ਨੀਰੂ ਬਾਜਵਾ ਨੇ ਸਾਂਝਾ ਕੀਤਾ ਖ਼ਾਸ ਵੀਡੀਓ, ਜੋ ਕੁਝ ਹੀ ਪਲਾਂ ''ਚ ਹੋਇਆ ਵਾਇਰਲ

Wednesday, Nov 18, 2020 - 09:37 AM (IST)

ਨੀਰੂ ਬਾਜਵਾ ਨੇ ਸਾਂਝਾ ਕੀਤਾ ਖ਼ਾਸ ਵੀਡੀਓ, ਜੋ ਕੁਝ ਹੀ ਪਲਾਂ ''ਚ ਹੋਇਆ ਵਾਇਰਲ

ਜਲੰਧਰ (ਬਿਊਰੋ) - ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਉਹ ਕਪਲ ਕੁਕਿੰਗ ਕਲਾਸ 'ਚ ਕੋਈ ਡਿੱਸ਼ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸਾਂਝਿਆਂ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ 'ਵਨ ਆਫ ਮਾਈ ਫੇਵਰੇਟ ਡੇਟ ਨਾਈਟਸ।' ਇਸ ਵੀਡੀਓ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕੁਮੈਂਟਸ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਵੀਡੀਓਜ਼ ਨੂੰ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਵੀ ਕੀਤਾ ਜਾ ਰਿਹਾ ਹੈ। 

 
 
 
 
 
 
 
 
 
 
 
 
 
 
 
 

A post shared by Neeru Bajwa (@neerubajwa)

ਦੀਵਾਲੀ ਦੇ ਖ਼ਾਸ ਤਿਉਹਾਰ 'ਤੇ ਨੀਰੂ ਬਾਜਵਾ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ 'ਚ ਉਨ੍ਹਾਂ ਪੀਲੇ ਰੰਗ ਦਾ ਸੂਟ ਪਾਇਆ ਸੀ। ਨਾਲ ਹੀ ਉਹ ਮੋਮਬੱਤੀਆਂ ਨਾਲ ਰੌਸ਼ਨੀ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਵੀਡੀਓ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਸਨ। ਉਨ੍ਹਾਂ ਨੇ ਆਪਣੀ ਬੇਟੀਆਂ ਨੂੰ ਵੀ ਦੀਵਾਲੀ ਵਿਸ਼ ਕਰਦੇ ਹੋਏ ਲਿਖਿਆ ਹੈ, 'ਦਿਵਾਲੀ ਦੀਆਂ ਮੁਬਾਰਕਾਂ ਮੇਰੀ ਬੇਟੀਆਂ ਅਨਾਇਆ, ਆਲੀਆ ਤੇ ਅਕੀਰਾ। ਮੈਂ ਵਾਅਦਾ ਕਰਦੀ ਹਾਂ ਕਿ ਮੈਂ ਹਮੇਸ਼ਾਂ ਇਹ ਨਿਸ਼ਚਤ ਕਰਾਂਗੀ ਕਿ ਤੁਸੀਂ ਚਮਕਦੇ ਰਹੋ.. ਸਾਰੀ ਉਮਰ ਤੁਹਾਡੀ ਰੱਖਿਆ ਕਰਨਾਂਗੀ। ਡੈਡੀ ਅਤੇ ਮੈਂ ਤੁਹਾਨੂੰ ਇਸ ਬ੍ਰਹਿਮੰਡ 'ਚ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਪਿਆਰ ਕਰਦੇ ਹਾਂ।'

 
 
 
 
 
 
 
 
 
 
 
 
 
 
 
 

A post shared by Neeru Bajwa (@neerubajwa)

ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਕਈ ਫ਼ਿਲਮਾਂ 'ਚ ਨਜ਼ਰ ਆਉਣ ਵਾਲੀ ਹੈ, ਜਿਸ 'ਚ ਉਹ ਗਿੱਪੀ ਗਰੇਵਾਲ ਨਾਲ ਫ਼ਿਲਮ 'ਪਾਣੀ 'ਚ ਮਧਾਣੀ' ਮੁੱਖ ਤੌਰ 'ਤੇ ਸ਼ਾਮਲ ਹੈ। ਇਸ ਤੋਂ ਇਲਾਵਾ ਹਾਲ ਹੀ 'ਚ ਉਹ ਨਿਮਰਤ ਖਹਿਰਾ ਦੇ ਗੀਤ 'ਬਲਿੰਕ' 'ਚ ਨਜ਼ਰ ਆਏ ਸਨ, ਜਿਸ ਨੂੰ ਸਰੋਤਿਆਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰਾਜੈਕਟਸ 'ਚ ਵੀ ਨਜ਼ਰ ਆਵੇਗੀ।
 

 
 
 
 
 
 
 
 
 
 
 
 
 
 
 
 

A post shared by Neeru Bajwa (@neerubajwa)


author

sunita

Content Editor

Related News