ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦੀ ਹੋਈ ਕੁੜਮਾਈ, ਵੇਖੋ ਖ਼ੂਬਸੂਰਤ ਤਸਵੀਰਾਂ

10/25/2021 2:04:47 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ 'ਲਾਵਾਂ ਫੇਰੇ' 'ਚ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਣ ਵਾਲੀ ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਹੁਣ ਆਪਣੇ ਪ੍ਰੇਮੀ ਗੁਰਬਖਸ਼ ਸਿੰਘ ਚਾਹਲ ਨਾਲ ਲਾਵਾਂ ਫੇਰੇ ਲੈਣ ਵਾਲੀ ਹੈ। ਅਮਰੀਕੀ ਬਿਜ਼ਨਸਮੈਨ ਗੁਰਬਖਸ਼ ਸਿੰਘ ਚਾਹਲ ਨਾਲ ਰੁਬੀਨਾ ਨੇ ਆਪਣੇ ਰਿਲੇਸ਼ਨਸ਼ਿਪ ਦੀ ਆਫਿਸ਼ਲੀ ਤੌਰ 'ਤੇ ਪੁਸ਼ਟੀ ਕੀਤੀ ਸੀ।

PunjabKesari

ਹਾਲ ਹੀ 'ਚ ਰੁਬੀਨਾ ਨੇ ਇਸ ਬਾਰੇ ਖੁੱਲ੍ਹ ਕੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਲਵ ਲਾਈਫ ਨਾਲ ਮੰਗਣੀ ਕਰ ਲਈ ਹੈ। ਬੀਤੇ ਦਿਨ ਰੁਬੀਨਾ ਬਾਜਵਾ ਨੇ ਇਹ ਖੁਸ਼ਖਬਰੀ ਆਪਣੇ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ। ਰੁਬੀਨਾ ਬਾਜਵਾ ਨੇ ਮੰਗੇਤਰ ਗੁਰਬਖਸ਼ ਚਾਹਲ ਲਈ ਇੱਕ ਪਿਆਰਾ ਜਿਹਾ ਨੋਟ ਵੀ ਲਿਖਿਆ।

PunjabKesari

ਰੁਬੀਨਾ ਬਾਜਵਾ ਨੇ ਪਹਿਲਾਂ ਵੀ ਆਪਣੇ ਰਿਸ਼ਤੇ ਬਾਰੇ ਚਰਚਾ ਕਰਦਿਆਂ ਕਿਹਾ ਸੀ ਕਿ ਜਦੋਂ ਉਨ੍ਹਾਂ ਨੂੰ ਗੁਰਬਖਸ਼ ਚਾਹਲ ਨਾਲ ਪਿਆਰ ਹੋਇਆ ਤਾਂ ਉਨ੍ਹਾਂ ਨੇ ਨਿਕ ਜੋਨਸ ਤੋਂ ਇੰਸਪਰੀਏਸ਼ਨ ਲੈਂਦੇ ਹੋਏ ਖੁਦ ਗੁਰਬਖਸ਼ ਨਾਲ ਕੋਨਟੈਕਟ ਕੀਤਾ। ਜਿਵੇਂ ਨਿਕ ਨੇ ਟਵਿੱਟਰ 'ਤੇ ਲੇਡੀ ਲਵ ਪ੍ਰਿਅੰਕਾ ਚੋਪੜਾ ਨਾਲ ਜੁੜੇ ਸੀ। ਨਿਕ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ ਰੁਬੀਨਾ ਨੇ ਸੋਸ਼ਲ ਮੀਡੀਆ 'ਤੇ ਗੁਰਬਖਸ਼ ਨੂੰ ਮੈਸੇਜ ਕੀਤੇ। ਉਸ ਤੋਂ ਬਾਅਦ ਦੋਵਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

 PunjabKesari
ਇਸ ਤੋਂ ਇਲਾਵਾ ਦੋਵਾਂ ਦੀ ਮੰਗਣੀ ਹੋਣ ਦੇ ਬਾਵਜੂਦ ਦੋਵਾਂ ਨੇ ਫਿਲਹਾਲ ਆਫਿਸ਼ਲੀ ਤੌਰ 'ਤੇ ਆਪਣੇ ਵਿਆਹ ਦੀ ਤਾਰੀਖ ਦਾ ਐਲਾਨ ਨਹੀਂ ਕੀਤਾ ਹੈ। ਹੁਣ ਪਰਮੀਸ਼ ਵਰਮਾ ਦੇ ਵਿਆਹ ਤੋਂ ਬਾਅਦ ਪੰਜਾਬੀ ਫੈਨਜ਼ ਆਪਣੀ ਪਸੰਦੀਦਾ ਸਟਾਰ ਅਦਾਕਾਰਾ ਰੂਬੀਨਾ ਬਾਜਵਾ ਦੇ ਵਿਆਹ ਨੂੰ ਦੇਖਣ ਲਈ ਐਕਸਾਈਟੇਡ ਹਨ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


sunita

Content Editor

Related News