ਸੁਸ਼ਾਂਤ ਕੇਸ 'ਚ NCB ਦੀ ਵੱਡੀ ਕਾਰਵਾਈ, 1 ਕਿੱਲੋ ਚਰਸ ਸਮੇਤ ਨਸ਼ਾ ਤਸਕਰ ਰਾਹਿਲ ਵਿਸ਼ਰਾਮ ਗ੍ਰਿਫ਼ਤਾਰ

09/18/2020 12:34:40 PM

ਮੁੰਬਈ (ਬਿਊਰੋ) : ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਡਰੱਗ ਐਂਗਲ ਦੀ ਜਾਂਚ ਕਰ ਰਹੀ ਐੱਨ. ਸੀ. ਬੀ. ਦੀ ਟੀਮ ਪੂਰੇ ਐਕਸ਼ਨ 'ਚ ਹੈ। ਇਸ ਕੇਸ 'ਚ ਰੀਆ ਚੱਕਰਵਰਤੀ, ਭਰਾ ਸ਼ੌਵਿਕ ਚੱਕਰਵਰਤੀ ਤੇ ਸੈਮੁਅਲ ਮਿਰਾਂਡਾ ਸਮੇਤ ਕਈ ਲੋਕਾਂ ਖ਼ਿਲਾਫ਼ ਸ਼ਿਕੰਜਾ ਕੱਸਣ ਲਈ ਐੱਨ. ਸੀ. ਬੀ. ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਸੇ ਤਹਿਤ ਐੱਨ. ਸੀ. ਬੀ. ਨੇ ਕਾਰਵਾਈ ਕਰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਡਰੱਗ ਪੈਡਲਰ ਰਾਹਿਲ ਵਿਸ਼ਰਾਮ ਨੂੰ 1 ਕਿੱਲੋ ਚਰਸ ਸਮੇਤ ਫੜ੍ਹਿਆ ਹੈ। ਐੱਨ. ਸੀ. ਬੀ. ਨੇ ਉਸ ਕੋਲੋਂ 4.5 ਲੱਖ ਰੁਪਏ ਨਗਦੀ ਵੀ ਜ਼ਬਤ ਕੀਤੀ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜ਼ੋਨਲ ਡਾਇਰੈਕਟਰ ਨੇ ਦੱਸਿਆ ਕਿ ਰਾਹਿਲ ਦਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ 'ਚ ਸੰਬੰਧਤ ਬਾਕੀ ਪੈਡਲਰਜ਼ ਨਾਲ ਸਿੱਧਾ ਸੰਪਰਕ ਹੈ।

ਇਸ ਤੋਂ ਪਹਿਲਾਂ ਐੱਨ. ਸੀ. ਬੀ. ਨੇ ਸੁਸ਼ਾਂਤ ਕੇਸ 'ਚ ਡਰੱਗ ਨਾਲ ਜੁੜੇ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿਚ ਇਕ ਸ਼ੌਵਿਕ ਦਾ ਦੋਸਤ ਜੈਦੀਪ ਮਲਹੋਤਰਾ ਹੈ, ਜਿਸ ਨੂੰ 18 ਸਤੰਬਰ ਤਕ ਐੱਨ. ਸੀ. ਬੀ. ਦੀ ਹਿਰਾਸਤ 'ਚ ਸੌਂਪ ਦਿੱਤਾ ਗਿਆ ਹੈ। ਜਦੋਂਕਿ ਐੱਨ. ਸੀ. ਬੀ. ਦੀ ਟੀਮ ਨੇ ਗੋਆ 'ਚ ਛਾਪੇਮਾਰੀ ਕਰ ਕੇ ਕ੍ਰਿਸ ਕੋਸਟਾ ਨੂੰ ਕਾਬੂ ਕੀਤਾ। ਮੁੰਬਈ ਲਿਆ ਕੇ ਉਸ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਕੋਰਟ 'ਚ ਪੇਸ਼ੀ ਕਰਵਾਈ ਗਈ। ਇਨ੍ਹਾਂ ਦੋਵਾਂ ਨੂੰ ਮਿਲਾ ਕੇ ਐੱਨ. ਸੀ. ਬੀ. ਇਸ ਮਾਮਲੇ 'ਚ ਹੁਣ ਤਕ 19 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।


sunita

Content Editor

Related News