ਪਤਨੀ ਨਾਲ ਵਿਵਾਦ ਵਿਚਾਲੇ ਨਵਾਜ਼ੂਦੀਨ ਸਿੱਦੀਕੀ ਨੇ ਭਰਾਵਾਂ ਦੇ ਨਾਂ ਕੀਤੀ ਕਰੋੜਾਂ ਦੀ ਜੱਦੀ ਜਾਇਦਾਦ

03/02/2023 2:47:07 PM

ਮੁੰਬਈ (ਬਿਊਰੋ)– ਅਦਾਕਾਰ ਨਵਾਜ਼ੂਦੀਨ ਸਿੱਦੀਕੀ, ਜੋ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖ਼ੀਆਂ ’ਚ ਰਹੇ ਸਨ, ਨੇ ਹੁਣ ਆਪਣੀ ਜੱਦੀ ਜਾਇਦਾਦ ਨੂੰ ਵੰਡ ਕੇ ਆਪਣੀ ਜ਼ਮੀਨ ਆਪਣੇ ਭਰਾਵਾਂ ਦੇ ਨਾਂ ਕਰ ਦਿੱਤੀ ਹੈ।

ਦੱਸ ਦੇਈਏ ਕਿ ਨਵਾਜ਼ੂਦੀਨ ਸਿੱਦੀਕੀ ਬੁੱਧਵਾਰ ਨੂੰ ਮੁਜ਼ੱਫਰਨਗਰ ਦੇ ਬੁਢਾਨਾ ਪਹੁੰਚੇ ਸਨ। ਜਿਥੇ ਉਨ੍ਹਾਂ ਨੇ ਆਪਣੀ ਜੱਦੀ ਜਾਇਦਾਦ ਨੂੰ ਵੰਡ ਲਿਆ ਤੇ ਤਿੰਨੇ ਭਰਾਵਾਂ ਨੂੰ ਕਰੋੜਾਂ ਦੀ ਜਾਇਦਾਦ ਦੇ ਦਿੱਤੀ, ਜਿਸ ’ਚ ਜ਼ਮੀਨ, ਦੁਕਾਨ ਤੇ ਮਕਾਨ ਦੀ ਵਸੀਅਤ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਜਾਇਦਾਦ ’ਚ ਆਪਣੇ ਲਈ ਕੋਈ ਹਿੱਸਾ ਨਹੀਂ ਰੱਖਿਆ ਸੀ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ’ਤੇ FIR ਦਰਜ, ਜਾਣੋ ਕੀ ਹੈ ਮਾਮਲਾ

ਇਸ ਤੋਂ ਪਹਿਲਾਂ ਨਵਾਜ਼ੂਦੀਨ ਦੇ ਛੋਟੇ ਭਰਾ ਤੇ ਫ਼ਿਲਮ ਨਿਰਦੇਸ਼ਕ ਸ਼ਮਾਸ ਨਵਾਬ ਨੇ ਇਸ ਨੂੰ ਨਕਾਰ ਦਿੱਤਾ ਸੀ। ਉਨ੍ਹਾਂ ਨੇ ਟਵੀਟ ਕਰਕੇ ਨਵਾਜ਼ੂਦੀਨ ਸਿੱਦੀਕੀ ਨੂੰ ਝੂਠਾ ਤੇ ਡਰਾਮੇਬਾਜ਼ ਕਿਹਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਨਵਾਜ਼ 2012 ’ਚ ਖਰੀਦੀ ਗਈ ਆਪਣੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਇਥੇ ਆ ਰਹੇ ਹਨ। ਉਨ੍ਹਾਂ ਨਵਾਜ਼ ਦਾ ਨਾਂ ਲਏ ਬਿਨਾਂ ਕਿਹਾ ਸੀ ਕਿ ਹਰ ਪਾਸੇ ਡਰਾਮਾ ਹੈ, ਆਪਣਾ ਹਿੱਸਾ ਦੂਜਿਆਂ ਦੇ ਨਾਂ ਕਰਵਾਓ, ਨਵੀਂ ਚਾਲ।

ਦੱਸ ਦੇਈਏ ਕਿ ਨਵਾਜ਼ੂਦੀਨ ਸਿੱਦੀਕੀ ਦਾ ਆਪਣੀ ਪਤਨੀ ਨਾਲ ਬੱਚਿਆਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਦੀ ਪਤਨੀ ਆਲੀਆ ਸਿੱਦੀਕੀ ਨੇ ਉਨ੍ਹਾਂ ’ਤੇ ਕਈ ਗੰਭੀਰ ਦੋਸ਼ ਲਗਾਏ ਹਨ। ਆਲੀਆ ਨੇ ਕਿਹਾ ਸੀ ਕਿ ਨਵਾਜ਼ ਉਸ ਤੋਂ ਉਸ ਦੇ ਬੱਚੇ ਖੋਹਣਾ ਚਾਹੁੰਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News