ਸਾਊਥ ਸੁਪਰਸਟਾਰ ਨਯਨਤਾਰਾ-ਵਿਗਨੇਸ਼ ਬਣੇ ਮਾਤਾ-ਪਿਤਾ, ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦਾ ਕੀਤਾ ਸਵਾਗਤ

Monday, Oct 10, 2022 - 12:47 PM (IST)

ਸਾਊਥ ਸੁਪਰਸਟਾਰ ਨਯਨਤਾਰਾ-ਵਿਗਨੇਸ਼ ਬਣੇ ਮਾਤਾ-ਪਿਤਾ, ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦਾ ਕੀਤਾ ਸਵਾਗਤ

ਬਾਲੀਵੁੱਡ ਡੈਸਕ- ਸਾਊਥ ਸੁਪਰਸਟਾਰ ਨਯਨਤਾਰਾ ਅਤੇ ਵਿਗਨੇਸ਼ ਸ਼ਿਵਨ ਇਸ ਸਾਲ 9 ਜੂਨ ਨੂੰ ਵਿਆਹ ਦੇ ਬੰਧਨ ’ਚ ਬੱਝੇ ਹਨ। ਇਸ ਜੋੜੇ ਦੇ ਵਿਆਹ ਨੂੰ 4 ਮਹੀਨੇ ਹੀ ਹੋਏ ਹਨ ਅਤੇ ਉਨ੍ਹਾਂ ਦੇ ਘਰ ਦੋ ਪਿਆਰੇ ਬੱਚਿਆਂ ਨੇ ਜਨਮ ਲਿਆ ਹੈ। ਹੁਣ ਨਯਨਤਾਰਾ ਅਤੇ ਵਿਗਨੇਸ਼ ਮਾਤਾ-ਪਿਤਾ ਬਣ ਗਏ ਹਨ। ਦੋਵਾਂ ਨੇ ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦਾ ਸੁਆਗਤ ਕੀਤਾ ਹੈ। ਇਸ ਜੋੜੇ ਨੇ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ : ਖ਼ੂਬਸੂਰਤ ਫ਼ਿਲਮੀ ਸਫ਼ਰ ਜਿਊਣ ਵਾਲੀ ਰੇਖਾ ਨੇ ਨਿੱਜੀ ਜ਼ਿੰਦਗੀ 'ਚ ਹੰਢਾਈ ਇਕੱਲਤਾ, ਜਾਣੋ ਅਦਾਕਾਰਾ ਦਾ ਜੀਵਨ

ਵਿਗਨੇਸ਼ ਸ਼ਿਵਨ ਨੇ ਇੰਸਟਾਗ੍ਰਾਮ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ’ਚ ਨਯਨਤਾਰਾ ਅਤੇ ਵਿਗਨੇਸ਼ ਦੋ ਨਵਜੰਮੇ ਬੱਚਿਆਂ ਦੇ ਪੈਰ ਚੁੰਮ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

PunjabKesari

ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਵਿਗਨੇਸ਼ ਨੇ ਲਿਖਿਆ ਕਿ ‘ਨਯਨ ਅਤੇ ਮੈਂ ਅੰਮਾ ਅਤੇ ਅੱਪਾ ਬਣ ਗਏ ਹਾਂ, ਸਾਡੇ ਟਵਿਨ ਬੇਬੀ ਬੁਆਏ ਹੋਏ ਹਨ। ਸਾਨੂੰ ਸਾਰੀਆਂ ਦੀਆਂ ਪ੍ਰਾਰਥਨਾਵਾਂ, ਸਾਡੇ ਪੂਰਵਜਾਂ ਦੀਆਂ ਅਸ਼ੀਰਵਾਦਾਂ ਮਿਲ ਕੇ ਕੀਤੇ 2 ਬੱਚਿਆਂ ਦੇ ਰੂਪ ’ਚ ਆਏ ਹਨ। ਸਾਨੂੰ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ, ਜ਼ਿੰਦਗੀ ਚਮਕਦਾਰ ਅਤੇ ਹੋਰ ਖੂਬਸੂਰਤ ਲੱਗਦੀ ਹੈ।’

PunjabKesari

ਇਹ ਵੀ ਪੜ੍ਹੋ : ਆਲੀਆ ਤੋਂ ਲੈ ਕੇ ਕੈਟਰੀਨਾ ਕੈਫ਼ ਤੱਕ ਇਹ ਅਦਾਕਾਰਾਂ ਪਹਿਲੀ ਵਾਰ ਰੱਖਣਗੀਆਂ ਕਰਵਾਚੌਥ

ਇਸ ਪੋਸਟ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਕਾਫ਼ੀ ਹੈਰਾਨ ਹਨ ਅਤੇ ਨਯਨਤਾਰਾ-ਵਿਗਨੇਸ਼ ਨੂੰ ਮਾਤਾ-ਪਿਤਾ ਬਣਨ ਲਈ ਵਧਾਈ ਵੀ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸੁਪਰਸਟਾਰ ਨਯੰਤਰਾ ਅਤੇ ਵਿਗਨੇਸ਼ ਸ਼ਿਵਨ ਨੇ ਆਪਣੇ ਜੁੜਵਾਂ ਬੱਚਿਆਂ ਦਾ ਨਾਂ ਉਇਰੋ ਅਤੇ ਉਲਗਾਮ ਰੱਖਿਆ ਹੈ।

PunjabKesari


author

Shivani Bassan

Content Editor

Related News