ਕਟੱਪਾ ਨੂੰ ਹੋਇਆ ਕੋਰੋਨਾ ਤਾਂ ਨੀਤੂ ਕਪੂਰ ਨੇ ਕੁਝ ਇਸ ਅੰਦਾਜ਼ ’ਚ ਲੋਕਾਂ ਨੂੰ ਕੀਤਾ ਸੁਚੇਤ

01/11/2022 6:17:58 PM

ਮੁੰਬਈ (ਬਿਊਰੋ)– ਕੋਵਿਡ-19 ਇਕ ਵਾਰ ਮੁੜ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਕੋਰੋਨਾ ਦਾ ਪ੍ਰਕੋਪ ਇਕ ਵਾਰ ਮੁੜ ਦੇਖਣ ਨੂੰ ਮਿਲ ਰਿਹਾ ਹੈ ਤੇ ਪੂਰੇ ਦੇਸ਼ ’ਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੇ ਨਾਲ ਹੀ ਸਿਨੇਮਾ ਜਗਤ ’ਚ ਵੀ ਕੋਰੋਨਾ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਬਾਲੀਵੁੱਡ ਤੋਂ ਲੈ ਕੇ ਸਾਊਥ ਸਿਨੇਮਾ ਤੱਕ ਜਿਥੇ ਇਕ ਪਾਸੇ ਫ਼ਿਲਮਾਂ ਤੇ ਸ਼ੂਟਿੰਗਾਂ ’ਤੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸਿਤਾਰੇ ਵੀ ਕੋਰੋਨਾ ਦੀ ਲਪੇਟ ’ਚ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਛੱਤੀਸਗੜ੍ਹ ਦੀ ਮਹਿਲਾ ਦਾ ਦੋਸ਼, ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਨਾਲ 7 ਸਾਲ ਪਹਿਲਾਂ ਹੋਇਆ ਵਿਆਹ, ਪੜ੍ਹੋ ਪੂਰਾ ਮਾਮਲਾ

ਹਾਲ ਹੀ ’ਚ ਫ਼ਿਲਮ ‘ਬਾਹੂਬਲੀ’ ’ਚ ‘ਕਟੱਪਾ’ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਸਤਿਆਰਾਜ ਵੀ ਕੋਵਿਡ-19 ਦਾ ਸ਼ਿਕਾਰ ਹੋ ਗਏ ਹਨ, ਜਿਸ ਤੋਂ ਬਾਅਦ ਅਦਾਕਾਰਾ ਨੀਤੂ ਕਪੂਰ ਨੇ ਉਨ੍ਹਾਂ ਦਾ ਜ਼ਿਕਰ ਕਰਦਿਆਂ ਮਜ਼ਾਕੀਆ ਅੰਦਾਜ਼ ’ਚ ਪ੍ਰਸ਼ੰਸਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ।

ਦਰਅਸਲ ਐਤਵਾਰ ਨੂੰ ਨੀਤੂ ਕਪੂਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ‘ਕਟੱਪਾ’ ਦੀ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ਨਾਲ ਨੀਤੂ ਨੇ ਇਕ ਸੁਨੇਹਾ ਵੀ ਦਿੱਤਾ ਹੈ। ਨੀਤੂ ਨੇ ਬਹੁਤ ਹੀ ਮਜ਼ਾਕੀਆ ਅੰਦਾਜ਼ ’ਚ ਪ੍ਰਸ਼ੰਸਕਾਂ ਨੂੰ ਗੰਭੀਰ ਸੁਨੇਹਾ ਦਿੱਤਾ ਹੈ। ਨੀਤੂ ਨੇ ‘ਕਟੱਪਾ’ ਦੀ ਤਸਵੀਰ ਨਾਲ ਲਿਖਿਆ, ‘ਜੇਕਰ ਇਹ (ਕੋਵਿਡ-19) ‘ਕਟੱਪਾ’ ਨਾਲ ਹੋ ਸਕਦਾ ਹੈ ਤਾਂ ਕਿਸੇ ਨਾਲ ਵੀ ਹੋ ਸਕਦਾ ਹੈ। ਕਿਰਪਾ ਕਰਕੇ ਮਾਸਕ ਪਹਿਨੋ।’

PunjabKesari

ਦੱਸ ਦੇਈਏ ਕਿ ਸਤਿਆਰਾਜ ਦੀ ਸਿਹਤ ’ਚ ਸੁਧਾਰ ਹੋਣ ਤੋਂ ਬਾਅਦ ਅੱਜ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਅਦਾਕਾਰ ਦੇ ਪੁੱਤਰ ਸਿਬੀ ਸਤਿਆਰਾਜ ਨੇ ਮੰਗਲਵਾਰ ਨੂੰ ਕਿਹਾ ਕਿ ਸਤਿਆਰਾਜ ਦੀ ਸਿਹਤ ’ਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਨੇ ਛੁੱਟੀ ਦੇ ਦਿੱਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News