ਨੀਰੂ ਬਾਜਵਾ ਨੇ 11 ਸਾਲ ਵਰਕਆਊਟ ਕਰਨ ਦੇ ਤਜਰਬੇ ਨੂੰ ਕੀਤਾ ਸਾਂਝਾ, ਦੇਖੋ ਕਿੰਨਾ ਆਇਆ ਬਦਲਾਅ

Monday, Mar 22, 2021 - 01:46 PM (IST)

ਨੀਰੂ ਬਾਜਵਾ ਨੇ 11 ਸਾਲ ਵਰਕਆਊਟ ਕਰਨ ਦੇ ਤਜਰਬੇ ਨੂੰ ਕੀਤਾ ਸਾਂਝਾ, ਦੇਖੋ ਕਿੰਨਾ ਆਇਆ ਬਦਲਾਅ

ਚੰਡੀਗੜ੍ਹ (ਬਿਊਰੋ)– ਇਹ ਤਾਂ ਸਾਰੇ ਜਾਣਦੇ ਹਨ ਕਿ ਨੀਰੂ ਬਾਜਵਾ ਪੰਜਾਬ ਦੀਆਂ ਸਭ ਤੋਂ ਚਰਚਿਤ ਅਦਾਕਾਰਾਂ ’ਚੋਂ ਇਕ ਹੈ। ਨੀਰੂ ਬਾਜਵਾ ਨੇ ਪੰਜਾਬੀ ਫ਼ਿਲਮ ਜਗਤ ਨੂੰ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਉਸ ਦੀ ਅਦਾਕਾਰੀ ਦੇ ਨਾਲ-ਨਾਲ ਲੋਕ ਉਸ ਦੀ ਫਿਟਨੈੱਸ ਦੇ ਵੀ ਦੀਵਾਨੇ ਹਨ।

PunjabKesari

ਹਾਲ ਹੀ ’ਚ ਨੀਰੂ ਬਾਜਵਾ ਨੇ ਫਿਟਨੈੱਸ ਨੂੰ ਲੈ ਕੇ ਇਕ ਅਜਿਹੀ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਹ ਆਪਣੀ 11 ਸਾਲ ਪਹਿਲਾਂ ਦੀ ਲੁੱਕ ਤੇ ਹੁਣ ਦੀ ਲੁੱਕ ਬਾਰੇ ਗੱਲ ਕਰ ਰਹੀ ਹੈ। ਨੀਰੂ ਬਾਜਵਾ ਨੇ ਜੋ ਤਸਵੀਰ ਸਾਂਝੀ ਕੀਤੀ ਹੈ, ਉਸ ’ਚੋਂ ਇਕ ਤਸਵੀਰ ‘ਮੇਲ ਕਰਾਦੇ ਰੱਬਾ’ ਫ਼ਿਲਮ ਦੀ ਹੈ ਤੇ ਦੂਜੀ ਮੌਜੂਦਾ ਸਮੇਂ ਦੀ।

PunjabKesari

ਤਸਵੀਰ ਸਾਂਝੀ ਕਰਦਿਆਂ ਨੀਰੂ ਲਿਖਦੀ ਹੈ, ‘#11yearchallenge ... I think I am late to the party but ... #melkaraderabba #2010 #2021.’ ਇਸ ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਨੀਰੂ ਨੇ ਵਰਕਆਊਟ ਤੇ ਫਿਟਨੈੱਸ ਵੱਲ ਧਿਆਨ ਦੇ ਕੇ ਖ਼ੁਦ ਨੂੰ ਬੇਹੱਦ ਫਿੱਟ ਰੱਖਿਆ ਹੈ। ਉਹ ਅੱਜ ਵੀ 11 ਸਾਲ ਪਹਿਲਾਂ ਵਾਲੀ ਲੁੱਕ ’ਚ ਹੀ ਨਜ਼ਰ ਆਉਂਦੀ ਹੈ।

 
 
 
 
 
 
 
 
 
 
 
 
 
 
 
 

A post shared by Neeru Bajwa (@neerubajwa)

ਦੱਸਣਯੋਗ ਹੈ ਿਕ ਨੀਰੂ ਬਾਜਵਾ ਵਿਆਹੀ ਹੈ ਤੇ ਉਸ ਦੀਆਂ 3 ਕੁੜੀਆਂ ਵੀ ਹਨ। ਇਸ ਦੇ ਬਾਵਜੂਦ ਉਸ ਨੇ ਆਪਣੀ ਫਿਟਨੈੱਸ ਵੱਲ ਖਾਸ ਧਿਆਨ ਦਿੱਤਾ ਹੈ। ਨੀਰੂ ਬਾਜਵਾ ਸਮੇਂ-ਸਮੇਂ ’ਤੇ ਵਰਕਆਊਟ ਤੇ ਫਿਟਨੈੱਸ ਨੂੰ ਲੈ ਕੇ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।

 
 
 
 
 
 
 
 
 
 
 
 
 
 
 
 

A post shared by Neeru Bajwa (@neerubajwa)

ਨੀਰੂ ਬਾਜਵਾ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਸ ਨੇ ਸਤਿੰਦਰ ਸਰਤਾਜ ਨਾਲ ਫ਼ਿਲਮ ‘ਕਲੀ ਜੋਟਾ’ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਉਹ ਗਿੱਪੀ ਗਰੇਵਾਲ ਨਾਲ ‘ਪਾਣੀ ’ਚ ਮਧਾਣੀ’ ਤੇ ‘ਫੱਟੇ ਦਿੰਦੇ ਚੱਕ ਪੰਜਾਬੀ’ ਫ਼ਿਲਮਾਂ ’ਚ ਵੀ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਉਹ ‘ਸਨੋਮੈਨ’ ਫ਼ਿਲਮ ’ਚ ਵੀ ਦਿਖਾਈ ਦੇਵੇਗੀ।

ਨੋਟ– ਨੀਰੂ ਬਾਜਵਾ ਦੀ ਫਿਟਨੈੱਸ ਨੂੰ ਲੈ ਕੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News