ਐੱਨ. ਸੀ. ਬੀ. ਨੇ ਮੁੰਬਈ ’ਚ ਡਰੱਗਜ਼ ਸਮੱਗਲਰਾਂ ਦੇ ਟਿਕਾਣਿਆਂ ’ਤੇ ਮਾਰੇ ਛਾਪੇ

10/17/2021 11:10:22 AM

ਮੁੰਬਈ (ਬਿਊਰੋ)– ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਨਸ਼ੀਲੀਆਂ ਵਸਤਾਂ ਦੇ ਸਮੱਗਲਰਾਂ ਵਿਰੁੱਧ ਆਪਣੀ ਮੁਹਿੰਮ ਅਧੀਨ ਸ਼ਨੀਵਾਰ ਮੁੰਬਈ ਦੇ ਬਾਂਦਰਾ, ਅੰਧੇਰੀ ਤੇ ਪਵਈ ਇਲਾਕੇ ’ਚ ਛਾਪੇ ਮਾਰੇ। ਗੁਪਤ ਸੂਚਨਾ ਦੇ ਆਧਾਰ ’ਤੇ ਐੱਨ. ਸੀ. ਬੀ. ਦੀ ਮੁੰਬਈ ਇਕਾਈ ਵਲੋਂ ਵੱਖ-ਵੱਖ ਖੇਤਰਾਂ ’ਚ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਹੀ ਡਰੱਗਜ਼ ਸਮੱਗਲਰਾਂ ਦੇ ਟਿਕਾਣਿਆਂ ’ਤੇ ਉਕਤ ਛਾਪੇ ਮਾਰੇ ਗਏ।

ਦੋ ਹਫਤੇ ਪਹਿਲਾਂ ਬਿਊਰੋ ਦੇ ਖੇਤਰੀ ਨਿਰਦੇਸ਼ਕ ਸਮੀਰ ਦੀ ਅਗਵਾਈ ’ਚ ਏਜੰਸੀ ਦੀ ਇਕ ਟੀਮ ਨੇ ਮੁੰਬਈ ਦੇ ਸਮੁੰਦਰੀ ਕੰਢੇ ਤੋਂ ਗੋਆ ਜਾਣ ਵਾਲੇ ਸਮੁੰਦਰੀ ਕਰੂਜ਼ ’ਤੇ ਛਾਪਾ ਮਾਰ ਕੇ ਨਸ਼ੀਲੀਆਂ ਵਸਤਾਂ ਨੂੰ ਜ਼ਬਤ ਕੀਤਾ। ਇਸ ਮਾਮਲੇ ’ਚ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਸਮੇਤ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਤੇ ਸ਼ਹਿਨਾਜ਼ ਦੀ ਫ਼ਿਲਮ 'ਹੌਂਸਲਾ ਰੱਖ' ਨੇ ਕੀਤੀ ਧਮਾਕੇਦਾਰ ਓਪਨਿੰਗ, ਪਹਿਲੇ ਦਿਨ ਕਮਾਏ ਇੰਨੇ ਕਰੋੜ

ਮਹਾਰਾਸ਼ਟਰ ਦੇ ਇਕ ਮੰਤਰੀ ਨਵਾਬ ਮਲਿਕ ਨੇ ਐੱਨ. ਸੀ. ਬੀ. ’ਤੇ ਸਵਾਲ ਉਠਾਉਂਦਿਆਂ ਦੋਸ਼ ਲਾਇਆ ਹੈ ਕਿ ਐੱਨ. ਸੀ. ਬੀ. ਨੇ ਪੰਚਨਾਮਾ ’ਚ ਫਲੇਚਰ ਪਟੇਲ ਨੂੰ ਪੰਚ ਬਣਾਇਆ ਹੈ, ਜਦਕਿ ਪਟੇਲ ਮੁੰਬਈ ਦੇ ਐੱਨ. ਸੀ. ਬੀ. ਮੁਖੀ ਸਮੀਰ ਤੇ ਉਨ੍ਹਾਂ ਦੇ ਪਰਿਵਾਰ ਦੇ ਦੋਸਤ ਹਨ।

ਮਲਿਕ ਨੇ ਕਿਹਾ ਕਿ ਮੈਂ ਇਹ ਸਵਾਲ ਪੁੱਛਦਾ ਹਾਂ ਕਿ ਐੱਨ. ਸੀ. ਬੀ. ਦੇ ਅਧਿਕਾਰੀ ਦੇ ਕਿਸੇ ਦੋਸਤ ਨੂੰ ਪੰਚ ਬਣਾਉਣ ਦੀ ਆਗਿਆ ਦਿੱਤੀ ਜਾ ਸਕਦੀ ਹੈ?

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News