ਵੱਡੇ ਕਲਾਕਾਰਾਂ ਨੂੰ ਨਸ਼ਾ ਸਪਲਾਈ ਕਰਨ ਵਾਲਾ 19 ਸਾਲਾ ਵਿਦਿਆਰਥੀ 2.3 ਲੱਖ ਦੀ ਨਕਦੀ ਸਣੇ ਕਾਬੂ

03/24/2021 1:58:33 PM

ਮੁੰਬਈ (ਬਿਊਰੋ) — ਡਰੱਗ ਮਾਮਲੇ ਦੀ ਜਾਂਚ ਕਰ ਰਹੇ ਐੱਨ. ਸੀ. ਬੀ. ਨੇ ਹਾਲ ਹੀ ’ਚ ਇਕ 19 ਸਾਲ ਦੇ ਕਾਲਜ ਵਿਦਿਆਰਥੀ ਨੂੰ ਗਿ੍ਰਫ਼ਤਾਰ ਕੀਤਾ ਹੈ। ਕਾਲਜ ’ਚ ਪੜ੍ਹਨ ਵਾਲੇ ਵਿਦਿਆਰਥੀ ਦੇ ਮੁੰਬਈ ਬਾਂਦਰਾ ਵਾਲੇ ਘਰ ਤੋਂ 2.3 ਲੱਖ ਰੁਪਏ ਬਰਾਮਦ ਕੀਤੇ ਹਨ। ਖ਼ਬਰਾਂ ਦੀ ਮੰਨੀਏ ਤਾਂ ਇਹ ਵਿਦਿਆਰਥੀ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੂੰ ਡਰੱਗਜ਼ ਸਪਲਾਈ ਕਰਦਾ ਸੀ। ਕੋਰਟ ਨੇ ਵਿਦਿਆਰਥੀ ਨੂੰ 4 ਦਿਨ ਦੀ ਐੱਨ. ਸੀ. ਬੀ. ਕਸਟੱਡੀ ’ਚ ਭੇਜਿਆ ਹੈ।
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਹੀ ਡਰੱਗ ਰੈਕੇਟ ਦੀ ਜਾਂਚ ਐੱਨ. ਸੀ. ਬੀ. ਕਰ ਰਹੀ ਹੈ। ਇਸ ਮਾਮਲੇ ’ਚ ਆਏ ਦਿਨ ਨਵੇਂ ਖ਼ੁਲਾਸੇ ਹੋ ਰਹੇ ਹਨ ਅਤੇ ਹਾਲੇ ਤੱਕ ਕਈ ਗਿ੍ਰਫ਼ਤਾਰੀਆਂ ਵੀ ਹੋ ਚੁੱਕੀਆਂ ਹਨ। ਕੁਝ ਦਿਨ ਪਹਿਲਾਂ ਇਸ ਮਾਮਲੇ ’ਚ ਸੁਸ਼ਾਂਤ ਸਿੰਘ ਰਾਜਪੂਤ ਨੂੰ ਕਥਿਤ ਤੌਰ ’ਤੇ ਡਰੱਗ ਸਪਲਾਈ ਕਰਨ ਵਾਲੇ ਤਸਕਰ ਹੇਮੰਤ ਸਾਹ ਉਰਫ਼ ਮਹਾਰਾਜ ਨੂੰ ਐੱਨ. ਸੀ. ਬੀ. ਨੇ ਸੋਮਵਾਰ ਨੂੰ ਗੋਆ ਤੋਂ ਗਿ੍ਰਫ਼ਤਾਰ ਕੀਤਾ ਸੀ। ਹੇਮੰਤ ਸਾਹ ਕੋਲੋਂ 0.23 ਗ੍ਰਾਮ ਐੱਲ. ਐੱਸ. ਡੀ. ਅਤੇ 30 ਗ੍ਰਾਮ ਚਰਸ ਬਰਾਮਦ ਕੀਤਾ ਗਿਆ ਸੀ। 

ਦੱਸ ਦਈਏ ਹੈ ਕਿ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਐੱਨ. ਸੀ. ਬੀ. ਨੇ ਰਿਆ ਚੱਕਰਵਰਤੀ ਦੀ ਜ਼ਮਾਨਤ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਵੀ ਦਿੱਤੀ ਸੀ। ਐੱਨ. ਸੀ. ਬੀ. ਦੇ ਇਸ ਕਦਮ ਤੋਂ ਬਾਅਦ ਲੋਕ ਇਕ ਵਾਰ ਤੋਂ ਰਿਆ ਦੀ ਗਿ੍ਰਫ਼ਤਾਰੀ ਦੀ ਮੰਗ ਕਰਨ ਲੱਗੇ ਸਨ। ਇਹ ਮਾਮਲਾ ਸੁਪਰੀਮ ਕੋਰਟ ’ਚ ਪਹੁੰਚਿਆ ਸੀ, ਜਿਥੇ ਕੋਰਟ ਨੇ ਵੀਰਵਾਰ (18 ਮਾਰਚ) ਨੂੰ ਐੱਨ. ਸੀ. ਬੀ. ਨੂੰ ਕਿਹਾ ਸੀ ਕਿ ਨਸ਼ੀਲੇ ਪਦਾਰਥਾਂ ਨਾਲ ਜੁੜੇ ਮਾਮਲੇ ’ਚ ਅਦਾਕਾਰਾ ਰਿਆ ਚੱਕਰਵਰਤੀ ਨੂੰ ਜ਼ਮਾਨਤ ਦੇਣ ਸਬੰਧੀ ਬੰਬੇ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦਿੱਤੇ ਬਗੈਰ ਉਸ ’ਚ ਕੀਤੀ ਗਈ ਟਿੱਪਣੀ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਹੈ।

ਦੱਸਣਯੋਗ ਹੈ ਕਿ ਰਿਆ, ਉਸ ਦੇ ਭਰਾ ਤੇ ਹੋਰਨਾਂ ਦੋਸ਼ੀਆਂ ਨੂੰ ਪਿਛਲੇ ਸਾਲ ਸਤੰਬਰ ’ਚ ਐੱਨ. ਸੀ. ਬੀ. ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਨਾਲ ਜੁੜੇ ਨਸ਼ੀਲੇ ਪਦਾਰਥ ਪਹਿਲੂ ਦੀ ਜਾਂਚ ਦੇ ਸਿਲਸਿਲੇ ’ਚ ਗਿ੍ਰਫ਼ਤਾਰ ਕੀਤਾ ਸੀ। ਪਿਛਲੇ ਸਾਲ 14 ਜੂਨ ਨੂੰ ਬਾਂਦਰਾ ਸਥਿਤ ਅਪਾਰਟਮੈਂਟ ’ਚ ਸੁਸ਼ਾਂਤ ਦਾ ਮਿ੍ਰਤਕ ਸਰੀਰ ਬਰਾਮਦ ਹੋਇਆ ਸੀ।

ਨੋਟ — ਐੱਨ. ਸੀ. ਬੀ. ਵਲੋਂ 19 ਸਾਲ ਦੇ ਵਿਦਿਆਰਥੀ ਨੂੰ ਕਾਬੂ ਕੀਤੇ ਜਾਣ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ। 


sunita

Content Editor

Related News