ਨੀਰੂ ਬਾਜਵਾ ਦੀਆਂ ਧੀਆਂ ਨਾਲ ਪਤੀ ਵੀਡੀਓ ਵਾਇਰਲ, ਅਦਾਕਾਰਾ ਨੇ ਲੋਕਾਂ ਨੂੰ ਮਹਿਲਾਵਾਂ ਪ੍ਰਤੀ ਦਿੱਤਾ ਵੱਡਾ ਸੁਨੇਹਾ

04/08/2021 1:50:34 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੀ ਕੁਈਨ ਨੀਰੂ ਬਾਜਵਾ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ। ਫ਼ਿਲਮ ਇੰਡਸਟਰੀ 'ਚ ਖ਼ਾਸ ਸ਼ੋਹਰਤ ਹਾਸਲ ਕਰਨ ਵਾਲੀ ਨੀਰੂ ਬਾਜਵਾ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀਆਂ ਧੀਆਂ ਦਾ ਪਤੀ ਨਾਲ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ ਉਹ ਆਪਣੇ ਪਿਤਾ ਨਾਲ ਫੁੱਟਬਾਲ ਖ਼ੇਡਦੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਨੀਰੂ ਬਾਜਵਾ ਦੇ ਪ੍ਰਸ਼ੰਸਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨੀਰੂ ਬਾਜਵਾ ਨੇ ਆਪਣੇ ਚਾਹੁਣ ਵਾਲਿਆਂ ਨੂੰ ਮਹਿਲਾਵਾਂ ਪ੍ਰਤੀ ਖ਼ਾਸ ਸੁਨੇਹਾ ਵੀ ਦਿੱਤਾ ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ ਕਰਦਿਆਂ ਲਿਖਿਆ ਹੈ, 'ਆਪਣੀ ਧੀ ਦਾ ਪਹਿਲਾ ਪਿਆਰ ਬਣੋ, ਉਸ ਲਈ ਦਰਵਾਜ਼ੇ ਖੋਲ੍ਹੋ। ਉਸ ਨਾਲ ਬਹੁਤ ਹੀ ਇੱਜ਼ਤ ਨਾਲ ਗੱਲਬਾਤ ਅਤੇ ਸਤਿਕਾਰ ਕਰੋ। ਇਹ ਨਿਰਧਾਰਿਤ ਕਰੋ ਕਿ ਇੱਕ ਆਦਮੀ ਨੂੰ ਔਰਤ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ ਤਾਂ ਉਹ ਕਦੇ ਵੀ ਘੱਟ ਨਹੀਂ ਨਿਪਟੇਗੀ।' ਨੀਰੂ ਬਾਜਵਾ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

 
 
 
 
 
 
 
 
 
 
 
 
 
 
 
 

A post shared by Neeru Bajwa (@neerubajwa)

ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਪ੍ਰਾਜੈਕਟਸ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਦੀ ਸਤਿੰਦਰ ਸਰਤਾਜ ਨਾਲ ਫ਼ਿਲਮ 'ਕਲੀ ਜੋਟਾ' ਦੀ ਸ਼ੂਟਿੰਗ ਇੰਨੀਂ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਫ਼ਿਲਮ 'ਚ ਸਤਿੰਦਰ ਸਰਤਾਜ ਨਾਲ ਅਦਾਕਾਰਾ ਵਾਮਿਕਾ ਗੱਬੀ ਵੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਉਹ ਗਿੱਪੀ ਗਰੇਵਾਲ ਨਾਲ ਫ਼ਿਲਮ 'ਪਾਣੀ 'ਚ ਮਧਾਣੀ' 'ਚ ਵੀ ਨਜ਼ਰ ਆਉਣ ਵਾਲੀ ਹੈ। ਨੀਰੂ ਬਾਜਵਾ ਨਾਲ ਦਿਲਜੀਤ ਦੋਸਾਂਝ ਦੀ ਜੋੜੀ ਨੂੰ ਵੀ ਕਾਫ਼ੀ ਪਸੰਦ ਕੀਤਾ ਜਾਂਦਾ ਹੈ।

PunjabKesari

ਦੱਸਣਯੋਗ ਹੈ ਕਿ ਟੀ. ਵੀ. ਦਾ ਹਿੱਸਾ ਬਣਨ ਤੇ ਰਿਐਲਿਟੀ ਸ਼ੋਅ 'ਚ ਹਿੱਸਾ ਲੈਣ ਤੋਂ ਲੈ ਕੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਸਭ ਤੋਂ ਵੱਡੀ ਸੁਪਰਸਟਾਰ ਬਣਨ ਤਕ, ਨੀਰੂ ਬਾਜਵਾ ਦੀ ਸਕ੍ਰੀਨ ਹਾਜ਼ਰੀ ਨੇ ਲੋਕਾਂ ਨੂੰ ਹਮੇਸ਼ਾ ਹੀ ਪ੍ਰਭਾਵਿਤ ਕੀਤਾ ਹੈ। ਆਪਣੀਆਂ ਪ੍ਰਾਪਤੀਆਂ 'ਚ ਇਕ ਹੋਰ ਖੰਭ ਜੋੜਦਿਆਂ ਨੀਰੂ ਬਾਜਵਾ ਜ਼ੀ ਪੰਜਾਬੀ ਦੇ ਆਉਣ ਵਾਲੇ ਸ਼ੋਅ 'ਜਜ਼ਬਾ' ਨੂੰ ਹੋਸਟ ਕਰਨ ਲਈ ਬਿਲਕੁਲ ਤਿਆਰ ਹੈ। 'ਜਜ਼ਬਾ' ਨੀਰੂ ਬਾਜਵਾ ਦਾ ਇਕ ਚੈਟ ਸ਼ੋਅ ਹੋਵੇਗਾ, ਜੋ ਉਨ੍ਹਾਂ ਅਨਸੰਗ ਨਾਇਕਾਂ ਨੂੰ ਦੁਨੀਆ ਸਾਹਮਣੇ ਲੈ ਕੇ ਆਵੇਗਾ, ਜੋ ਆਪਣੇ ਕੰਮਾਂ 'ਚ ਨਿਰਸਵਾਰਥ ਸਨ। ਸ਼ੋਅ ਦਾ ਮਕਸਦ ਉਨ੍ਹਾਂ ਲੋਕਾਂ ਦੀਆਂ ਮਹਾਨ ਪ੍ਰਾਪਤੀਆਂ ਨੂੰ ਦੁਨੀਆ ਦੇ ਸਾਹਮਣੇ ਲਿਆਉਣਾ ਹੈ, ਜੋ ਅਕਸਰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਉਤਸ਼ਾਹਿਤ ਰਹਿੰਦੇ ਹਨ। ਭਾਵੇਂ ਕੁਝ ਵੀ ਵਿਚਕਾਰ ਆ ਜਾਵੇ। ਸ਼ੋਅ ਦਾ ਉਦੇਸ਼ ਦੇਸ਼ ਦੀ ਜਾਣਕਾਰੀ ਨਾਲ ਨਾਗਰਿਕਾਂ ਨੂੰ ਸ਼ਕਤੀਕਰਨ ਤੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਲੋੜ ਪੈਣ 'ਤੇ ਕਾਰਵਾਈ ਕਰਨ ਦੀ ਅਪੀਲ ਕਰਨਾ ਵੀ ਹੈ।

 
 
 
 
 
 
 
 
 
 
 
 
 
 
 
 

A post shared by Neeru Bajwa (@neerubajwa)


sunita

Content Editor

Related News