ਸਕੇ ਭਰਾ ਨੇ ਅਦਾਕਾਰ ਨਵਾਜ਼ੂਦੀਨ ਸਿੱਦੀਕੀ ’ਤੇ ਲਗਾਏ ਗੰਭੀਰ ਦੋਸ਼, ਜਾਣੋ ਪੂਰਾ ਮਾਮਲਾ

Thursday, Feb 23, 2023 - 12:44 PM (IST)

ਸਕੇ ਭਰਾ ਨੇ ਅਦਾਕਾਰ ਨਵਾਜ਼ੂਦੀਨ ਸਿੱਦੀਕੀ ’ਤੇ ਲਗਾਏ ਗੰਭੀਰ ਦੋਸ਼, ਜਾਣੋ ਪੂਰਾ ਮਾਮਲਾ

ਮੁੰਬਈ (ਬਿਊਰੋ)– ਨਵਾਜ਼ੂਦੀਨ ਸਿੱਦੀਕੀ ਦੇ ਸਿਤਾਰੇ ਇਨ੍ਹੀਂ ਦਿਨੀਂ ਗਿਰਾਵਟ ’ਚ ਹਨ। ਸਾਬਕਾ ਪਤਨੀ ਆਲੀਆ ਤੋਂ ਬਾਅਦ ਹੁਣ ਭਰਾ ਸ਼ਮਾਸ ਨਵਾਬ ਸਿੱਦੀਕੀ ਨੇ ਵੀ ਉਨ੍ਹਾਂ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਦਰਅਸਲ ਨਵਾਜ਼ ਦੀ ਘਰੇਲੂ ਸਹਾਇਕ ਸਪਨਾ ਰੌਬਿਨ ਮਸੀਹ ਉਸ ’ਤੇ ਲਗਾਏ ਗਏ ਦੋਸ਼ਾਂ ਤੋਂ ਪਿੱਛੇ ਹੱਟ ਗਈ ਹੈ।

ਇਸ ’ਤੇ ਨਵਾਜ਼ ਦੇ ਭਰਾ ਸ਼ਮਾਸ ਨਵਾਬ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਾਰਾ ਮਾਮਲਾ ਸਕ੍ਰਿਪਟਿਡ ਹੈ। ਉਸ ਦਾ ਕਹਿਣਾ ਹੈ ਕਿ ਨਵਾਜ਼ ਨੇ ਪੈਸੇ ਦੇ ਆਧਾਰ ’ਤੇ ਸਪਨਾ ਦਾ ਬਿਆਨ ਬਦਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਗੁਰਲੇਜ ਅਖ਼ਤਰ ਦੇ ਘਰ ਲਿਆ ਧੀ ਨੇ ਜਨਮ, ਤਸਵੀਰ ਸਾਂਝੀ ਕਰ ਬਿਆਨ ਕੀਤੀ ਖ਼ੁਸ਼ੀ

ਨਵਾਜ਼ੂਦੀਨ ਸਿੱਦੀਕੀ ਦੇ ਭਰਾ ਸ਼ਮਾਸ ਨੇ ਘਰੇਲੂ ਸਹਾਇਕ ਦੇ ਯੂ-ਟਰਨ ’ਤੇ ਮਜ਼ਾਕ ਉਡਾਇਆ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ, ‘‘ਇਹ ਸਕ੍ਰਿਪਟਿਡ ਹੈ, ਕਿੰਨਿਆਂ ਨੂੰ ਖਰੀਦੋਗੇ? ਬੈਂਕ ਬੈਲੇਂਸ ਖ਼ਤਮ ਨਾ ਹੋ ਜਾਵੇ। ਹੁਣ ਤੁਹਾਡਾ ਕੰਮ ਵੀ ਗੜਬੜਾ ਗਿਆ ਹੈ ਤੇ ਰੁਕੀਆਂ ਫ਼ਿਲਮਾਂ ਕਾਰਨ ਫ਼ਿਲਮ ਇੰਡਸਟਰੀ ਦੇ 150 ਕਰੋੜ ਰੁਪਏ ਫੱਸ ਗਏ ਹਨ। ਇਹ ਠੀਕ ਹੈ, ਕਬਾੜੀ, ਦਲਾਲ ਤੇ ਬੱਕਰੀਆਂ ਵੇਚਣ ਵਾਲੇ ਹੀ ਉਸ ਨੂੰ ਨਰਕ ’ਚ ਲੈ ਜਾਣਗੇ।’’

PunjabKesari

ਦਰਅਸਲ ਨਵਾਜ਼ੂਦੀਨ ਦੀ ਘਰੇਲੂ ਸਹਾਇਕ ਸਪਨਾ ਰੌਬਿਨ ਮਸੀਹ ਨੇ ਕੁਝ ਦਿਨ ਪਹਿਲਾਂ ਵੀਡੀਓ ਸਾਂਝੀ ਕਰਕੇ ਨਵਾਜ਼ ’ਤੇ ਗੰਭੀਰ ਦੋਸ਼ ਲਗਾਏ ਸਨ। ਉਸ ਨੇ ਕਿਹਾ ਸੀ ਕਿ ਨਵਾਜ਼ ਉਸ ਨੂੰ ਦੁਬਈ ਦੇ ਘਰ ਇਕੱਲਾ ਛੱਡ ਗਿਆ ਹੈ, ਇਥੋਂ ਤੱਕ ਕਿ ਉਸ ਕੋਲ ਖਾਣ-ਪੀਣ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਹਾਲਾਂਕਿ ਹੁਣ ਉਹ ਆਪਣੇ ਬਿਆਨ ਤੋਂ ਪਿੱਛੇ ਹੱਟ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News