ਡਰੱਗ ਮਾਮਲਾ : ਦੀਪਿਕਾ ਪਾਦੂਕੋਣ ਅੱਗੇ ਐੱਨ. ਸੀ. ਬੀ. ਦੇ ਅਧਿਕਾਰੀਆਂ ਨੇ ਜੋੜੇ ਹੱਥ, ਜਾਣੋ ਪੂਰਾ ਮਾਮਲਾ

09/28/2020 10:12:30 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਵਿਚ ਹੋ ਰਹੀ ਜਾਂਚ ਵਿਚ ਲਗਾਤਾਰ ਵੱਡੇ ਖ਼ੁਲਾਸੇ ਹੋ ਰਹੇ ਹਨ। ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੋਂ ਐੱਨ. ਸੀ. ਬੀ. ਨੇ ਡਰੱਗਜ਼ ਮਾਮਲੇ ਦੀ ਜਾਂਚ ਦੌਰਾਨ ਕਰੀਬ ਪੰਜ ਘੰਟੇ ਪੁੱਛਗਿਛ ਕੀਤੀ। ਇਸ ਤੋਂ ਇਲਾਵਾ ਡਰੱਗਜ਼ ਮਾਮਲੇ ਵਿਚ ਅਦਾਕਾਰ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਤੋਂ ਪੁੱਛਗਿਛ ਕੀਤੀ ਗਈ। ਹੁਣ ਦੀਪਿਕਾ ਬਾਰੇ ਡਰੱਗ ਕੇਸ 'ਚ ਪੁੱਛਗਿੱਛ ਨਾਲ ਸਬੰਧਤ ਕੁਝ ਹੈਰਾਨੀਜਨਕ ਗੱਲਾਂ ਸਾਹਮਣੇ ਆ ਰਹੀਆਂ ਹਨ। ਮੀਡੀਆ ਰਿਪੋਰਟਸ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਦੀਪਿਕਾ ਪਾਦੂਕੋਣ ਪੁੱਛਗਿੱਛ ਦੌਰਾਨ ਤਿੰਨ ਵਾਰ ਰੋਈ ਸੀ। ਨਸ਼ਿਆਂ ਨਾਲ ਜੁੜੀ ਪੁੱਛਗਿੱਛ ਦੌਰਾਨ ਦੀਪਿਕਾ ਦੀਆਂ ਅੱਖਾਂ ਵਿਚ ਹੰਝੂ ਸਨ। 

ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਐੱਨ. ਸੀ. ਬੀ. ਦੀਪਿਕਾ ਤੋਂ ਪੁੱਛਗਿੱਛ ਕਰ ਰਹੀ ਸੀ ਤਾਂ ਦੀਪਿਕਾ ਦਾ ਤਿੰਨ ਵਾਰ ਬ੍ਰੇਕ ਡਾਊਨ ਹੋਇਆ ਤੇ ਉਹ ਰੋਣ ਲੱਗ ਪਈ। ਇਹ ਦੇਖਦੇ ਹੋਏ ਐੱਨ. ਸੀ. ਬੀ. ਅਧਿਕਾਰੀਆਂ ਨੇ ਉਨ੍ਹਾਂ ਨੂੰ ਇਮੋਸ਼ਨਲ ਕਾਰਡ ਨਾ ਖੇਡਣ ਦੀ ਸਲਾਹ ਦਿੱਤੀ ਸੀ।

ਸਿਰਫ਼ ਇਹ ਹੀ ਨਹੀਂ, ਦੱਸਿਆ ਜਾ ਰਿਹਾ ਹੈ ਕਿ ਐੱਨ. ਸੀ. ਬੀ. ਅਧਿਕਾਰੀਆਂ ਨੇ ਹੱਥ ਜੋੜ ਕੇ ਦੀਪਿਕਾ ਪਾਦੂਕੋਣ ਨੂੰ ਰੋਣ ਦੀ ਥਾਂ ਸੱਚ ਦੱਸਣ ਲਈ ਕਿਹਾ। ਦੀਪਿਕਾ ਨੂੰ ਕਿਹਾ ਗਿਆ ਸੀ ਕਿ ਜੇ ਉਹ ਸਭ ਕੁਝ ਸੱਚਾਈ ਦੱਸ ਦੇਵੇਗੀ ਤਾਂ ਇਹ ਉਨ੍ਹਾਂ ਲਈ ਬਿਹਤਰ ਹੋਵੇਗਾ। ਐੱਨ. ਸੀ. ਬੀ. ਨੇ ਦੀਪਿਕਾ ਪਾਦੂਕੋਣ ਦੇ ਮੋਬਾਈਲ ਨੂੰ ਵੀ ਜ਼ਬਤ ਕਰ ਲਿਆ ਹੈ, ਇਸ ਲਈ ਹੁਣ ਐੱਨ. ਸੀ. ਬੀ. ਦੀ ਜਾਂਚ ਵੀ ਉਸੇ ਦਿਸ਼ਾ ਵਿਚ ਅੱਗੇ ਵਧੇਗੀ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਫੋਨ ਚੈੱਕ ਕਰਕੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਸ ਦਾ ਕਿਸੇ ਡਰੱਗ ਪੈਡਰ ਨਾਲ ਕੋਈ ਸਬੰਧ ਸੀ ਜਾਂ ਨਹੀਂ।
 


sunita

Content Editor

Related News