਆ ਰਹੀ ਹੈ।

PunjabKesari
ਜੋੜੇ ਦੇ ਪਿੱਛੇ ਰੋਸ਼ਨੀ ਨਾਲ ਜਗਮਗਾਉਂਦੀ ਹੋਈ ਡੈਕੋਰੇਸ਼ਨ ਸਾਫ ਨਜ਼ਰ ਆ ਰਹੀ ਹੈ। ਕਲਰਫੁਲ ਡੈਕੋਰੇਸ਼ਨ ਅਤੇ ਲਾਈਟਸ ਦੇ ਵਿਚਾਲੇ ਲੋਕ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਨੇਹਾ ਨੇ ਬੈਂਕਗਰਾਊਂਡ ਨੂੰ ਲਾਈਟ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਹੈ ਪਰ ਕਲਰਫੁੱਲ ਡੈਕੋਰੇਸ਼ਨ ਦੀ ਚਮਕ ਨੂੰ ਫਿਲਟਰ ਵੀ ਫਿੱਕੀ ਨਹੀਂ ਕਰ ਸਕਿਆ।

PunjabKesari
ਦੱਸਣਯੋਗ ਹੈ ਕਿ ਨੇਹਾ ਅਤੇ ਅੰਗਦ ਇਸ ਸਮੇਂ ਬਰਵਾੜਾ ਫੋਰਟ 'ਚ ਹਨ। ਇਸ ਤੋਂ ਇਲਾਵਾ ਗਾਇਕਾ ਆਸਥਾ ਗਿੱਲ ਅਤੇ ਹਾਰਡੀ ਸੰਧੂ ਵੀ ਵਿੱਕੀ ਅਤੇ ਕੈਟਰੀਨਾ ਦੇ ਵਿਆਹ 'ਚ ਚਾਰ ਚੰਨ ਲਗਾਉਣ ਲਈ ਪਹੁੰਚ ਚੁੱਕੇ ਹਨ।

PunjabKesariਇਸ ਤੋਂ ਇਲਾਵਾ ਜੋੜੇ ਦੇ ਵਿਆਹ 'ਚ ਬਾਲੀਵੁੱਡ ਤੋਂ ਸ਼ਸ਼ਾਂਕ ਖੇਤਾਨ, ਕਰਨ ਜੌਹਰ, ਆਲੀਆ ਭੱਟ, ਅਲੀ ਅੱਬਾਸ ਜਫ਼ਰ, ਰੋਹਿਤ ਸ਼ੈੱਟੀ, ਸਿਧਾਰਥ ਮਲਹੋਤਲਾ, ਕਿਆਰਾ ਅਡਵਾਨੀ, ਵਰੁਣ ਧਵਨ, ਨਤਾਸ਼ਾ ਦਲਾਲ, ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ ਵੀ ਸ਼ਾਮਲ ਹੋ ਸਕਦੇ ਹਨ।

PunjabKesari


author

Aarti dhillon

Content Editor

Related News