ਡਰੱਗਜ਼ ਕੇਸ : ਰੀਆ ਚੱਕਰਵਰਤੀ ਦੇ ਘਰ NCB ਦੀ ਛਾਪੇਮਾਰੀ, ਭਰਾ ਸ਼ੌਵਿਕ ਨੂੰ ਭੇਜਿਆ ਸੰਮਨ

09/04/2020 10:49:06 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਸੀ. ਬੀ. ਆਈ. ਜਾਂਚ ਦਾ ਅੱਜ 15ਵਾਂ ਦਿਨ ਹੈ। ਡਰੱਗ ਐਂਗਲ ਦੀ ਜਾਂਚ ਕਰ ਰਹੀ ਐੱਨ. ਸੀ. ਬੀ. ਨੇ ਰੀਆ ਚੱਕਰਵਰਤੀ ਦੇ ਘਰ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੀਤੀ ਗਈ। ਰੀਆ ਦੇ ਭਰਾ ਸ਼ੌਵਿਕ ਨੂੰ ਵੀ ਸੰਮਨ ਭੇਜਿਆ ਗਿਆ ਹੈ।

ਜਾਣਕਾਰੀ ਮੁਤਾਬਕ, ਸਵੇਰੇ 6.30 ਵਜੇ ਰੀਆ ਚੱਕਰਵਰਤੀ ਦੇ ਘਰ ਪਹੁੰਚੀ ਐੱਨ. ਸੀ. ਬੀ. ਦੀ ਟੀਮ ਇਥੇ ਮੋਬਾਇਲ, ਹਾਰਡ ਡਿਸਕ ਤੇ ਲੈਪਟਾਪ ਖੰਗਾਲ ਰਹੀ ਹੈ। ਇਸ ਟੀਮ 'ਚ ਇੱਕ ਜਨਾਨੀ ਅਫ਼ਸਰ ਵੀ ਹੈ। ਇਸ ਤੋਂ ਇਲਾਵਾ ਮੁੰਬਈ ਪੁਲਸ ਤੇ ਸੀ. ਬੀ. ਆਈ. ਟੀਮ ਵੀ ਉਥੇ ਮੌਜੂਦ ਹੈ।

ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਰਿਆ ਛਾਪਾ
ਰੀਆ ਚੱਕਰਵਰਤੀ ਦੇ ਘਰ 'ਤੇ ਐੱਨ. ਸੀ. ਬੀ. ਦੇ ਡਿਪਟੀ ਡਾਇਰੈਕਟਰ ਵੀ ਮੌਜੂਦ ਹਨ। ਐੱਨ. ਸੀ. ਬੀ. ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਸ਼ੌਵਿਕ ਚੱਕਰਵਰਤੀ ਤੇ ਸੈਮੁਅਲ ਮਿਰਾਂਡ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਰੀਆ ਤੇ ਉਸ ਦੇ ਭਰਾ ਸ਼ੌਵਿਕ ਦੀ ਚੈਟ ਸਾਹਮਣੇ ਆਉਣ ਤੋਂ ਬਾਅਦ ਐੱਨ. ਸੀ. ਬੀ. ਦੀ ਟੀਮ ਨੇ ਰੀਆ ਦੇ ਘਰ ਛਾਪੇਮਾਰੀ ਕਰ ਰਹੀ ਹੈ।

ਸੀ. ਬੀ. ਆਈ. ਨੇ ਕੀਤੀ ਸੁਸ਼ਾਂਤ ਦੇ ਡਾਕਟਰਾਂ ਤੋਂ ਪੁੱਛਗਿੱਛ
ਵੀਰਵਾਰ ਨੂੰ ਸੀ. ਬੀ. ਆਈ. ਨੇ ਪਹਿਲੀ ਵਾਰ ਸੁਸ਼ਾਂਤ ਦੇ ਡਾਕਟਰ ਸੂਮਨ ਵਾਕਰ ਤੋਂ ਪੁੱਛਗਿੱਛ ਕੀਤੀ। ਪੁੱਛਿਆ ਕਿ ਸੁਸ਼ਾਂਤ ਨੂੰ ਕੀ ਬੀਮਾਰੀ ਸੀ ਤੇ ਉਹ ਕਿਹੜੀਆਂ ਦਵਾਈਆਂ ਲੈਂਦਾ ਸੀ। ਜਾਂਚ ਏਜੰਸੀ ਨੇ ਲਗਾਤਾਰ ਤੀਜੇ ਦਿਨ ਰੀਆ ਚੱਕਰਵਰਤੀ ਦੇ ਪਿਤਾ ਤੋਂ ਵੀ ਪੁੱਛਗਿੱਛ ਕੀਤੀ।


sunita

Content Editor

Related News