ਗੋਲਡ ਮੈਡਲ ਜਿੱਤਣ ਤੋਂ ਬਾਅਦ ਨੀਰਜ ਚੋਪੜਾ ਦੀ ਇੱਛਾ, ਇਨ੍ਹਾਂ ''ਚੋਂ ਕਿਸੇ ਇਕ ਅਦਾਕਾਰ ਨੂੰ ਦੇਖਣਾ ਚਾਹੁੰਦੈ ਬਾਓਪਿਕ ''ਚ

08/10/2021 9:37:14 AM

ਨਵੀਂ ਦਿੱਲੀ (ਬਿਊਰੋ) : ਟੋਕੀਓ ਓਲੰਪਿਕਸ 2020 'ਚ ਗੋਲਡ ਮੈਡਲ ਹਾਸਲ ਕਰਕੇ ਦੇਸ਼ ਨੂੰ ਮਾਣ ਦਿਵਾਉਣ ਵਾਲੇ ਨੀਰਜ ਚੋਪੜਾ ਇਨ੍ਹੀਂ ਦਿਨੀਂ ਖੂਬ ਚਰਚਾ 'ਚ ਹਨ। ਜਦੋਂ ਨੀਰਜ ਚੋਪੜਾ ਨੇ ਜੈਵਲਿਨ ਥ੍ਰੋ 'ਚ ਗੋਲਡ ਮੈਡਲ ਜਿੱਤਿਆ ਹੈ, ਉਦੋਂ ਤੋਂ ਉਨ੍ਹਾਂ ਦੀ ਜਿੱਤ ਦੇ ਚਰਚੇ ਹੋ ਰਹੇ ਹਨ। ਇਸੇ 'ਚ ਹੁਣ ਨੀਰਜ ਚੋਪੜਾ ਦੀ ਬਾਓਪਿਕ ਬਣਾਉਣ ਦੀਆਂ ਗੱਲਾਂ ਵੀ ਹੋਣ ਲੱਗੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਨੀਰਜ ਚੋਪੜਾ ਖ਼ੁਦ ਆਪਣੀ ਬਾਓਪਿਕ 'ਚ ਕਿਸ ਅਦਾਕਾਰ ਨੂੰ ਕੰਮ ਕਰਦੇ ਹੋਏ ਦੇਖਣਾ ਚਾਹੁੰਦੇ ਹਨ?

ਦੱਸ ਦਈਏ ਕਿ ਨੀਰਜ ਚੋਪੜਾ ਬਹੁਤ ਪਹਿਲਾਂ ਤੋਂ ਹੀ ਇਸ ਬਾਰੇ ਦੱਸ ਚੁੱਕੇ ਹਨ ਕਿ ਜੇਕਰ ਉਨ੍ਹਾਂ ਦੀ ਬਾਓਪਿਕ ਬਣਦੀ ਹੈ ਤਾਂ ਉਹ ਉਸ 'ਚ ਕਿਸ ਅਦਾਕਾਰ ਨੂੰ ਦੇਖਣਾ ਪਸੰਦ ਕਰਨਗੇ। ਇਸ ਲਈ ਨੀਰਜ ਨੇ ਅਦਾਕਾਰਾਂ ਨੂੰ ਚੁਣਿਆ ਹੈ ਅਤੇ ਉਹ ਚਾਹੁੰਦੇ ਹਨ ਕਿ ਇਨ੍ਹਾਂ ਦੋਵਾਂ 'ਚੋਂ ਹੀ ਕੋਈ ਇਕ ਉਨ੍ਹਾਂ ਦੀ ਬਾਓਪਿਕ 'ਚ ਨੀਰਜ ਚੋਪੜਾ ਬਣ ਕੇ ਦਰਸ਼ਕਾਂ ਦੇ ਸਾਹਮਣੇ ਆਵੇ। ਜੇਕਰ ਭਵਿੱਖ 'ਚ ਬਾਓਪਿਕ ਬਾਲੀਵੁੱਡ 'ਚ ਬਣਦੀ ਹੈ ਤਾਂ ਤਾਂ ਉਹ ਉਸ 'ਚ ਅਕਸ਼ੈ ਕੁਮਾਰ ਜਾਂ ਰਣਦੀਪ ਹੁੱਡਾ 'ਚੋਂ ਕਿਸੇ ਇਕ ਅਦਾਕਾਰ ਨੂੰ ਦੇਖਣਾ ਚਾਹੁੰਦੇ ਹਨ। ਉਨ੍ਹਾਂ ਮੁਤਾਬਕ ਇਹ ਬਹੁਤ ਹੀ ਚੰਗਾ ਹੋਵੇਗਾ ਕਿ ਉਨ੍ਹਾਂ ਦੀ ਬਾਓਪਿਕ ਬਣੇ ਅਤੇ ਉਸ 'ਚ ਇਨ੍ਹਾਂ ਦੋਵਾਂ ਅਦਾਕਾਰਾਂ 'ਚੋਂ ਕੋਈ ਇਕ ਅਦਾਕਾਰ ਉਨ੍ਹਾਂ ਦਾ ਕਿਰਦਾਰ ਨਿਭਾਵੇ।

PunjabKesari

ਦੱਸ ਦੇਈਏ ਕਿ ਐਥਲੈਟਿਕਸ 'ਚ ਪਿਛਲੇ 100 ਸਾਲ ਤੋਂ ਵੱਧ ਸਮੇਂ 'ਚ ਭਾਰਤ ਦਾ ਇਹ ਪਹਿਲਾ ਓਲੰਪਿਕ ਤਮਗਾ ਹੈ। ਨੀਰਜ ਭਾਰਤ ਵੱਲੋਂ ਨਿੱਜੀ ਗੋਲਡ ਮੈਡਲ ਜਿੱਤਣ ਵਾਲੇ ਦੂਜੇ ਖਿਡਾਰੀ ਹਨ। ਇਸ ਤੋਂ ਪਹਿਲਾਂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਬੀਜਿੰਗ ਓਲੰਪਿਕ 'ਚ 2008 ਦੌਰਾਨ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ 'ਚ 'ਸੋਨ ਤਮਗਾ' ਜਿੱਤਿਆ ਸੀ। ਚੈਕ ਗਣਰਾਜ ਦੇ ਯਾਕੂਬ ਵਾਲਲੇਚ ਨੇ 86.67 ਮੀਟਰ ਜੈਵਲਿਨ ਥ੍ਰੋਅ ਕਰਕੇ ਚਾਂਦੀ ਦਾ ਤਮਗਾ ਹਾਸਲ ਕੀਤਾ। ਉਨ੍ਹਾਂ ਦੇ ਦੇਸ਼ ਦੇ ਹੀ ਵਿਤੇਜਸਲਾਵ ਬੇਸਲੀ ਨੇ 85.44 ਮੀਟਰ ਦੀ ਦੂਰੀ ਤੱਕ ਜੈਵਲਿਨ ਥ੍ਰੋਅ ਕਰਕੇ ਕਾਂਸੀ ਦਾ ਤਮਗਾ ਹਾਸਲ ਕੀਤਾ।

PunjabKesari

ਨੀਰਜ ਚੋਪੜਾ ਦੀ ਜ਼ਿੰਦਗੀ 'ਚ ਜੈਨ ਜ਼ੇਲੇਜ਼ਨੀ ਦੀ ਅਹਿਮ ਭੂਮਿਕਾ
ਖ਼ਬਰਾਂ ਮੁਤਾਬਕ ਨੀਰਜ ਚੋਪੜਾ ਨੇ ਸ਼ੁਰੂਆਤ 'ਚ ਯੂਟਿਊਬ 'ਤੇ ਜੈਨ ਜ਼ੇਲੇਜ਼ਨੀ ਦੇ ਵੀਡੀਓ ਦੇਖ ਕੇ ਉਨ੍ਹਾਂ ਦੀ ਤਰ੍ਹਾਂ ਜੈਵਲਿਨ ਥ੍ਰੋਅ ਕਰਨਾ ਸਿੱਖਿਆ। 2018 'ਚ ਸੱਟ ਲੱਗਣ ਦੇ ਬਾਅਦ ਹੀ ਭਾਵੇਂ ਉਨ੍ਹਾਂ ਨੇ ਆਪਣਾ ਐਕਸ਼ਨ ਬਦਲ ਲਿਆ ਹੋਵੇ, ਪਰ ਜੈਵਲਿਨ ਥ੍ਰੋਅ ਕਰਦੇ ਸਮੇਂ ਜੇਲੇਜਨੀ ਦੇ ਤਰੀਕੇ ਨੂੰ ਹੀ ਅਪਣਾਉਂਦੇ ਰਹੇ। ਦਰਅਸਲ ਅਨਜਾਣੇ 'ਚ ਹੀ ਸਹੀ, ਪਰ ਜ਼ੇਲੇਜ਼ਨੀ ਦੀ ਨੀਰਜ ਚੋਪਡ਼ਾ ਦੀ ਜੈਵਲਿਨ ਥ੍ਰੋਅ ਦੀ ਤਕਨੀਕ 'ਚ ਸੁਧਾਰ ਦੀ ਵੱਡੀ ਭੂਮਿਕਾ ਹੈ।

PunjabKesari

ਕਿਸ ਤਰ੍ਹਾਂ ਦਾ ਰਿਹੈ ਨੀਰਜ ਦਾ ਕਰੀਅਰ
ਨੀਰਜ ਨੇ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਹਾਲਾਂਕਿ ਇਸ ਦੇ ਪਿੱਛੇ ਉਨ੍ਹਾਂ ਦੀ ਕਈ ਸਾਲਾਂ ਦੀ ਮਿਹਨਤ ਹੈ। ਨੀਰਜ ਨੇ ਕਾਫ਼ੀ ਸਮੇਂ ਪੰਚਕੁਲਾ ਦੇ ਤਾਊ ਦੇਵੀ ਲਾਲ ਸਟੇਡੀਅਮ 'ਚ ਭਾਰਤੀ ਖੇਡ ਅਥਾਰਿਟੀ ਸੈਂਟਰ 'ਚ ਜੂਨੀਅਰ ਐਥਲੀਟ ਦੇ ਤੌਰ 'ਤੇ ਸ਼ੁਰੂਆਤ ਕੀਤੀ। ਉਨ੍ਹਾਂ ਨੇ ਇੱਥੇ ਚਾਰ ਸਾਲ ਟ੍ਰੇਨਿੰਗ ਕੀਤੀ ਤੇ ਕਈ ਈਵੈਂਟਸ 'ਚ ਕਈ ਸਾਰੇ ਰਿਕਾਰਡ ਤੋੜੇ। ਨੀਰਜ ਨੇ 2012 'ਚ 14 ਸਾਲ ਦੀ ਉਮਰ 'ਚ ਲਖਨਊ 'ਚ 68.46 ਮੀਟਰ ਜੈਵਲਿਨ ਥ੍ਰੋਅ ਕਰਕੇ ਨੈਸ਼ਨਲ ਜੂਨੀਅਰ ਚੈਂਪੀਅਨਸ਼ਿਪ ਜਿੱਤੀ। ਇਹ ਰਾਸ਼ਟਰੀ ਮੰਚ 'ਤੇ ਉਨ੍ਹਾਂ ਦੀ ਸ਼ੁਰੂਆਤ ਸੀ। ਉਨ੍ਹਾਂ ਨੇ ਅਗਲੇ ਸਾਲ ਰਿਕਾਰਡ 'ਚ ਸੁਧਾਰ ਕਰਦੇ ਹੋਏ ਕੇਰਲ 'ਚ 69.66 ਮੀਟਰ ਜੈਵਲਿਨ ਥ੍ਰੋਅ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ 2014 'ਚ 70 ਮੀਟਰ ਦਾ ਰਿਕਾਰਡ ਬਣਾਇਆ।

PunjabKesari

2015 'ਚ 80 ਮੀਟਰ ਤਕ ਪਹੁੰਚੇ ਨੀਰਜ
2015 'ਚ ਨੀਰਜ ਨੇ ਪਟਿਆਲਾ 'ਚ ਇੰਟਰਸਿਟੀ ਚੈਂਪੀਅਨਸ਼ਿਪ 'ਚ 81.04 ਮੀਟਰ ਜੈਵਲਿਨ ਥ੍ਰੋਅ ਕਰਕੇ ਗੋਲਡ ਮੈਡਲ ਜਿੱਤਿਆ। 2016 'ਚ ਨੀਰਜ ਨੇ ਕੌਮਾਂਤਰੀ ਮੰਚ 'ਤੇ ਡੈਬਿਊ ਕੀਤਾ। ਉਨ੍ਹਾਂ ਨੇ ਪੋਲੈਂਡ 'ਚ 86.48 ਮੀਟਰ ਜੈਵਲਿਨ ਥ੍ਰੋਅ ਕਰਕੇ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ 2016 'ਚ ਗੋਲਡ ਮੈਡਲ ਜਿੱਤਿਆ। ਇਹ ਜੂਨੀਅਰ ਪੱਧਰ 'ਤੇ ਅਜੇ ਵੀ ਰਿਕਾਰਡ ਹੈ।

PunjabKesari

ਨੀਰਜ ਨੇ 2018 'ਚ ਏਸ਼ੀਅਨ ਗੇਮਜ਼ ਤੇ ਕਾਮਨਵੈਲਥ ਗੇਮਜ਼ 'ਚ ਗੋਲਡ ਮੈਡਲ ਜਿੱਤਿਆ। ਦੋਵਾਂ 'ਚ ਗੋਲਡ ਜਿੱਤਕੇ ਉਨ੍ਹਾਂ ਨੇ ਨੈਸ਼ਨਲ ਰਿਕਾਰਡ ਵੀ ਤੋੜਿਆ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਸੱਟ ਨਾਲ ਜੂਝਣਾ ਪਿਆ। ਪਰ ਇਸ ਨਾਲ ਨੀਰਜ ਦੇ ਪ੍ਰਦਰਸ਼ਨ 'ਤੇ ਕੋਈ ਫ਼ਰਕ ਨਹੀਂ ਪਿਆ। ਉਨ੍ਹਾਂ ਨੇ ਟੋਕੀਓ ਓਲੰਪਿਕਸ 'ਚ ਗੋਲਡ ਜਿੱਤ ਕੇ ਵਰਲਡ ਰਿਕਾਰਡ ਬਣਾ ਦਿੱਤਾ। 

 ਨੋਟ : ਨੀਰਜ ਚੋਪੜਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News