ਆਪਣੇ ਪਿਛੋਕੜ ਨਾਲ ਅੱਜ ਵੀ ਜੁੜੇ ਨੇ ਨਵਾਜ਼ੂਦੀਨ ਸਿੱਦੀਕੀ, ਪਿੰਡ ''ਚ ਕਰ ਰਹੇ ਨੇ ਖੇਤੀ (ਵੀਡੀਓ)

06/24/2020 11:07:28 AM

ਮੁੰਬਈ (ਬਿਊਰੋ) — ਬਾਲੀਵੁੱਡ 'ਚ ਕੁਝ ਕਲਾਕਾਰ ਇਸ ਤਰ੍ਹਾਂ ਦੇ ਵੀ ਹਨ, ਜਿਹੜੇ ਅੱਜ ਵੀ ਆਪਣੇ ਪਿਛੋਕੜ ਨਾਲ ਜੁੜੇ ਹੋਏ ਹਨ। ਅਜਿਹੇ ਹੀ ਇੱਕ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਹੈ, ਜਿਹੜੇ ਕਿ ਇੰਨੀਂ ਦਿਨੀਂ ਉੱਤਰ ਪ੍ਰਦੇਸ਼ 'ਚ ਆਪਣੇ ਪਿੰਡ 'ਚ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਇਸ ਦੌਰਾਨ ਨਵਾਜ਼ੂਦੀਨ ਸਿੱਦੀਕੀ ਆਪਣੇ ਖੇਤਾਂ 'ਚ ਖੇਤੀ ਕਰਦੇ ਵੀ ਵਿਖਾਈ ਦਿੱਤੇ। ਇਸ ਸਭ ਦੇ ਚੱਲਦਿਆਂ ਨਵਾਜ਼ੂਦੀਨ ਸਿੱਦੀਕੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਖੇਤੀ ਕਰਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Done for the day !!!

A post shared by Nawazuddin Siddiqui (@nawazuddin._siddiqui) on Jun 22, 2020 at 9:00am PDT

ਦੱਸ ਦੇਈਏ ਕਿ ਨਵਾਜ਼ੂਦੀਨ ਸਿੱਦੀਕੀ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਹ ਖੁਦ ਵੀ ਮੁੰਬਈ ਆਉਣ ਤੋਂ ਪਹਿਲਾਂ ਖੇਤੀ ਹੀ ਕਰਦੇ ਸਨ। ਭਾਵੇਂ ਹੁਣ ਨਵਾਜ਼ੂਦੀਨ ਸਿੱਦੀਕੀ ਬਹੁਤ ਵੱਡੇ ਸੁਪਰਸਟਾਰ ਬਣ ਗਏ ਹਨ ਪਰ ਉਹ ਹਾਲੇ ਵੀ ਆਪਣੀ ਮਿੱਟੀ ਅਤੇ ਪਿਛੋਕੜ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

The man who introduced me to Method Acting, Sir Valentin Teplyakov from Moscow. I acted in his play IVANOV (Anton Chekhov) in 1996, which changed me as an actor. Honoured to meet you after so long ❤

A post shared by Nawazuddin Siddiqui (@nawazuddin._siddiqui) on Feb 13, 2020 at 9:59pm PST


sunita

Content Editor

Related News