ਨਵਾਜ਼ੂਦੀਨ ਸਿੱਦੀਕੀ ਨੇ ਕਿਉਂ ਕੀਤੀ OTT ਕੰਟੈਂਟ ਤੋਂ ਤੌਬਾ? ਇੰਟਰਵਿਊ ਦੌਰਾਨ ਆਖੀ ਸੀ ਇਹ ਗੱਲ

Thursday, Jan 13, 2022 - 01:39 PM (IST)

ਨਵਾਜ਼ੂਦੀਨ ਸਿੱਦੀਕੀ ਨੇ ਕਿਉਂ ਕੀਤੀ OTT ਕੰਟੈਂਟ ਤੋਂ ਤੌਬਾ? ਇੰਟਰਵਿਊ ਦੌਰਾਨ ਆਖੀ ਸੀ ਇਹ ਗੱਲ

ਮੁੰਬਈ (ਬਿਊਰੋ)– ਨਵਾਜ਼ੂਦੀਨ ਸਿੱਦੀਕੀ ਬਾਰੇ ਖ਼ਬਰਾਂ ਆਈਆਂ ਸਨ ਕਿ ਉਨ੍ਹਾਂ OTT ਪਲੇਟਫਾਰਮ ਨੂੰ ਛੱਡਣ ਦੀ ਯੋਜਨਾ ਬਣਾਈ ਹੈ। ਇਹ ਵੀ ਕਿਹਾ ਜਾ ਰਿਹਾ ਸੀ ਕਿ ਅਦਾਕਾਰ OTT ਪਲੇਟਫਾਰਮ ਤੋਂ ਸੰਨਿਆਸ ਲੈ ਰਹੇ ਹਨ। ਸਾਲ 2018 ’ਚ ਨਵਾਜ਼ੂਦੀਨ ਸਿੱਦੀਕੀ ਨੇ ਨੈੱਟਫਲਿਕਸ ਦੀ ਵੈੱਬ ਸੀਰੀਜ਼ ‘ਸੈਕਰੇਡ ਗੇਮਜ਼’ ਨਾਲ OTT ਪਲੇਟਫਾਰਮ ’ਤੇ ਡੈਬਿਊ ਕੀਤਾ ਸੀ। ਇਸ ਵੈੱਬ ਸੀਰੀਜ਼ ’ਚ ਨਵਾਜ਼ੂਦੀਨ ਦੀ ਅਦਾਕਾਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ।

ਨਵਾਜ਼ੂਦੀਨ ਸਿੱਦੀਕੀ ਦੀ ‘ਸੈਕਰੇਡ ਗੇਮਜ਼’ ਦੋ ਭਾਗਾਂ ’ਚ ਰਿਲੀਜ਼ ਹੋਈ ਸੀ। ਇਸ ਵੈੱਬ ਸੀਰੀਜ਼ ਤੋਂ ਇਲਾਵਾ ਨਵਾਜ਼ ‘ਸੀਰੀਅਸ ਮੈੱਨ’, ‘ਰਾਤ ਅਕੇਲੀ ਹੈ’ ਤੇ ‘ਘੂਮਕੇਤੂ’ ’ਚ ਵੀ ਨਜ਼ਰ ਆ ਚੁੱਕੇ ਹਨ। ਨਵਾਜ਼ੂਦੀਨ ਸਿੱਦੀਕੀ ਨੇ ਇਨ੍ਹਾਂ ਸਾਰੀਆਂ ਸੀਰੀਜ਼ ’ਚ ਸ਼ਾਨਦਾਰ ਅਦਾਕਾਰੀ ਕਰਕੇ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ।

ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਦੇ ਪਹਿਲੇ ਵਿਆਹ ਦੀਆਂ ਤਸਵੀਰਾਂ ਵਾਇਰਲ, ਪਤਨੀ ਤੋਂ ਹੈ ਇਕ ਧੀ, ਕੋਰਟ ਪੁੱਜਾ ਮਾਮਲਾ

ਇੰਨੀ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਨਵਾਜ਼ੂਦੀਨ ਸਿੱਦੀਕੀ ਨੇ OTT ਨੂੰ ਹਮੇਸ਼ਾ ਲਈ ਅਲਵਿਦਾ ਕਹਿਣ ਦੀ ਗੱਲ ਸਾਹਮਣੇ ਆਈ। ਨਵਾਜ਼ ਨੂੰ ਲੱਗਦਾ ਹੈ ਕਿ ਡਿਜੀਟਲ ਪਲੇਟਫਾਰਮ ਦਾ ਕੰਟੈਂਟ ਦਿਨ-ਬ-ਦਿਨ ਖ਼ਰਾਬ ਹੁੰਦਾ ਜਾ ਰਿਹਾ ਹੈ। ਓ. ਟੀ. ਟੀ. ’ਤੇ ਪਹਿਲਾਂ ਵਾਂਗ ਸ਼ਕਤੀਸ਼ਾਲੀ ਕੰਟੈਂਟ ਨਹੀਂ ਦਿਖਾਇਆ ਜਾ ਰਿਹਾ ਹੈ। ਮੇਕਰਜ਼ ਹੁਣ ਪੁਰਾਣੀ ਸੀਰੀਜ਼ ਦਾ ਸੀਕੁਅਲ ਬਣਾ ਕੇ ਦਰਸ਼ਕਾਂ ਕੇ ਸਾਹਮਣੇ ਪੇਸ਼ ਕਰ ਰਹੇ ਹਨ, ਜਿਸ ’ਚ ਦਿਖਾਉਣ ਵਰਗਾ ਕੁਝ ਨਹੀਂ ਹੈ।

ਰਿਪੋਰਟ ’ਚ ਇਹ ਵੀ ਕਿਹਾ ਗਿਆ ਸੀ ਕਿ ਨਵਾਜ਼ੂਦੀਨ ਨੇ ਜਦੋਂ ਪਹਿਲੀ ਵਾਰ ‘ਸੈਕਰੇਡ ਗੇਮਜ਼’ ’ਚ ਕੰਮ ਕੀਤਾ ਸੀ ਤਾਂ ਉਹ ਇਸ ਸੀਰੀਜ਼ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ ਤੇ ਉਨ੍ਹਾਂ ਨੇ ਇਸ ਨੂੰ ਚੁਣੌਤੀ ਵਜੋਂ ਲਿਆ ਸੀ। ਨਵੀਂ ਪ੍ਰਤਿਭਾ ਨੂੰ ਮੌਕਾ ਮਿਲ ਰਿਹਾ ਸੀ, ਜਿਸ ਨਾਲ ਨਵਾਜ਼ ਖ਼ੁਸ਼ ਸਨ ਪਰ ਹੁਣ ਅਜਿਹੀਆਂ ਚੀਜ਼ਾਂ ਦੇਖਣ ਨੂੰ ਨਹੀਂ ਮਿਲ ਰਹੀਆਂ। ਨਵਾਜ਼ ਮੁਤਾਬਕ ਹੁਣ ਓ. ਟੀ. ਟੀ. ਸ਼ੋਅਜ਼ ਨਾਲ ਜੂਝਣਾ ਬਹੁਤ ਮੁਸ਼ਕਿਲ ਹੈ। ਅਜਿਹੀ ਸਥਿਤੀ ’ਚ ਅਜਿਹੀ ਸਮੱਗਰੀ ਦਾ ਹਿੱਸਾ ਉਹ ਨਹੀਂ ਬਣਨਾ ਚਾਹੁੰਦੇ। ਇਹ ਵੀ ਹੋ ਸਕਦਾ ਹੈ ਕਿ ਨਵਾਜ਼ ਨੇ ਇਨ੍ਹਾਂ ਕਾਰਨਾਂ ਕਰਕੇ ਵੈੱਬ ਸੀਰੀਜ਼ ਨੂੰ ਅਲਵਿਦਾ ਕਹਿ ਦਿੱਤਾ ਹੋਵੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News