ਪਤਨੀ ਦੇ ਇਲਜ਼ਾਮਾਂ ’ਤੇ ਪਹਿਲੀ ਵਾਰ ਛਲਕਿਆ ਨਵਾਜ਼ੂਦੀਨ ਸਿੱਦੀਕੀ ਦਾ ਦਰਦ, ਕਿਹਾ- ‘ਬੱਚਿਆਂ ਦੇ ਭਵਿੱਖ ਲਈ...’

Monday, Mar 06, 2023 - 05:37 PM (IST)

ਪਤਨੀ ਦੇ ਇਲਜ਼ਾਮਾਂ ’ਤੇ ਪਹਿਲੀ ਵਾਰ ਛਲਕਿਆ ਨਵਾਜ਼ੂਦੀਨ ਸਿੱਦੀਕੀ ਦਾ ਦਰਦ, ਕਿਹਾ- ‘ਬੱਚਿਆਂ ਦੇ ਭਵਿੱਖ ਲਈ...’

ਮੁੰਬਈ (ਬਿਊਰੋ)– ਬਾਲੀਵੁੱਡ ਦੇ ਦਿੱਗਜ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਤੇ ਉਨ੍ਹਾਂ ਦੀ ਸਾਬਕਾ ਪਤਨੀ ਆਲੀਆ ਵਿਚਾਲੇ ਵਿਵਾਦ ਪਿਛਲੇ ਕੁਝ ਸਮੇਂ ਤੋਂ ਮੀਡੀਆ ਤੇ ਸੋਸ਼ਲ ਮੀਡੀਆ ’ਤੇ ਸੁਰਖ਼ੀਆਂ ’ਚ ਹੈ। ਹਾਲ ਹੀ ’ਚ ਆਲੀਆ ਨੇ ਇਕ ਵੀਡੀਓ ਸ਼ੇਅਰ ਕਰਦਿਆਂ ਦੋਸ਼ ਲਗਾਇਆ ਸੀ ਕਿ ਉਸ ਨੂੰ ਤੇ ਉਸ ਦੇ ਬੱਚਿਆਂ ਨੂੰ ਘਰ ’ਚ ਐਂਟਰੀ ਨਹੀਂ ਦਿੱਤੀ ਜਾ ਰਹੀ ਹੈ।

ਇਸ ਦੌਰਾਨ ਪਹਿਲੀ ਵਾਰ ਖ਼ੁਦ ਨਵਾਜ਼ੂਦੀਨ ਸਿੱਦੀਕੀ ਨੇ ਸੋਸ਼ਲ ਮੀਡੀਆ ਰਾਹੀਂ ਇਸ ਮੁੱਦੇ ’ਤੇ ਆਪਣਾ ਬਿਆਨ ਜਾਰੀ ਕੀਤਾ ਹੈ। ਨਵਾਜ਼ੂਦੀਨ ਸਿੱਦੀਕੀ ਦੀ ਸਾਬਕਾ ਪਤਨੀ ਆਲੀਆ ਨੇ ਹਾਲ ਹੀ ’ਚ ਦੋਸ਼ ਲਾਇਆ ਸੀ ਕਿ ਉਸ ਕੋਲ ਰਹਿਣ ਲਈ ਘਰ ਨਹੀਂ ਹੈ ਤੇ ਨਵਾਜ਼ ਨੇ ਉਸ ਨੂੰ ਫਲੈਟ ’ਚ ਐਂਟਰੀ ਨਹੀਂ ਦਿੱਤੀ। ਹਾਲਾਂਕਿ ਨਵਾਜ਼ੂਦੀਨ ਦੀ ਟੀਮ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ : ਮਾਂ ਚਰਨ ਕੌਰ ਨੇ ਪੁੱਤ ਸਿੱਧੂ ਮੂਸੇ ਵਾਲਾ ਲਈ ਲਿਖੀ ਭਾਵੁਕ ਪੋਸਟ, ਪੜ੍ਹ ਤੁਹਾਡੀਆਂ ਵੀ ਭਰ ਆਉਣਗੀਆਂ ਅੱਖਾਂ

ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਆਪਣਾ ਬਿਆਨ ਜਾਰੀ ਕਰਦਿਆਂ ਨਵਾਜ਼ੂਦੀਨ ਸਿੱਦੀਕੀ ਨੇ ਲਿਖਿਆ, ‘‘ਮੇਰੀ ਚੁੱਪ ਕਾਰਨ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ, ਇਸ ਲਈ ਮੈਂ ਕੁਝ ਗੱਲਾਂ ਸਪੱਸ਼ਟ ਕਰਨਾ ਚਾਹੁੰਦਾ ਹਾਂ। ਮੈਂ ਆਪਣੇ ਬੱਚਿਆਂ ਨੂੰ ਮੁੰਬਈ ਤੇ ਦੁਬਈ ਦੋਵਾਂ ਥਾਵਾਂ ’ਤੇ ਇਕ-ਇਕ ਫਲੈਟ ਦਿੱਤਾ ਹੈ, ਜਿਸ ਦੀ ਮਾਲਕ ਆਲੀਆ ਹੈ। ਮੈਂ ਇਹ ਸਭ ਸਿਰਫ ਆਪਣੇ ਬੱਚਿਆਂ ਲਈ ਕੀਤਾ ਹੈ। ਮੈਂ ਪਿਛਲੇ 2 ਸਾਲਾਂ ਤੋਂ ਆਲੀਆ ਨੂੰ ਹਰ ਮਹੀਨੇ 10 ਲੱਖ ਰੁਪਏ ਦਿੰਦਾ ਹਾਂ ਤਾਂ ਜੋ ਮੇਰੇ ਬੱਚਿਆਂ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਹੋ ਸਕੇ। ਦੁਬਈ ਜਾਣ ਤੋਂ ਪਹਿਲਾਂ ਆਲੀਆ ਨੂੰ ਹਰ ਮਹੀਨੇ 5-7 ਲੱਖ ਰੁਪਏ ਦਿੱਤੇ ਜਾਂਦੇ ਸਨ।’’

PunjabKesari

ਨਵਾਜ਼ੂਦੀਨ ਨੇ ਅੱਗੇ ਲਿਖਿਆ, ‘‘ਆਲੀਆ ਮੇਰਾ ਕਰੀਅਰ ਬਰਬਾਦ ਕਰਨਾ ਤੇ ਮੈਨੂੰ ਬਦਨਾਮ ਕਰਨਾ ਚਾਹੁੰਦੀ ਹੈ, ਇਸ ਲਈ ਉਹ ਬੇਤਰਤੀਬੀ ਵੀਡੀਓ ਬਣਾ ਰਹੀ ਹੈ ਤੇ ਸ਼ੇਅਰ ਕਰ ਰਹੀ ਹੈ। ਉਸ ਨੇ ਭਾਰਤ ਬੁਲਾਏ ਜਾਣ ਤੋਂ ਪਹਿਲਾਂ 45 ਦਿਨਾਂ ਤੱਕ ਮੇਰੇ ਬੱਚਿਆਂ ਨੂੰ ਬੰਧਕ ਬਣਾ ਕੇ ਰੱਖਿਆ। ਉਹ ਪੈਸੇ ਦੀ ਮੰਗ ਕਰਦਿਆਂ ਮੇਰੇ ’ਤੇ ਝੂਠੇ ਕੇਸ ਦਰਜ ਕਰਦੀ ਹੈ ਤੇ ਪੈਸੇ ਲੈ ਕੇ ਵਾਪਸ ਲੈ ਜਾਂਦੀ ਹੈ, ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ।’’

PunjabKesari

ਨਵਾਜ਼ ਨੇ ਆਪਣੇ ਬਿਆਨ ’ਚ ਅਖੀਰ ’ਚ ਲਿਖਿਆ, ‘‘ਕੋਈ ਵੀ ਮਾਤਾ-ਪਿਤਾ ਆਪਣੇ ਬੱਚਿਆਂ ਨਾਲ ਅਜਿਹਾ ਨਹੀਂ ਕਰ ਸਕਦਾ, ਜਿਸ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਹਨ। ਹਰ ਮਾਤਾ-ਪਿਤਾ ਆਪਣੇ ਬੱਚਿਆਂ ਦਾ ਭਲਾ ਚਾਹੁੰਦੇ ਹਨ। ਮੈਂ ਸ਼ੋਰਾ ਤੇ ਯਾਨੀ ਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਕੁਝ ਵੀ ਕਰ ਸਕਦਾ ਹਾਂ। ਮੈਨੂੰ ਆਪਣੇ ਦੇਸ਼ ਦੇ ਕਾਨੂੰਨ ’ਤੇ ਭਰੋਸਾ ਹੈ।’’

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News