ਨੇਹਾ ਤੇ ਆਇਸ਼ਾ ਸ਼ਰਮਾ ਲੈ ਕੇ ਆ ਰਹੀਆਂ ਨੇ ਨਿੱਜੀ ਜੀਵਨ ’ਤੇ ਆਧਾਰਿਤ ਸ਼ੋਅ ‘ਸ਼ਾਈਨਿੰਗ ਵਿਦ ਦਿ ਸ਼ਰਮਾਸ’

05/18/2022 2:45:28 PM

ਮੁੰਬਈ (ਬਿਊਰੋ)– ਬਾਲੀਵੁੱਡ ਦੀਆਂ ਹੌਟ ਭੈਣਾਂ ਨੇਹਾ ਸ਼ਰਮਾ ਤੇ ਆਇਸ਼ਾ ਸ਼ਰਮਾ ਆਪਣੇ ਨਵੇਂ ਪ੍ਰਾਜੈਕਟ ਦੇ ਨਾਲ ਚਮਕਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। ਇਹ ਦੋਵੇਂ ਆਪਣੇ ਨਿੱਜੀ ਜੀਵਨ ਦੀਆਂ ਕੁਝ ਝਲਕਾਂ ਸ਼ਾਰਟ ਵੀਡੀਓ ਰਾਹੀਂ ਸੋਸ਼ਲ ਮੀਡੀਆ ਮੰਚ, ਜਿਸ ਨੂੰ ਸੋਸ਼ਲ ਸਵੈਗ ਕਿਹਾ ਜਾਂਦਾ ਹੈ, ’ਤੇ ਦਿਖਾਉਣਗੀਆਂ।

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਨੂੰ ਯਾਦ ਕਰ ਭਾਵੁਕ ਹੋਈ ਸ਼ਹਿਨਾਜ਼ ਗਿੱਲ, ਬਾਲੀਵੁੱਡ ਡੈਬਿਊ ਤੋਂ ਪਹਿਲਾਂ ਨਿਕਲੇ ਹੰਝੂ

ਨੇਹਾ ਤੇ ਆਇਸ਼ਾ ਸ਼ਰਮਾ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਹਨ, ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੀ ਬੇਸਬਰੀ ਨੂੰ ਹੋਰ ਵਧਾਉਂਦਿਆਂ ਆਪਣੀ ਟੀਮ ਦੇ ਨਾਲ ਬਿਨਾਂ ਕੋਈ ਫਿਲਟਰ ਤੇ ਪਹਿਲਾਂ ਤੋਂ ਤੈਅ ਕੀਤੀ ਹੋਈ ਕਿਸੇ ਵੀ ਸਕ੍ਰਿਪਟ ਬਿਨਾਂ ਆਰੀਜਨਲ ਸਮੱਗਰੀ ਦੇ ਨਾਲ, ਕੀਪਿੰਗ ਅੱਪ ਵਿਦ ਦਿ ਕਾਰਦਸ਼ੀਅਨਜ਼ ਦੀ ਪ੍ਰਸਿੱਧ ਸੀਰੀਜ਼ ਦੀ ਲਾਈਨ ’ਤੇ ‘ਸ਼ਾਈਨਿੰਗ ਵਿਦ ਦਿ ਸ਼ਰਮਾਸ’ ਸ਼ੋਅ ਬਣਾਇਆ ਹੈ।

ਕਰੀਬੀ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਘਰ, ਜਿਮ, ਫੋਟੋਸ਼ੂਟਜ਼, ਕੰਮਕਾਜ ਦੀ ਥਾਂ, ਇਥੋਂ ਤੱਕ ਕਿ ਰਸੋਈ ਘਰ ’ਚ ਵੀ ਜਦੋਂ ਉਹ ਆਪਣਾ ਭੋਜਨ ਬਣਾ ਰਹੀਆਂ ਹਨ, ਉਸ ਦੌਰਾਨ, ਯਾਨੀ ਹਰ ਜਗ੍ਹਾ ਕੈਮਰੇ ਨੇ ਬਿਨਾਂ ਕਿਸੇ ਰੋਕ ਦੇ ਘੇਰਿਆ ਹੋਇਆ ਹੈ।

ਉਨ੍ਹਾਂ ਅੱਗੇ ਇਹ ਵੀ ਜਾਣਕਾਰੀ ਦਿੱਤੀ ਕਿ ਇਹ ਸਮੱਗਰੀ ਮੱਧ ਮਈ ਤੋਂ ਆਨਲਾਈਨ ਮੰਚ ’ਤੇ ਉਪਲੱਬਧ ਹੋ ਜਾਵੇਗੀ ਤੇ ਹਰ ਹਫਤੇ ਨਵੀਂ ਸਮੱਗਰੀ ਉਪਲੱਬਧ ਹੁੰਦੀ ਰਹੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News