ਬਾਲੀਵੁੱਡ ਦੀ ਨੇਹਾ ਧੂਪੀਆ ਪਾਲੀਵੁੱਡ 'ਚ ਗਿੱਪੀ ਗਰੇਵਾਲ ਨਾਲ ਲੱਗਾ ਚੁੱਕੀ ਹੈ ਠੁਮਕੇ

08/27/2020 3:17:05 PM

ਜਲੰਧਰ (ਬਿਊਰੋ) : ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਨੇਹਾ ਧੂਪੀਆ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ। ਬਾਲੀਵੁੱਡ 'ਚ ਕਈ ਵੱਡੀਆਂ ਫ਼ਿਲਮਾਂ ਕਰ ਚੁੱਕੀ ਨੇਹਾ ਆਪਣੀ ਰੀਅਲ ਲਾਈਫ 'ਚ ਰੀਲ ਲਾਈਫ ਨਾਲੋਂ ਬਿਲਕੁਲ ਵੱਖਰੀ ਹੈ। ਨੇਹਾ ਧੂਪੀਆ ਦਾ ਜਨਮ 27 ਅਗਸਤ 1980 ਨੂੰ ਕੋਚੀਨ 'ਚ ਹੋਇਆ ਸੀ ਤੇ ਨੇਹਾ ਨੇ ਆਪਣੀ ਪੜਾਈ ਦਿੱਲੀਂ ਤੋਂ ਪੂਰੀ ਕੀਤੀ ਹੈ।ਨੇਹਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਚਾਈਲਡ ਆਰਟਿਸਟ ਤੋਂ ਕੀਤੀ ਸੀ। ਉਸ ਤੋਂ ਬਾਅਦ ਨੇਹਾ ਨੇ ਕਈ ਬਾਲੀਵੁੱਡ, ਤੇਲਗੂ ਤੇ ਤਾਮਿਲ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ। 
PunjabKesari
ਨੇਹਾ ਧੂਪੀਆ ਨੇ ਟੈਲੀਵਿਜ਼ਨ ਦੇ ਕਈ ਸ਼ੋਅ ਵੀ ਕੀਤੇ ਹਨ। 'ਰਾਜਧਾਨੀ', 'ਵੋ ਕੋਨ ਥੀ', 'ਕਾਮੇਡੀ ਸਰਕਸ' ਸਮੇਤ ਨੇਹਾ ਐਮ ਟੀ. ਵੀ. ਰੋਡੀਸ 'ਚ ਵੀ ਨਜ਼ਰ ਆ ਚੁੱਕੀ ਹੈ। ਨੇਹਾ ਨੇ ਸਾਲ 2018 'ਚ 'ਬੀ.ਐਫ.ਐਫ ਵਿਦ ਵੋਗ' ਨੂੰ ਹੋਸਟ ਕੀਤਾ ਹੈ । 40ਵੇਂ ਸਾਲ 'ਚ ਪਹੁੰਚ ਕੇ ਵੀ ਨੇਹਾ ਧੂਪੀਆ ਨੇ ਖੁਦ ਨੂੰ ਫਿਟ ਰੱਖੀਆ ਹੈ।ਨੇਹਾ ਇਸ ਲਈ ਕਾਫੀ ਐਕਸਰਸਾਈਜ਼ ਵੀ ਕਰਦੀ ਹੈ । ਕਾਫੀ ਸਮਾਂ ਜਿਮ 'ਚ ਬਿਤਾਉਣ ਦੇ ਬਾਵਜੂਦ ਵੀ ਉਹ ਯੋਗਾ ਕਰਦੀ ਨਜ਼ਰ ਆਉਂਦੀ ਹੈ ਇਸ ਤੋਂ ਇਲਾਵਾ ਵੀ ਨੇਹਾ ਨੂੰ ਕਈ ਹੋਰ ਐਕਸਰਸਾਈਜ਼ ਕਰਦੇ ਵੀ ਕਈ ਵਾਰ ਦੇਖਿਆ ਗਿਆ ਹੈ। 
PunjabKesari
ਨੇਹਾ ਧੂਪੀਆ ਨੇ ਬਾਲੀਵੁੱਡ, ਤੇਲਗੂ ਤੇ ਤਾਮਿਲ ਫ਼ਿਲਮਾਂ ਤੋਂ ਇਲਾਵਾ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ।ਉਹ ਸਾਲ 2013 'ਚ ਆਈ ਜਿੰਮੀ ਸ਼ੇਰਗਿੱਲ ਦੀ ਫ਼ਿਲਮ 'ਰੰਗੀਲੇ' 'ਚ 'ਸਿੰਮੀ' ਦਾ ਕਿਰਦਾਰ ਨਿਭਾ ਚੁੱਕੀ ਹੈ। ਨੇਹਾ ਧੂਪੀਆ ਨੇ ਸਾਲ 2014 'ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਡਬਲ ਦੀ ਟ੍ਰਬਲ' 'ਚ ਵੀ ਨਜ਼ਰ ਆ ਚੁੱਕੀ ਹੈ। ਇਸ ਫ਼ਿਲਮ ਦੇ ਮਸ਼ਹੂਰ ਗੀਤ 'ਲੱਕ ਟੁਣੂੰ-ਟੁਣੂੰ' 'ਚ ਨੇਹਾ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਅਤੇ ਪੰਜਾਬੀ ਫ਼ਿਲਮਾਂ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨਾਲ ਗੀਤ 'ਚ ਠੁਮਕੇ ਲੱਗਾ ਚੁੱਕੀ ਹੈ।


Lakhan

Content Editor

Related News