40 ਸਾਲਾਂ ’ਚ ਪਹਿਲੀ ਵਾਰ ਅਮਿਤਾਭ ਬੱਚਨ ਨਾਲ ਕੰਮ ਕਰਨ ਦਾ ਮਿਲਿਆ ਮੌਕਾ: ਨੀਨਾ ਗੁਪਤਾ

09/10/2022 5:52:17 PM

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੂੰ ਵੱਡੇ ਪਰਦੇ ’ਤੇ ਦੇਖਣ ਲਈ ਦਰਸ਼ਕ ਹਮੇਸ਼ਾ ਹੀ ਉਤਸ਼ਾਹਿਤ ਰਹਿੰਦੇ ਹਨ। ਪ੍ਰਸ਼ੰਸਕਾਂ ਨੂੰ ਇਨ੍ਹਾਂ ਦੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। 63 ਸਾਲ ਦੀ ਉਮਰ ’ਚ ਵੀ ਆਪਣੀ ਬੋਲਡਨੈੱਸ ਅਤੇ ਦਮਦਾਰ ਐਕਟਿੰਗ ਨਾਲ ਬਾਲੀਵੁੱਡ ਦੀ ਨੌਜਵਾਨ ਅਦਾਕਾਰਾ ਦਾ ਮੁਕਾਬਲਾ ਕਰਨ ਵਾਲੀ ਨੀਨਾ ਗੁਪਤਾ ਜਲਦ ਹੀ ਫ਼ਿਲਮ ‘ਗੁੱਡਬਾਏ’ ’ਚ ਨਜ਼ਰ ਆਉਣ ਵਾਲੀ ਹੈ। ਅਦਾਕਾਰਾ ਇਸ ਫ਼ਿਲਮ ’ਚ  ਅਮਿਤਾਭ ਬੱਚਨ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ। ਹਾਲ ਹੀ ’ਚ ਮੀਡੀਆ ਨਾਲ ਗੱਲਬਾਤ ਦੌਰਾਨ ਅਦਾਕਾਰਾ ਨੇ ਸੁਪਰਹੀਰੋ ਨਾਲ ਕੰਮ ਕਰਨ ਦਾ ਆਪਣਾ ਅਨੁਭਵ ਸਾਂਝਾ ਕੀਤਾ ਹੈ। 

 

ਇਹ ਵੀ ਪੜ੍ਹੋ : ਸੋਨੂੰ ਸੂਦ ਦੇ ਪ੍ਰਸ਼ੰਸਕ ਨੇ ਬਣਾਈ ਖੂਨ ਦੀ ਪੇਂਟਿੰਗ, ਅਦਾਕਾਰ ਨੇ ਨਸੀਹਤ ਦਿੰਦੇ ਕਿਹਾ- ‘ਖੂਨ ਦਾਨ ਕਰੋ ਮੇਰੇ ਭਰਾ...’

ਜਦੋਂ ਨੀਨਾ ਗੁਪਤਾ ਤੋਂ ਪੁੱਛਿਆ ਗਿਆ ਕਿ ਅਮਿਤਾਭ ਬੱਚਨ ਨਾਲ ਕੰਮ ਕਰਨ ਦਾ ਤੁਹਾਡਾ ਅਨੁਭਵ ਕਿਹੋ ਜਿਹਾ ਰਿਹਾ। ਇਸ ’ਤੇ ਨੀਨਾ ਨੇ ਕਿਹਾ ਕਿ ‘ਮੈਂ ਆਪਣੇ 40 ਸਾਲ ਦੇ ਫ਼ਿਲਮੀ ਕਰੀਅਰ ’ਚ ਪਹਿਲੀ ਵਾਰ ਅਮਿਤਾਭ ਬੱਚਨ ਨਾਲ ਕੰਮ ਕਰ ਰਹੀ ਹਾਂ। ਸੱਚ ਕਹਾਂ ਤਾਂ ਮੈਂ ਅਮਿਤਾਭ ਬੱਚਨ ਨਾਲ ਕੰਮ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੀ ਸੀ। ਅਸੀਂ ਇੰਤਜ਼ਾਰ ਕਰਦੇ ਹਾਂ ਕਿ ਅਸੀਂ ਕੀ ਸੋਚਦੇ ਹਾਂ। ਮੈਂ ਕਦੇ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਮੈਂ ਅਮਿਤਾਭ ਬੱਚਨ ਨਾਲ ਕੰਮ ਕਰਾਂਗੀ। ਜਦੋਂ ਮੈਂ ਇੰਡਸਟਰੀ ’ਚ ਐਂਟਰੀ ਕੀਤੀ ਸੀ, ਉਸ ਸਮੇਂ ਮੈਂ ਛੋਟੀਆਂ-ਛੋਟੀਆਂ ਭੂਮਿਕਾਵਾਂ ਨਿਭਾਉਂਦੀ ਸੀ। ਹੁਣ ਜਦੋਂ ਮੈਨੂੰ ਮੌਕਾ ਮਿਲਿਆ ਹੈ ਤਾਂ ਇਸ ਬਾਰੇ ਮੇਰੇ ਕੋਲ ਕਹਿਣ ਲਈ ਕੁਝ ਨਹੀਂ ਹੈ।

ਇਹ ਵੀ ਪੜ੍ਹੋ : ‘ਬ੍ਰਹਮਾਸਤਰ’ ’ਤੇ ਰਣਬੀਰ ਕਪੂਰ ਦੀ ਮਾਂ ਨੀਤੂ ਕਪੂਰ ਦਾ ਰਿਵਿਊ ਆਇਆ ਸਾਹਮਣੇ, ਦੇਖੋ ਵੀਡੀਓ

ਹਾਲ ਹੀ ’ਚ ਫ਼ਿਲਮ ‘ਗੁੱਡਬਾਏ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਜਿਸ ’ਚ ਦਿਖਾਇਆ ਗਿਆ ਹੈ ਕਿ ਨੀਨਾ ਗੁਪਤਾ ਦੀ ਮੌਤ ਤੋਂ ਬਾਅਦ ਅਮਿਤਾਭ ਬੱਚਨ ਅਤੇ ਰਸ਼ਮਿਕਾ ਮੰਡਾਨਾ ਵਿਚਾਲੇ ਲੜਾਈ ਹੋ ਜਾਂਦੀ ਹੈ। ਇਸ ਨੂੰ ਲੈ ਕੇ ਨੀਨਾ ਨੇ ਕਿਹਾ ਕਿ ‘ਸਾਡੇ ਸਮਿਆਂ ’ਚ ਮਾਂ-ਬਾਪ ਸਾਹਮਣੇ ਬੋਲ ਵੀ ਨਹੀਂ ਸਕਦੇ ਸੀ। ਜੇਕਰ ਕੁਝ ਆਪਣੇ ਮਨ ਦੀ ਕਰਦੇ ਤਾਂ ਸਿੱਧਾ ਥੱਪੜ ਮਾਰ ਦਿੰਦੇ ਸੀ।

ਨੀਨਾ ਗੁਪਤਾ ਅੱਗੇ ਕਿਹਾ ਕਿ ‘ਤੁਸੀਂ ਚਾਹੇ ਕਿੰਨੇ ਵੀ ਮਸ਼ਹੂਰ ਹੋ ਜਾਓ, ਜੇਕਰ ਤੁਹਾਡੇ ਕੋਲ ਪਰਿਵਾਰਕ ਖੁਸ਼ਹਾਲੀ ਨਹੀਂ ਹੈ, ਤਾਂ ਸਫ਼ਲਤਾ ਮਾਇਨੇ ਨਹੀਂ ਰੱਖਦੀ। ਪਹਿਲਾਂ ਜਦੋਂ ਮੈਂ ਇਕੱਲੀ ਰਹਿੰਦਾ ਸੀ, ਤਾਂ ਮੇਰਾ ਘਰ ਆਉਣਾ ਦਾ ਮਨ ਨਹੀਂ ਕਰਦਾ ਸੀ। ਆਊਟਡੋਰ ਸ਼ੂਟਿੰਗ ’ਤੇ ਚਲੀ ਜਾਂਦੀ ਸੀ, ਪਰ ਹੁਣ ਸੋਚਦੀ ਹਾਂ ਕਿ ਕਿੰਨੀ ਜਲਦੀ ਘਰ ਪਹੁੰਚਾ। 


Shivani Bassan

Content Editor

Related News