ਸੁਸ਼ਾਂਤ ਸਿੰਘ ਰਾਜਪੂਤ ਦੇ ਬਾਡੀਗਾਰਡ ਨੂੰ ਐੱਨ. ਸੀ. ਬੀ. ਨੇ ਮੁੜ ਜਾਰੀ ਕੀਤਾ ਸੰਮਨ

Friday, Jun 04, 2021 - 10:58 AM (IST)

ਸੁਸ਼ਾਂਤ ਸਿੰਘ ਰਾਜਪੂਤ ਦੇ ਬਾਡੀਗਾਰਡ ਨੂੰ ਐੱਨ. ਸੀ. ਬੀ. ਨੇ ਮੁੜ ਜਾਰੀ ਕੀਤਾ ਸੰਮਨ

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗ ਮਾਮਲੇ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ) ਨੇ ਉਨ੍ਹਾਂ ਦੇ ਬਾਡੀਗਾਰਡ ਨੂੰ ਵੀਰਵਾਰ ਨੂੰ ਇਕ ਵਾਰ ਫਿਰ ਸੰਮਨ ਜਾਰੀ ਕੀਤਾ ਹੈ। ਇਸ ਕੋਲੋਂ ਬੁੱਧਵਾਰ ਨੂੰ ਵੀ ਪੁੱਛਗਿੱਛ ਹੋਈ ਸੀ। ਇਸੇ ਮਾਮਲੇ ਵਿਚ ਹਰੀਸ਼ ਖ਼ਾਨ ਨਾਂ ਦੇ ਇਕ ਡਰੱਗ ਪੈਡਲਰ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ। ਕੇਂਦਰੀ ਏਜੰਸੀ ਨੇ 26 ਮਈ ਨੂੰ ਹੈਦਰਾਬਾਦ ਤੋਂ ਸੁਸ਼ਾਂਤ ਰਾਜਪੂਤ ਦੇ ਦੋਸਤ ਅਤੇ ਫਲੈਟਮੇਟ ਰਹੇ ਸਿਧਾਰਥ ਪਿਠਾਨੀ ਨੂੰ ਗਿ੍ਫ਼ਤਾਰ ਕੀਤਾ ਸੀ। ਉਸ ਤੋਂ ਪੁੱਛਗਿੱਛ ਤੋਂ ਬਾਅਦ ਸੁਸ਼ਾਂਤ ਰਾਜਪੂਤ ਦੇ ਸਾਬਕਾ ਘਰੇਲੂ ਸਹਾਇਕ ਨੀਰਜ ਤੇ ਕੇਸ਼ਵ ਐੱਨ. ਸੀ. ਬੀ. ਦੀ ਰਡਾਰ 'ਤੇ ਆ ਗਏ ਸਨ। 

ਦੱਸ ਦਈਏ ਕਿ ਕੇਂਦਰੀ ਏਜੰਸੀ ਨੇ ਐਤਵਾਰ ਨੂੰ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਸੀ। ਸੁਸ਼ਾਂਤ ਸਿੰਘ ਰਾਜਪੂਤ 14 ਜੂਨ, 2020 ਨੂੰ ਮੁੰਬਈ ਸਥਿਤ ਆਪਣੇ ਫਲੈਟ 'ਚ ਮ੍ਰਿਤਕ ਮਿਲੇ ਸਨ। ਵ੍ਹਟਸਐਪ ਚੈਟ ਵਿਚ ਡਰੱਗ ਰੈਕੇਟ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਐੱਨ. ਸੀ. ਬੀ. ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਮਾਮਲੇ ਵਿਚ ਸੁਸ਼ਾਂਤ ਦੀ ਮਹਿਲਾ ਮਿੱਤਰ ਰਿਆ ਚੱਕਰਵਰਤੀ, ਉਸ ਦੇ ਭਰਾ ਸਮੇਤ ਕੁਝ ਹੋਰ ਲੋਕਾਂ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਸੀ।

ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 14 ਜੂਨ 2020 ਵਿਚ ਉਨ੍ਹਾਂ ਦੇ ਬਾਂਦਰਾ ਸਥਿਤ ਫਲੈਟ ਵਿਚ ਹੋਈ ਸੀ। ਉਹ ਆਪਣੇ ਘਰ ਦੇ ਕਮਰੇ ਵਿਚ ਪੱਖੇ ਨਾਲ ਲਟਕਦੇ ਹੋਏ ਪਾਏ ਗਏ ਸਨ, ਜਿਸ ਤੋਂ ਬਾਅਦ ਸੀ. ਬੀ. ਆਈ. ਅਤੇ ਐੱਨ. ਸੀ. ਬੀ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 


author

sunita

Content Editor

Related News