ਐੱਨ. ਸੀ. ਬੀ. ਵਲੋਂ ਲਾਏ ਦੋਸ਼ਾਂ ਦਾ ਏਜਾਜ਼ ਖ਼ਾਨ ਨੇ ਕੀਤਾ ਖੰਡਨ, ਕਿਹਾ- ''ਮੇਰੀ ਪਤਨੀ ਦਾ ਗਰਭਪਾਤ ਹੋ ਗਿਆ ਸੀ...''

03/31/2021 2:47:50 PM

ਨਵੀਂ ਦਿੱਲੀ (ਬਿਊਰੋ) : ਛੋਟੇ ਪਰਦੇ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 7' ਦੇ ਸਾਬਕਾ ਕੰਟੈਂਸਟੈਂਟ ਏਜਾਜ਼ ਖ਼ਾਨ ਨੂੰ ਐੱਨ. ਸੀ. ਬੀ. (ਨਾਰਕੋਟਿਕਸ ਕੰਟਰੋਲ ਬਿਊਰੋ) ਨੇ ਗ੍ਰਿਫ਼ਤਾਰ ਕੀਤਾ ਹੈ। ਮੰਗਲਵਾਰ ਨੂੰ ਏਜੰਸੀ ਨੇ ਉਨ੍ਹਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਸੀ। ਇਸ ਤੋਂ ਬਾਅਦ ਐੱਨ. ਸੀ. ਬੀ. ਨੇ ਮੁੰਬਈ 'ਚ ਮੌਜੂਦ ਏਜਾਜ਼ ਖ਼ਾਨ ਦੇ ਹੋਰ ਠਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ। ਗ੍ਰਿਫ਼ਤਾਰ ਹੋਣ ਤੋਂ ਬਾਅਦ ਹੁਣ ਅਦਾਕਾਰ ਨੇ ਆਪਣੀ ਪ੍ਰਤਿਕਿਰਿਆ ਦਿੱਤੀ ਹੈ।
 

ਨਿਊਜ਼ ਏਜੰਸੀ ਏ. ਐੱਨ. ਆਈ. ਦੀ ਖ਼ਬਰ ਮੁਤਾਬਿਕ, ਏਜਾਜ਼ ਖ਼ਾਨ ਨੇ ਐੱਨ. ਸੀ. ਬੀ. ਵੱਲੋਂ ਲਾਏ ਗਏ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਹੈ। ਬੁੱਧਵਾਰ ਨੂੰ ਕੋਰਟ 'ਚ ਪੇਸ਼ ਕਰਨ ਤੋਂ ਪਹਿਲਾਂ ਐੱਨ. ਸੀ. ਬੀ. ਨੇ ਏਜਾਜ਼ ਖ਼ਾਨ ਦਾ ਮੈਡੀਕਲ ਕਰਵਾਇਆ। ਇਸ ਦੌਰਾਨ ਉਨ੍ਹਾਂ 'ਤੇ ਲੱਗੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ। ਏਜਾਜ਼ ਖ਼ਾਨ ਨੇ ਕਿਹਾ, 'ਮੇਰੇ ਘਰੋਂ ਸਿਰਫ਼ ਚਾਰ ਨੀਂਦ ਦੀਆਂ ਗੋਲ਼ੀਆਂ ਮਿਲੀਆਂ ਸਨ। ਮੇਰੀ ਪਤਨੀ ਦਾ ਗਰਭਪਾਤ ਹੋ ਗਿਆ ਸੀ। ਤਣਾਅ ਦੇ ਚੱਲਦਿਆਂ ਉਹ ਇਨ੍ਹਾਂ ਦਵਾਈਆਂ ਦਾ ਇਸਤੇਮਾਲ ਕਰਦੀ ਰਹੀ ਹੈ। ਏਜਾਜ਼ ਤੋਂ 8 ਘੰਟਿਆਂ ਦੀ ਲੰਬੀ ਪੁੱਛਗਿੱਛ ਲਈ ਐੱਨ. ਸੀ. ਬੀ. ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।'

ਇਸ ਤੋਂ ਪਹਿਲਾਂ ਏਜਾਜ਼ ਨੂੰ 2018 'ਚ ਵੀ ਡਰੱਗਸ ਨਾਲ ਜੁੜੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਨੇ ਬੇਲਾਪੁਰ ਸਥਿਤ ਹੋਟਲ ਦੇ ਕਮਰੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕੋਲੋਂ ਨਸ਼ੀਲੀਆਂ ਦਵਾਈਆਂ ਮਿਲਣ ਦਾ ਦਾਅਵਾ ਵੀ ਮੀਡੀਆ ਰਿਪੋਰਟਸ 'ਚ ਕੀਤਾ ਸੀ। ਹਾਲਾਂਕਿ, ਏਜਾਜ਼ ਨੇ ਉਸ ਸਮੇਂ ਵੀ ਖ਼ੁਦ 'ਤੇ ਲੱਗੇ ਦੋਸ਼ਾਂ ਦਾ ਖੰਡਨ ਕੀਤਾ ਸੀ ਤੇ ਟਵੀਟ ਕਰਕੇ ਆਪਣੀ ਗੱਲ ਵੀ ਰੱਖੀ ਸੀ।

PunjabKesari


sunita

Content Editor

Related News