ਨੀਤੂ ਕਪੂਰ ਨੂੰ ਨਹੀਂ ਪਸੰਦ ਪੁੱਤ ਤੇ ਧੀ ਨਾਲ ਰਹਿਣਾ, ਪ੍ਰਾਇਵੇਸੀ ਕਰਦੀ ਹੈ ਪਸੰਦ

Friday, May 14, 2021 - 03:13 PM (IST)

ਨੀਤੂ ਕਪੂਰ ਨੂੰ ਨਹੀਂ ਪਸੰਦ ਪੁੱਤ ਤੇ ਧੀ ਨਾਲ ਰਹਿਣਾ, ਪ੍ਰਾਇਵੇਸੀ ਕਰਦੀ ਹੈ ਪਸੰਦ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਨੇ ਜਦੋਂ ਤੋਂ ਦੁਨੀਆ ਨੂੰ ਅਲਵਿਦਾ ਕਿਹਾ ਹੈ, ਉਦੋਂ ਤੋਂ ਲੈ ਕੇ ਅੱਜ ਤਕ ਉਨ੍ਹਾਂ ਦੀ ਪਤਨੀ ਨੀਤੂ ਕਪੂਰ ਇਕੱਲੀ ਆਪਣੇ ਘਰ ’ਚ ਰਹਿ ਰਹੀ ਹੈ। ਨੀਤੂ ਕਪੂਰ ਦੇ ਬੇਟੇ ਰਣਬੀਰ ਕਪੂਰ ਤੇ ਬੇਟੀ ਰਿਧਿਮਾ ਕਪੂਰ ਕਦੇ-ਕਦੇ ਘਰ ’ਚ ਆਉਂਦੇ ਰਹਿੰਦੇ ਹਨ। ਅਜਿਹੇ ’ਚ ਕਈ ਸਾਰੇ ਲੋਕਾਂ ਨੇ ਸਵਾਲ ਵੀ ਉਠਾਏ ਸਨ ਕਿ ਕਿਉਂ ਉਹ ਆਪਣੀ ਮਾਂ ਨੂੰ ਇਕੱਲਿਆਂ ਛੱਡ ਜਾਂਦੇ ਹਨ। ਹੁਣ ਇਸ ਸਵਾਲ ’ਤੇ ਨੀਤੂ ਕਪੂਰ ਨੇ ਜਵਾਬ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਟਵਿਟਰ ’ਤੇ ਪਾਈਆਂ ਸਿੱਧੂ ਮੂਸੇ ਵਾਲਾ ਨੇ ਧੁੰਮਾਂ, ‘ਮੂਸਟੇਪ’ ਆਈ ਟਰੈਂਡਿੰਗ ’ਚ

ਇਕ ਇੰਟਰਵਿਊ ਦੌਰਾਨ ਨੀਤੂ ਕਪੂਰ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ, ‘ਮੈਂ ਚਾਹੁੰਦੀ ਹਾਂ ਕਿ ਉਹ ਆਪਣੀ ਜ਼ਿੰਦਗੀ ’ਚ ਰੁੱਝੇ ਰਹਿਣ। ਮੈਂ ਕਹਿੰਦੀ ਹਾਂ ਕਿ ਮੇਰੇ ਦਿਲ ’ਚ ਰਹੋ, ਮੇਰੇ ਸਿਰ ’ਤੇ ਨਾ ਚੜ੍ਹੋ। ਕੋਵਿਡ 19 ਦੌਰਾਨ ਜਦੋਂ ਰਿਧਿਮਾ ਮੇਰੇ ਨਾਲ ਸੀ ਤਾਂ ਮੈਂ ਇਕ ਸਾਲ ਤਕ ਬਹੁਤ ਤਣਾਅ ’ਚ ਸੀ ਕਿਉਂਕਿ ਉਹ ਵਾਪਸ ਨਹੀਂ ਜਾ ਪਾ ਰਹੀ ਸੀ।’

 
 
 
 
 
 
 
 
 
 
 
 
 
 
 
 

A post shared by neetu Kapoor. Fightingfyt (@neetu54)

ਨੀਤੂ ਕਪੂਰ ਨੇ ਦੱਸਿਆ, ‘ਮੈਨੂੰ ਬਹੁਤ ਬੇਚੈਨ ਹਿਣ ਦੀ ਆਦਤ ਪੈ ਗਈ ਸੀ। ਮੈਂ ਉਸ ਨੂੰ ਕਹਿੰਦੀ ਰਹਿੰਦੀ ਸੀ ਕਿ ਰਿਧਿਮਾ ਵਾਪਸ ਚਲੀ ਜਾਓ, ਭਾਰਤ ਇਕੱਲਾ ਹੈ। ਮੈਂ ਅਸਲ ’ਚ ਉਸ ਨੂੰ ਖ਼ੁਦ ਤੋਂ ਦੂਰ ਕਰ ਰਹੀ ਸੀ। ਮੈਨੂੰ ਮੇਰੀ ਪ੍ਰਾਇਵੇਸੀ ਪਸੰਦ ਹੈ। ਮੈਨੂੰ ਇਸ ਤਰ੍ਹਾਂ ਨਾਲ ਜਿਊਣਾ ਪਸੰਦ ਹੈ।’

ਇੰਟਰਵਿਊ ’ਚ ਅੱਗੇ ਨੀਤੂ ਕਪੂਰ ਨੇ ਦੱਸਿਆ, ‘ਮੈਨੂੰ ਉਹ ਦਿਨ ਵੀ ਯਾਦ ਹੈ ਜਦੋਂ ਰਿਧਿਮਾ ਪਹਿਲੀ ਵਾਰ ਪੜ੍ਹਾਈ ਲਈ ਲੰਡਨ ਗਈ ਸੀ। ਕੋਈ ਮੈਨੂੰ ਹੈਲੋ ਵੀ ਬੋਲਣ ਆਉਂਦਾ ਸੀ ਤਾਂ ਮੈਂ ਫੁੱਟ-ਫੁੱਟ ਕੇ ਰੋਂਦੀ ਸੀ। ਉਥੇ ਜਦੋਂ ਕੁਝ ਸਮੇਂ ਬਾਅਦ ਰਣਬੀਰ ਗਿਆ ਤਾਂ ਮੈਂ ਸਾਧਾਰਨ ਸੀ, ਇਕਦਮ ਨਹੀਂ ਰੋਈ। ਇਸ ਲਈ ਰਣਬੀਰ ਮੈਨੂੰ ਕਹਿੰਦਾ ਸੀ ਕਿ ਮਾਂ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ।’

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News