ਸਿਨੇਮਾ ਦੀ ਦੁਨੀਆ ’ਚ ਆਪਣੇ ਯੋਗਦਾਨ ਲਈ ਨਵਾਜ਼ੂਦੀਨ ਸਿੱਦੀਕੀ ਨੂੰ ਮਿਲਿਆ ਐਵਾਰਡ
Tuesday, May 24, 2022 - 11:33 AM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ, ਜਿਨ੍ਹਾਂ ਨੂੰ ਬਹੁਮੁੱਖੀ ਪ੍ਰਤਿਭਾ ਦੇ ਮਾਲਕ ਦੇ ਰੂਪ ’ਚ ਜਾਣਿਆ ਜਾਂਦਾ ਹੈ। ਉਹ ਦੁਨੀਆ ਦੇ ਸਭ ਤੋਂ ਨੋਟੇਬਲ ਤੇ ਪ੍ਰਤਿਭਾਸ਼ਾਲੀ ਐਕਟਰਾਂ ’ਚੋਂ ਇਕ ਹਨ। ਨਵਾਜ਼ ਨੂੰ ਕ੍ਰਿਏਟਿਵ ਇੰਟੈਲੀਜੈਂਸ ਲਈ ਨਾ ਸਿਰਫ ਦੇਸ਼, ਸਗੋਂ ਇਕ ਅੰਤਰਰਾਸ਼ਟਰੀ ਮੰਚ ’ਤੇ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਦਾੜ੍ਹੀ-ਮੁੱਛਾਂ ਦੇ ਕੁਮੈਂਟ ’ਤੇ NCM ਦਾ ਐਕਸ਼ਨ, ਪੰਜਾਬ ਤੇ ਮਹਾਰਾਸ਼ਟਰ ਤੋਂ ਮੰਗੀ ਰਿਪੋਰਟ
ਹਾਲ ਹੀ ’ਚ ਨਵਾਜ਼ੂਦੀਨ ਨੂੰ ਐਮੀ ਐਵਾਰਡ ਜੇਤੂ ਅਮਰੀਕੀ ਐਕਟਰ ਤੇ ਨਿਰਮਾਤਾ ਵਿੰਸੇਂਟ ਡੀ. ਪਾਲ ਹੱਥੋਂ ਵੱਕਾਰੀ ਫ੍ਰੈਂਚ ਰਿਵੇਰਾ ਫ਼ਿਲਮ ਫੈਸਟੀਵਲ ’ਚ ਸਿਨੇਮਾ ’ਚ ਐਕਸੀਲੈਂਸ ਲਈ ਇਕ ਐਵਾਰਡ ਮਿਲਿਆ ਹੈ।
ਨਵਾਜ਼ੂਦੀਨ ਫ਼ਿਲਮ ਇੰਡਸਟਰੀ ਦੇ ਉਨ੍ਹਾਂ ਮਸ਼ਹੂਰ ਸਟਾਰਸ ’ਚੋਂ ਇਕ ਹਨ, ਜੋ ਫ੍ਰੈਂਚ ਰਿਵੇਰਾ ਫ਼ਿਲਮ ਫੈਸਟੀਵਲ ’ਚ ਸ਼ਾਮਲ ਹੋਏ। ਇਕ ਤਸਵੀਰ ’ਚ ਨਵਾਜ਼ ਨੂੰ ਫੇਮਸ ਤੁਰਕੀ ਐਕਟਰ ਕੈਂਸੇਲ ਐਲਸਿਨ ਨੂੰ ਗਲੇ ਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ।
ਇਸ ਵਿਚਾਲੇ ਕੰਮ ਦੇ ਮੋਰਚੇ ’ਤੇ ਨਵਾਜ਼ ਕੋਲ ਫ਼ਿਲਮਾਂ ਦੀ ਇਕ ਦਿਲਚਸਪ ਲਾਈਨਅੱਪ ਹੈ, ਜਿਸ ’ਚ ‘ਟੀਕੂ ਵੈੱਡਸ ਸ਼ੇਰੂ’, ‘ਨੂਰਾਨੀ ਚਿਹਰਾ’ ਤੇ ‘ਅਦਭੁਤ’ ਸ਼ਾਮਲ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।