ਨੇਹਾ ਧੂਪੀਆ ਨੇ ਪੁੱਤਰ ਨਾਲ ਸਾਂਝੀ ਕੀਤੀ ਪਿਆਰੀ ਤਸਵੀਰ, ਹੋਈ ਵਾਇਰਲ

Thursday, Oct 28, 2021 - 11:52 AM (IST)

ਨੇਹਾ ਧੂਪੀਆ ਨੇ ਪੁੱਤਰ ਨਾਲ ਸਾਂਝੀ ਕੀਤੀ ਪਿਆਰੀ ਤਸਵੀਰ, ਹੋਈ ਵਾਇਰਲ

ਮੁੰਬਈ- ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੇ ਆਪਣੇ ਨਵਜਾਤ ਪੁੱਤਰ ਦੇ ਨਾਲ ਪਹਿਲੀ ਵਾਰ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਤੇ ਬਾਲੀਵੁੱਡ ਸੈਲੀਬ੍ਰੇਟੀਜ਼ ਵੀ ਅਦਾਕਾਰਾ ਨੂੰ ਵਧਾਈ ਦੇ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਆਪਣੇ ਪੁੱਤਰ ਦੇ ਚਿਹਰੇ ਨੂੰ ਆਪਣੇ ਹੱਥ ਦੇ ਨਾਲ ਛੁਪਾਇਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਪੁੱਤਰ ਦੇ ਜਨਮ ਦੇ ਬਾਰੇ ਖੁਲਾਸਾ ਕੀਤਾ ਸੀ ਪਰ ਹਾਲੇ ਤੱਕ ਬੱਚੇ ਦਾ ਚਿਹਰਾ ਨਹੀਂ ਦਿਖਾਇਆ ਉਹ ਬਾਹਾਂ 'ਚ ਲਏ ਪੁੱਤਰ ਨੂੰ ਬ੍ਰੈਸਟਫੀਡਿੰਗ ਕਰਵਾ ਰਹੀ ਹੈ।

Bollywood Tadka
ਨੇਹਾ ਧੂਪੀਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਨੇਹਾ ਬੇਦੀ ਅਤੇ ਅੰਗਦ ਬੇਦੀ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਇਸ ਤੋਂ ਪਹਿਲਾਂ ਦੋਵੇਂ ਇੱਕ ਧੀ ਦੇ ਮਾਪੇ ਹਨ। ਨੇਹਾ ਦੇ ਘਰ ਪੁੱਤਰ ਦਾ ਜਨਮ ਕੁਝ ਦਿਨ ਪਹਿਲਾਂ ਹੀ ਹੋਇਆ ਹੈ। ਜਿਸ ਬਾਰੇ ਜਾਣਕਾਰੀ ਸਮੇਂ-ਸਮੇਂ ‘ਤੇ ਇਹ ਜੋੜੀ ਦਿੰਦੀ ਰਹਿੰਦੀ ਹੈ।

Bollywood Tadka
ਨੇਹਾ ਧੂਪੀਆ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਸਨਕ’ ‘ਚ ਨਜ਼ਰ ਆਈ ਸੀ। ਇਸ ਫ਼ਿਲਮ ‘ਚ ਉਸ ਨੇ ਇੱਕ ਪੁਲਸ ਅਫਸਰ ਦਾ ਕਿਰਦਾਰ ਨਿਭਾਇਆ ਹੈ। ਦੱਸ ਦਈਏ ਕਿ ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਲਵ ਮੈਰਿਜ ਕਰਵਾਈ ਸੀ। ਇਹ ਵਿਆਹ ਗੁਪਤ ਤਰੀਕੇ ਨਾਲ ਹੋਇਆ ਸੀ ਅਤੇ ਵਿਆਹ ‘ਚ ਸਿਰਫ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ ਸਨ। ਦੱਸ ਦਈਏ ਕਿ ਵਿਆਹ ਤੋਂ ਪਹਿਲਾਂ ਨੇਹਾ ਧੂਪੀਆ ਪ੍ਰੈਗਨੇਂਟ ਸੀ ਅਤੇ ਇਸੇ ਕਾਰਨ ਬਹੁਤ ਹੀ ਜਲਦਬਾਜ਼ੀ ‘ਚ ਇਹ ਵਿਆਹ ਹੋਇਆ ਸੀ।

Bollywood Tadka


author

Aarti dhillon

Content Editor

Related News